ਫੈਡਰਰ ਨੇ 8ਵਾਂ ਵਿੰਬਲਡਨ ਓਪਨ ਖਿਤਾਬ ਜਿੱਤ ਕੇ ਰੱਚ ਦਿੱਤਾ ਇਤਿਹਾਸ

07/16/2017 8:56:21 PM

ਲੰਡਨ— ਗ੍ਰਾਸ ਕੋਰਟ ਦੇ ਬੇਤਾਜ ਬਾਦਸ਼ਾਹ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਨੂੰ ਐਤਵਾਰ ਨੂੰ 6-3, 6-1, 6-4 ਨਾਲ ਹਰਾ ਕੇ ਰਿਕਾਰਡ 8ਵੀਂ ਵਾਰ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦਾ ਪੁਰਸ਼ ਸਿੰਗਲ ਖਿਤਾਬ ਜਿੱਤ ਕੇ ਨਵਾਂ ਇਤਿਹਾਸ ਰਚ ਦਿੱਤਾ ਹੈ।
35 ਸਾਲਾ ਫੈਡਰਰ ਵਿੰਬਲਡਨ ਨੂੰ 8 ਵਾਰ  ਸੀਡ ਜਿੱਤਣ ਵਾਲਾ ਦੁਨਿਆ ਦਾ ਪਹਿਲਾਂ ਖਿਡਾਰੀ ਬਣ ਗਿਆ ਹੈ। 11ਵੀਂ ਵਾਰ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦਾ ਪੁਰਸ਼ ਸਿੰਗਲ ਫਾਈਨਲ ਖੇਡ ਰਹੇ ਤੀਜੀ ਸੀਡ ਫੈਡਰਰ ਨੇ ਸੱਤਵੀਂ ਸੀਡ ਸਿਲਿਚ ਨੂੰ 1 ਘੰਟੇ 41 ਮਿੰਟ 'ਚ ਹਰਾ ਦਿੱਤਾ। ਫੈਡਰਰ ਨੇ ਆਪਣੇ ਅੱਠਵੇਂ ਵਿੰਬਲਡਨ ਖਿਤਾਬ ਦੇ ਨਾਲ ਬ੍ਰਿਟੇਨ ਦੇ ਵਿਲੀਅਮ ਰੇਨਸ਼ਾਂ ਅਤੇ ਅਮਰੀਕਾ ਦੇ ਪੀਟ ਸਮਪ੍ਰਾਸ ਨੂੰ ਸੱਤ ਵਾਰ ਪਿੱਛੇ ਛੱਡ ਦਿੱਤਾ। ਰੇਨਸ਼ਾ ਨੇ 1968 'ਚ ਓਪਨ ਯੁੱਗ ਸ਼ੁਰੂ ਹੋਣ ਤੋਂ ਪਹਿਲਾਂ ਸੱਤ ਵਾਰ ਇਹ ਖਿਤਾਬ ਜਿੱਤਿਆ ਸੀ ਜਦੋਂ ਕਿ ਸਮਪ੍ਰਾਸ ਨੇ ਓਪਨ ਯੁੱਗ 'ਚ ਸੱਤ ਵਾਰ ਇਹ ਖਿਤਾਬ ਆਪਣਾ ਨਾਂ ਕੀਤਾ ਸੀ। ਹੁਣ ਫੈਡਰਰ ਇਨ੍ਹਾਂ ਦੋਵਾਂ ਦਿੱਗਜ ਖਿਡਾਰੀਆਂ ਤੋਂ ਅੱਗੇ ਨਿੱਕਲ ਗਿਆ ਹੈ। ਫੈਡਰਰ ਦਾ ਇਹ 19ਵਾਂ ਗ੍ਰੈਂਡ ਸਲੇਮ ਖਿਤਾਬ ਵੀ ਹੈ। ਉਸ ਨੇ ਇਸ ਸਾਲ ਦੇ ਸ਼ੁਰੂ 'ਚ ਆਸ਼ਟਰੇਲੀਆ ਓਪਨ ਦਾ ਖਿਤਾਬ ਵੀ ਜਿੱਤਿਆ ਸੀ।


Related News