IPL 2024 MI vs DC : ਮੁੰਬਈ ਨੇ ਦਿੱਲੀ ਨੂੰ ਦਿੱਤਾ 235 ਦੌੜਾਂ ਦੀ ਚੁਣੌਤੀਪੂਰਨ ਟੀਚਾ

04/07/2024 5:20:10 PM

ਸਪੋਰਟਸ ਡੈਸਕ- ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ ਆਈਪੀਐੱਲ 2024 ਦਾ 20ਵਾਂ ਮੈਚ ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਨੇ 20 ਓਵਰਾਂ 'ਚ 5 ਵਿਕਟਾਂ ਗੁਆ ਕੇ 234 ਦੌੜਾਂ ਬਣਾਈਆਂ ਤੇ ਦਿੱਲੀ ਨੂੰ ਜਿੱਤ ਲਈ 235 ਦੌੜਾਂ ਦਾ ਚੁਣੌਤੀਪੂਰਨ ਟੀਚਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਮੁੰਬਈ ਨੂੰ ਪਹਿਲਾ ਝਟਕਾ ਰੋਹਿਤ ਸ਼ਰਮਾ ਦੇ ਆਊਟ ਹੋਣ ਨਾਲ ਲੱਗਾ। ਰੋਹਿਤ 49 ਦੌੜਾਂ ਬਣਾ ਅਕਸ਼ਰ ਵਲੋਂ ਆਊਟ ਹੋਏ। ਇਸ ਤੋਂ ਬਾਅਦ ਮੁੰਬਈ ਨੂੰ ਦੂਜਾ ਝਟਕਾ ਸੂਰਯਕੁਮਾਰ ਦੇ ਆਊਟ ਹੋਣ ਨਾਲ ਲੱਗਾ। ਸੂਰਯਕੁਮਾਰ ਆਪਣਾ ਖਾਤਾ ਵੀ ਨਾ ਖੋਲ ਸਕੇ ਤੇ 0 ਦੇ ਸਕੋਰ 'ਤੇ ਨਾਰਤਜੇ ਵਲੋਂ ਆਊਟ ਹੋਏ। ਮੁੰਬਈ ਦੀ ਤੀਜੀ ਵਿਕਟ ਈਸ਼ਾਨ ਕਿਸ਼ਨ ਦੇ ਆਊਟ ਹੋਣ ਨਾਲ ਡਿੱਗੀ। ਈਸ਼ਾਨ 42 ਦੌੜਾਂ ਬਣਾ ਅਕਸ਼ਰ ਵਲੋਂ ਆਊਟ ਹੋਇਆ।

ਇਹ ਵੀ ਪੜ੍ਹੋ : ਲਗਾਤਾਰ ਦੋ ਹਾਰਾਂ ਤੋਂ ਬਾਅਦ KKR ਖਿਲਾਫ ਘਰੇਲੂ ਹਾਲਾਤ ਦਾ ਲਾਹਾ ਲੈਣਾ ਚਾਹੇਗਾ ਸੁਪਰ ਕਿੰਗਜ਼

ਮੁੰਬਈ ਦੀ ਚੌਥੀ ਵਿਕਟ ਤਿਵਕ ਵਰਮਾ ਦੇ ਆਊਟ ਹੋਣ ਨਾਲ ਡਿੱਗੀ। ਤਿਲਕ 6 ਦੌੜਾਂ ਬਣਾ ਖਲੀਲ ਅਹਿਮਦ ਵਲੋਂ ਆਊਟ ਹੋਇਆ। ਹਾਰਦਿਕ ਪੰਡਯਾ 39 ਦੌੜਾਂ ਬਣਾ ਆਊਟ ਹੋਏ। ਟਿਮ ਡੇਵਿਡ ਤੇ ਰੋਮਾਰੀਓ ਸ਼ੇਫਰਡ ਨੇ ਅਜੇਤੂ ਰਹਿੰਦੇ ਹੋਏ ਕ੍ਰਮਵਾਰ 45 ਤੇ 39 ਦੌੜਾਂ ਬਣਾਈਆਂ। ਦਿੱਲੀ ਲਈ ਖਲੀਲ ਅਹਿਮਦ ਨੇ 1, ਅਕਸ਼ਰ ਪਟੇਲ ਨੇ 2 ਤੇ ਐਨਿਰਕ ਨਾਰਤਜੇ ਨੇ 2 ਵਿਕਟਾਂ ਲਈਆਂ।  ਮੁੰਬਈ ਹੁਣ ਤੱਕ ਆਪਣੇ ਤਿੰਨੋਂ ਮੈਚ ਹਾਰ ਚੁੱਕੀ ਹੈ ਅਤੇ ਅੰਕ ਸੂਚੀ ਵਿੱਚ ਸਭ ਤੋਂ ਹੇਠਾਂ ਹੈ। ਦਿੱਲੀ ਦੀ ਸਥਿਤੀ ਵੀ ਚੰਗੀ ਨਹੀਂ ਹੈ ਅਤੇ ਚਾਰ ਮੈਚਾਂ ਵਿੱਚ ਇੱਕ ਜਿੱਤ ਨਾਲ ਉਹ 10 ਟੀਮਾਂ ਦੀ ਸੂਚੀ ਵਿੱਚ ਨੌਵੇਂ ਸਥਾਨ ’ਤੇ ਹੈ। ਅਜਿਹੇ 'ਚ ਦੋਵਾਂ ਟੀਮਾਂ 'ਤੇ ਵਾਪਸੀ ਕਰਨ ਦਾ ਦਬਾਅ ਹੈ।

ਇਹ ਵੀ ਪੜ੍ਹੋ : IPL 2024 : ਕੋਹਲੀ ਦੇ 'ਰਿਕਾਰਡ' ਸੈਂਕੜੇ 'ਤੇ ਭਾਰੀ ਪਈ ਬਟਲਰ ਦੀ 'ਸੈਂਚੁਰੀ', 6 ਵਿਕਟਾਂ ਨਾਲ ਜਿੱਤੀ ਰਾਜਸਥਾਨ

ਦੋਵੇਂ ਟੀਮਾਂ ਦੀ ਪਲੇਇੰਗ 11

ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ), ਸੂਰਯਕੁਮਾਰ ਯਾਦਵ, ਤਿਲਕ ਵਰਮਾ, ਹਾਰਦਿਕ ਪੰਡਯਾ (ਕਪਤਾਨ), ਟਿਮ ਡੇਵਿਡ, ਮੁਹੰਮਦ ਨਬੀ, ਰੋਮਾਰੀਓ ਸ਼ੈਫਰਡ, ਪੀਯੂਸ਼ ਚਾਵਲਾ, ਗੇਰਾਲਡ ਕੋਏਟਜ਼ੀ, ਜਸਪ੍ਰੀਤ ਬੁਮਰਾਹ

ਦਿੱਲੀ ਕੈਪੀਟਲਜ਼ : ਡੇਵਿਡ ਵਾਰਨਰ, ਪ੍ਰਿਥਵੀ ਸ਼ਾਅ, ਅਭਿਸ਼ੇਕ ਪੋਰੇਲ, ਰਿਸ਼ਭ ਪੰਤ (ਵਿਕਟਕੀਪਰ/ਕਪਤਾਨ), ਟ੍ਰਿਸਟਨ ਸਟੱਬਸ, ਅਕਸ਼ਰ ਪਟੇਲ, ਲਲਿਤ ਯਾਦਵ, ਝਾਈ ਰਿਚਰਡਸਨ, ਐਨਰਿਕ ਨੌਰਟਜੇ, ਇਸ਼ਾਂਤ ਸ਼ਰਮਾ, ਖਲੀਲ ਅਹਿਮਦ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Tarsem Singh

Content Editor

Related News