PBKS vs GT, IPL 2024 : ਪੰਜਾਬ ਨੇ ਗੁਜਰਾਤ ਨੂੰ ਦਿੱਤਾ 143 ਦੌੜਾਂ ਦਾ ਟੀਚਾ

04/21/2024 9:21:08 PM

ਸਪੋਰਟਸ ਡੈਸਕ- ਪੰਜਾਬ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਆਈਪੀਐਲ 2024 ਦਾ 37ਵਾਂ ਮੈਚ ਅੱਜ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਮੁੱਲਾਂਪੁਰ ਵਿਖੇ ਖੇਡਿਆ ਜਾ ਰਿਹਾ ਹੈ। ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪੰਜਾਬ ਨੇ 20 ਓਵਰਾਂ 'ਚ ਆਲ ਆਊਟ ਹੋ ਕੇ 142 ਦੌੜਾਂ ਬਣਾਈਆਂ ਤੇ ਗੁਜਰਾਤ ਨੂੰ ਜਿੱਤ ਲਈ 143 ਦੌੜਾਂ ਦਾ ਟੀਚਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਪੰਜਾਬ ਦੀ ਟੀਮ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਪ੍ਰਭਸਿਮਰਨ ਸਿੰਘ 35 ਦੌੜਾਂ ਬਣਾ ਮੋਹਿਤ ਸ਼ਰਮਾ ਵਲੋਂ ਆਊਟ ਹੋਇਆ। ਪੰਜਾਬ ਨੂੰ ਦੂਜਾ ਝਟਕਾ ਰਿਲੀ ਰੋਸੋ ਦੇ ਆਊਟ ਹੋਣ ਨਾਲ ਲੱਗਾ। ਰਿਲੀ 9 ਦੌੜਾਂ ਬਣਾ ਨੂਰ ਅਹਿਮਦ ਦਾ ਸ਼ਿਕਾਰ ਬਣਿਆ। ਪੰਜਾਬ ਦੀ ਤੀਜੀ ਵਿਕਟ ਕਪਤਾਨ ਸੈਮ ਕੁਰੇਨ ਦੇ ਆਊਟ ਹੋਣ ਨਾਲ ਡਿੱਗੀ। ਕੁਰੇਨ 20 ਦੌੜਾਂ ਬਣਾ ਰਾਸ਼ਿਦ ਖਾਨ ਵਲੋਂ ਆਊਟ ਹੋਇਆ। 

ਪੰਜਾਬ ਦੀ ਚੌਥੀ ਵਿਕਟ ਲਿਆਮ ਲਿਵਿੰਗਸਟੋਨ ਦੇ ਆਊਟ ਹੋਣ ਨਾਲ ਡਿੱਗੀ। ਲਿਵਿੰਗਸਟੋਨ 6 ਦੌੜਾਂ ਬਣਾ ਨੂਰ ਅਹਿਮਦ ਵਲੋਂ ਆਊਟ ਹੋਇਆ। ਪੰਜਾਬ ਨੂੰ ਪੰਜਵਾਂ ਝਟਕਾ ਜਿਤੇਸ਼ ਸ਼ਰਮਾ ਦੇ ਆਊਟ ਹੋਣ ਨਾਲ ਲੱਗਾ। ਜਿਤੇਸ਼ 13 ਦੌੜਾਂ ਬਣਾ ਸਾਈ ਕਿਸ਼ੋਰ ਵਲੋਂ ਆਊਟ ਹੋਇਆ। ਪੰਜਾਬ ਨੂੰ 6ਵਾਂ ਝਟਕਾ ਆਸ਼ੂਤੋਸ਼ ਸ਼ਰਮਾ ਦੇ ਆਊਟ ਹੋਣ ਨਾਲ ਲੱਗਾ। ਆਸ਼ੂਤੋਸ਼ 3 ਦੌੜਾਂ ਬਣਾ ਮੋਹਿਤ ਸ਼ਰਮਾ ਵਲੋ ਆਊਟ ਹੋਇਆ। ਪੰਜਾਬ ਦੀ 7ਵੀਂ ਵਿਕਟ ਸ਼ਸ਼ਾਂਕ ਸਿੰਘ ਦੇ ਆਊਟ ਹੋਣ ਨਾਲ ਡਿੱਗੀ। ਸ਼ਸ਼ਾਂਕ ਸਿੰਘ 8 ਦੌੜਾਂ ਬਣਾ ਸਾਈ ਕਿਸ਼ੋਰ ਵਲੋਂ ਆਊਟ ਹੋਇਆ। ਹਰਪ੍ਰੀਤ ਬਰਾੜ 29 ਦੌੜਾਂ ਬਣਾ ਸਾਈ ਕਿਸ਼ੋਰ ਵਲੋਂ ਆਊਟ ਹੋਇਆ। ਹਰਸ਼ਲ ਪਟੇਲ ਬਿਨਾ ਖਾਤਾ ਖੋਲੇ 0 ਦੇ ਸਕੋਰ ਦੇ ਮੋਹਿਤ ਸ਼ਰਮਾ ਵਲੋਂ ਆਊਟ ਹੋਇਆ। ਗੁਜਰਾਤ ਲਈ ਮੋਹਿਤ ਸ਼ਰਮਾ ਨੇ 2, ਰਾਸ਼ਿਦ ਖਾਨ ਨੇ 1, ਨੂਰ ਅਹਿਮਦ ਨੇ 2 ਤੇ ਸਾਈ ਕਿਸ਼ੋਰ ਨੇ 4 ਵਿਕਟਾਂ ਲਈਆਂ।

ਸੀਜ਼ਨ ਦੀ ਚੁਣੌਤੀਪੂਰਨ ਸ਼ੁਰੂਆਤ ਦੇ ਬਾਵਜੂਦ, ਪੰਜਾਬ ਕਿੰਗਜ਼ ਨੇ ਮੈਦਾਨ 'ਤੇ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਹੈ ਜੋ ਅਕਸਰ ਫਾਈਨਲ ਨਤੀਜਿਆਂ 'ਤੇ ਭਾਰੀ ਪੈਂਦਾ ਹੈ। ਗੁਜਰਾਤ ਟਾਈਟਨਸ ਦੇ ਖਿਲਾਫ ਆਗਾਮੀ ਮੁਕਾਬਲੇ ਨੂੰ ਦੇਖਦੇ ਹੋਏ, ਕਿੰਗਸ ਆਪਣੇ ਵਿਰੋਧੀਆਂ ਦੁਆਰਾ ਖੜ੍ਹੀਆਂ ਚੁਣੌਤੀਆਂ ਤੋਂ ਜਾਣੂ ਹਨ। ਗੁਜਰਾਤ ਟਾਈਟਨਜ਼, ਜਿਸ ਨੇ ਹੁਣ ਤੱਕ ਅਸੰਗਤ ਮੁਹਿੰਮ ਚਲਾਈ ਹੈ, ਨੂੰ ਦਿੱਲੀ ਕੈਪੀਟਲਜ਼ ਦੇ ਖਿਲਾਫ ਆਪਣੇ ਹਾਲ ਹੀ ਦੇ ਮੈਚ ਵਿੱਚ ਵੱਡਾ ਝਟਕਾ ਲੱਗਾ, ਜਿੱਥੇ ਉਹ ਸਿਰਫ 89 ਦੌੜਾਂ 'ਤੇ ਆਊਟ ਹੋ ਗਈ। ਇੱਕ ਹੋਰ ਰੋਮਾਂਚਕ ਮੁਕਾਬਲੇ ਲਈ ਪੜਾਅ ਤੈਅ ਹੋਣ ਦੇ ਨਾਲ, ਦੋਵੇਂ ਟੀਮਾਂ ਆਪਣਾ ਦਬਦਬਾ ਕਾਇਮ ਕਰਨ ਅਤੇ ਅੰਕ ਸੂਚੀ ਵਿੱਚ ਚੜ੍ਹਨ ਲਈ ਬੇਤਾਬ ਹੋਣਗੀਆਂ।

ਦੋਵੇਂ ਟੀਮਾਂ ਦੀ ਪਲੇਇੰਗ 11

ਗੁਜਰਾਤ ਟਾਈਟਨਜ਼ : ਰਿਧੀਮਾਨ ਸਾਹਾ (ਵਿਕਟਕੀਪਰ), ਸ਼ੁਭਮਨ ਗਿੱਲ (ਕਪਤਾਨ), ਡੇਵਿਡ ਮਿਲਰ, ਅਜ਼ਮਤੁੱਲਾ ਉਮਰਜ਼ਈ, ਸ਼ਾਹਰੁਖ ਖਾਨ, ਰਾਹੁਲ ਤਿਵਾਤੀਆ, ਰਾਸ਼ਿਦ ਖਾਨ, ਰਵੀਸਰਿਨਿਵਾਸਨ ਸਾਈ ਕਿਸ਼ੋਰ, ਨੂਰ ਅਹਿਮਦ, ਸੰਦੀਪ ਵਾਰੀਅਰ, ਮੋਹਿਤ ਸ਼ਰਮਾ

ਪੰਜਾਬ ਕਿੰਗਜ਼  : ਸੈਮ ਕੁਰੇਨ (ਕਪਤਾਨ), ਪ੍ਰਭਸਿਮਰਨ ਸਿੰਘ, ਰਿਲੀ ਰੋਸੋ, ਲਿਆਮ ਲਿਵਿੰਗਸਟੋਨ, ਸ਼ਸ਼ਾਂਕ ਸਿੰਘ, ਜਿਤੇਸ਼ ਸ਼ਰਮਾ (ਵਿਕਟਕੀਪਰ), ਆਸ਼ੂਤੋਸ਼ ਸ਼ਰਮਾ, ਹਰਪ੍ਰੀਤ ਬਰਾੜ, ਹਰਸ਼ਲ ਪਟੇਲ, ਕਾਗਿਸੋ ਰਬਾਡਾ, ਅਰਸ਼ਦੀਪ ਸਿੰਘ


Tarsem Singh

Content Editor

Related News