ਐੱਫ.ਸੀ. ਗੋਆ ਸੁਪਰ ਕੱਪ ਦੇ ਸੈਮੀਫਾਈਨਲ ''ਚ

04/13/2018 11:35:20 AM

ਭੁਵਨੇਸ਼ਵਰ (ਬਿਊਰੋ)— ਫੁੱਟਬਾਲ ਦੁਨੀਆ ਦੀਆਂ ਖੇਡਾਂ 'ਚ ਪ੍ਰਮੁੱਖ ਸਥਾਨ ਰਖਦਾ ਹੈ। ਫੁੱਟਬਾਲ ਦੇ ਕਈ ਰਾਸ਼ਟਰੀ ਅਤੇ ਅੰਤਰਾਸ਼ਟਰੀ ਮੈਚ ਆਯੋਜਿਤ ਕੀਤੇ ਜਾਂਦੇ ਹਨ। ਇਸੇ ਲੜੀ 'ਚ ਭਾਰਤ 'ਚ ਹੀਰੋ ਸੁਪਰ ਕੱਪ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ ਕਰਾਇਆ ਜਾ ਰਿਹਾ ਹੈ। 

ਇਸ ਦੇ ਇਕ ਮੁਕਾਬਲੇ 'ਚ ਐੱਫ.ਸੀ. ਪੁਣੇ ਨੇ ਤੂਫਾਨੀ ਪ੍ਰਦਰਸ਼ਨ ਕਰਦੇ ਹੋਏ ਜਮਸ਼ੇਦਪੁਰ ਐੱਫ.ਸੀ. ਨੂੰ ਵੀਰਵਾਰ ਨੂੰ 5-1 ਨਾਲ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਗੋਆ ਦੀ ਸ਼ਾਨਦਾਰ ਜਿੱਤ 'ਚ ਬ੍ਰੈਂਡਨਫਰਨਾਂਡਿਸ ਨੇ 34ਵੇਂ, ਫੇਰਨ ਕ੍ਰਾਮਮਨਾਸ ਨੇ 69ਵੇਂ, ਮਨਵੀਰ ਸਿੰਘ ਨੇ 77ਵੇਂ ਅਤੇ ਹਿਊਗੋ ਬੋਮੈਸ ਨੇ 78ਵੇਂ ਅਤੇ 89ਵੇਂ ਮਿੰਟ 'ਚ ਗੋਲ ਕੀਤੇ। ਜਮਸ਼ੇਦਪੁਰ ਦਾ ਇਕਮਾਤਰ ਗੋਲ ਅਸ਼ੀਮ ਬਿਸਵਾਸ ਨੇ ਇੰਜਰੀ ਟਾਈਮ 'ਚ ਕੀਤਾ। ਗੋਆ ਦਾ ਸੈਮੀਫਾਈਨਲ 'ਚ ਈਸਟ ਬੰਗਾਲ ਨਾਲ 16 ਅਪ੍ਰੈਲ ਨੂੰ ਮੁਕਾਬਲਾ ਹੋਵੇਗਾ।


Related News