ਮਸ਼ਹੂਰ ਗੋਲਫਰ ਟਾਈਗਰ ਵੁਡਸ ਸੜਕ ਹਾਦਸੇ ’ਚ ਗੰਭੀਰ ਜ਼ਖਮੀ

Wednesday, Feb 24, 2021 - 08:21 PM (IST)

ਮਸ਼ਹੂਰ ਗੋਲਫਰ ਟਾਈਗਰ ਵੁਡਸ ਸੜਕ ਹਾਦਸੇ ’ਚ ਗੰਭੀਰ ਜ਼ਖਮੀ

ਲਾਸ ਏਂਜਲਸ– ਮਸ਼ਹੂਰ ਗੋਲਫਰ ਟਾਈਗਰ ਵੁਡਸ ਇਥੇ ਇਕ ਸੜਕ ਹਾਦਸੇ ’ਚ ਉਸ ਸਮੇਂ ਗੰਭੀਰ ਜ਼ਖਮੀ ਹੋ ਗਏ, ਜਦ ਉਨ੍ਹਾਂ ਦੀ ਕਾਰ ਸੜਕ ਵਿਚਾਲੇ ਬਣੇ ਡਿਵਾਈਡਰ ਨਾਲ ਟਕਰਾ ਗਈ। ਵੁਡਸ ਨੂੰ ਵਿੰਡਸ਼ੀਲਡ ਤੋਂ ਬਾਹਰ ਕੱਢਿਆ ਗਿਆ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਉਹ ਉਸ ਸਮੇਂ ਕਾਰ ’ਚ ਇਕੱਲੇ ਸਨ। ਗਨੀਮਤ ਇਹ ਰਹੀ ਕਿ ਹਾਦਸੇ ਦੌਰਾਨ ਉਨ੍ਹਾਂ ਦੀ ਕਾਰ ਦਾ ਏਅਰਬੈਗ ਖੁੱਲ੍ਹ ਗਿਆ ਸੀ। ਹਾਲਾਂਕਿ ਉਨ੍ਹਾਂ ਦੇ ਦੋਵਾਂ ਪੈਰਾਂ ’ਚ ਕਾਫੀ ਸੱਟਾਂ ਲੱਗੀਆਂ ਹਨ। ਵੁਡਸ ਹਫਤੇ ਦੇ ਅਖੀਰ ’ਚ ਜੇਨੇਸਿਸ ਇਨਵੀਟੇਸ਼ਨਲ ਟੂਰਨਾਮੈਂਟ ਲਈ ਲਾਸ ਏਂਜਲਸ ’ਚ ਸਨ। ਉਨ੍ਹਾਂ ਨੇ ਸੋਮਵਾਰ ਅਤੇ ਮੰਗਲਵਾਰ ਨੂੰ ਡਿਸਕਵਰੀ ਦੇ ਗੋਲਫ ਟੀ ਵੀ ਲਈ ਸ਼ੂਟਿੰਗ ਕਰਨੀ ਸੀ।

PunjabKesari
15 ਵਾਰ ਦੇ ਮੇਜਰ ਚੈਂਪੀਅਨਸ਼ਿਪ ਜੇਤੂ ਵੁਡਸ ਦੀ ਦਸੰਬਰ ’ਚ ਕਮਰ ਦੀ ਸਰਜਰੀ ਹੋਈ ਸੀ ਜੋ ਉਨ੍ਹਾਂ ਦੀ ਪੰਜਵੀ ਸਰਜਰੀ ਸੀ। ਉਨ੍ਹਾਂ ਨੇ 2019 ’ਚ ਹੀ ਗੋਲਫ ਕੋਰਸ ’ਤੇ ਵਾਪਸੀ ਕੀਤੀ ਸੀ ਅਤੇ ਪੰਜਵਾਂ ਮਾਸਟਰਸ ਖਿਤਾਬ ਜਿੱਤਿਆ ਸੀ। ਵੁਡਸ ਤੀਜੀ ਵਾਰ ਕਾਰ ਹਾਦਸੇ ਦਾ ਸ਼ਿਕਾਰ ਹੋਏ ਹਨ।

PunjabKesari

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News