ਯੂਰਪੀਅਨ ਫੁੱਟਬਾਲ ਦਾ ਨਵਾਂ ਪ੍ਰੋਗਰਾਮ ਤੈਅ
Friday, Sep 25, 2020 - 02:18 AM (IST)
ਬੁਡਾਪੇਸਟ- ਯੂਰਪੀਅਨ ਫੁੱਟਬਾਲ ਦੀ ਪ੍ਰਬੰਧਕ ਕਮੇਟੀ ਯੂਏਫਾ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਤਬਦੀਲ ਹੋਏ ਸੈਸ਼ਨ ਨੂੰ ਪੂਰਾ ਕਰਨ ਦੇ ਲਈ ਵੀਰਵਾਰ ਨੂੰ 2021 ਦੇ ਲਈ ਰਾਸ਼ਟਰੀ ਟੀਮਾਂ ਦੇ ਮੈਚਾਂ ਦਾ ਪ੍ਰੋਗਰਾਮ ਤੈਅ ਕੀਤਾ। ਯੂਰਪ ਦੀਆਂ 55 ਰਾਸ਼ਟਰੀ ਟੀਮਾਂ ਮਾਰਚ ਅਤੇ ਸਤੰਬਰ 'ਚ 2 ਦੀ ਜਗ੍ਹਾ ਤਿੰਨ-ਤਿੰਨ ਮੈਚ ਖੇਡੇਗੀ। ਇਸ 'ਚ 2022 ਵਿਸ਼ਵ ਕੱਪ ਕੁਆਲੀਫਾਇੰਗ ਗਰੁੱਪ ਮੈਚ ਵੀ ਸ਼ਾਮਲ ਹੋਣਗੇ। ਮਹਾਂਦੀਪ ਦੇ 10 ਵਿਸ਼ਵ ਕੱਪ ਕੁਆਲੀਫਾਇੰਗ ਗਰੁੱਪ ਦੇ ਮੁਕਾਬਲੇ ਅਗਲੇ ਸਾਲ ਜੂਨ 'ਚ ਖੇਡੇ ਜਾਣੇ ਸਨ ਪਰ 2020 ਯੂਰਪੀਅਨ ਚੈਂਪੀਅਨਸ਼ਿਪ ਦੇ ਮੁਲਤਵੀ ਹੋਣ ਦੇ ਕਾਰਨ ਹੁਣ ਇਹ ਇਸ ਦੌਰਾਨ ਨਹੀਂ ਹੋਣਗੇ। ਯੂਰਪੀਅਨ ਚੈਂਪੀਅਨ ਹੁਣ ਅਗਲੇ ਸਾਲ 11 ਜੂਨ ਤੋਂ 11 ਜੁਲਾਈ ਦੇ ਵਿਚ ਹੋਵੇਗੀ। ਯੂਏਫਾ ਅਗਲੇ ਸਾਲ ਜੂਨ 'ਚ ਚਾਰ ਟੀਮਾਂ ਦੇ ਨੇਸ਼ਨਸ ਲੀਗ ਫਾਈਨਲਸ ਮਿਨੀ ਟੂਰਨਾਮੈਂਟ ਦਾ ਆਯੋਜਨ ਵੀ ਕਰਨਾ ਚਾਹੁੰਦਾ ਹੈ।