ਯੂਰੋ ਕੁਆਲੀਫਾਇਰ : ਇਜ਼ਰਾਈਲ ਨੇ ਸਵਿਟਜ਼ਰਲੈਂਡ ਨੂੰ ਬਰਾਬਰੀ ’ਤੇ ਰੋਕਿਆ
Friday, Nov 17, 2023 - 04:51 PM (IST)
ਫੇਲਕਸਟ (ਹੰਗਰੀ)- ਇਜ਼ਰਾਈਲ ਅਤੇ ਸਵਿਟਜ਼ਰਲੈਂਡ ਵਿਚਕਾਰ ਯੂਰਪੀ ਫੁੱਟਬਾਲ ਚੈਂਪੀਅਨਸ਼ਿਪ ਦਾ ਹੰਗਰੀ ’ਚ ਖੇਡਿਆ ਗਿਆ ਕੁਆਲੀਫਾਇੰਗ ਮੈਚ 1-1 ਨਾਲ ਬਰਾਬਰ ਰਿਹਾ। ਇਜ਼ਰਾਈਲ ਅਤੇ ਹਮਾਸ ਵਿਚਕਾਰ ਚੱਲ ਰਹੀ ਜੰਗ ਕਾਰਨ ਤੇਲ ਅਵੀਵ ’ਚ ਹੋਣ ਵਾਲੀਆਂ ਸਾਰੀਆਂ ਪ੍ਰਤੀਯੋਗਤਾਵਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਹਾਰਦਿਕ ਪੰਡਯਾ ਨੂੰ ਲੈ ਕੇ ਆਈ ਵੱਡੀ ਖ਼ਬਰ
ਇਸ ਕਾਰਨ ਇਜ਼ਰਾਈਲ ਨੂੰ ਆਪਣੇ ਘਰੇਲੂ ਮੈਚ ਹੰਗਰੀ ’ਚ ਖੇਡਣੇ ਪੈ ਰਹੇ ਹਨ। ਇਜ਼ਰਾਈਲ ਜੇਕਰ ਕੁਆਲੀਫਾਈ ਕਰਦਾ ਹੈ ਤਾਂ ਇਹ 1994 ’ਚ ਯੂਰਪੀ ਫੁੱਟਬਾਲ ਮਹਾਸੰਘ ਦਾ ਹਿੱਸਾ ਬਣਨ ਤੋਂ ਬਾਅਦ ਪਹਿਲਾ ਮੌਕਾ ਹੋਵੇਗਾ, ਜਦੋਂ ਉਹ ਯੂਰਪੀ ਚੈਂਪੀਅਨਸ਼ਿਪ ’ਚ ਖੇਡੇਗਾ।
ਇਹ ਵੀ ਪੜ੍ਹੋ : ਆਸਟ੍ਰੇਲੀਆ ਲਈ ਡਰਾਉਣਾ ਸੁਫ਼ਨਾ ਬਣੀ ਭਾਰਤੀ ਟੀਮ, ਟੇਢੀ ਖੀਰ ਸਾਬਿਤ ਹੋਵੇਗਾ ਭਾਰਤ ਨੂੰ ਹਰਾਉਣਾ
ਬੁੱਧਵਾਰ ਨੂੰ ਖੇਡੇ ਗਏ ਇਸ ਮੈਚ ਤੋਂ ਬਾਅਦ ਇਜ਼ਾਰਈਲ ਯੂਰੋ-2024 ਦੇ ਕੁਆਲੀਫਾਇੰਗ ਦੇ ਗਰੁੱਪ-ਆਈ ’ਚ ਸਵਿਟਰਜ਼ਲੈਂਡ ਅਤੇ ਰੋਮਾਨੀਆ ਤੋਂ ਬਾਅਦ ਤੀਜੇ ਸਥਾਨ ’ਤੇ ਬਣਿਆ ਹੋਇਆ ਹੈ। ਹਰੇਕ ਗਰੁੱਪ ਤੋਂ ਟਾਪ ’ਤੇ ਰਹਿਣ ਵਾਲੀਆਂ 2 ਟੀਮਾਂ ਜਰਮਨੀ ’ਚ ਹੋਣ ਵਾਲੀ ਪ੍ਰਤੀਯੋਗਤਾ ਲਈ ਸਿੱਧੇ ਕੁਆਲੀਫਾਈ ਕਰਨਗੀਆਂ। ਇਜ਼ਰਾਈਲ ਆਪਣਾ ਦੂਜਾ ਘਰੇਲੂ ਮੈਚ ਸ਼ਨੀਵਾਰ ਨੂੰ ਇਸੇ ਮੈਦਾਨ ’ਤੇ ਰੋਮਾਨੀਆ ਖਿਲਾਫ ਖੇਡੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ