ਇਥਿਯੋਪਿਆ ਦੇ ਬੇਲਿਹੁ ਨੇ ਜਿੱਤੀ ਵਿਸ਼ਵ 10 ਕਿ: ਮੀ ਦੀ ਦੋੜ

05/19/2019 4:41:55 PM

ਬੈਂਗਲੁਰੂ — ਇਥਿਯੋਪਿਆ ਦੇ ਐਂਡਮਾਲਾਕ ਬੇਲਿਹੁ ਨੇ ਐਤਵਾਰ ਨੂੰ ਇੱਥੇ ਟੀ. ਸੀ. ਐੱਸ ਵਿਸ਼ਵ 10 ਕਿ. ਮੀ ਬੇਂਗਲੁਰੂ 2019 ਦੋੜ ਜਿੱਤੀ। ਉਨ੍ਹਾਂ ਨੇ ਆਈ. ਏ. ਏ.ਐੱਫ ਗੋਲਡ ਲੇਬਲ ਰੋਡ ਰੇਸ ਨੂੰ ਸਿਰਫ 27.56 ਮਿੰਟ 'ਚ ਪੂਰਾ ਕੀਤੀ ਜੋ ਉਨ੍ਹਾਂ ਦੇ ਸਭ ਤੋਂ ਬਿਹਤਰੀਨ ਵਿਅਕਤੀਗਤ ਪ੍ਰਦਰਸ਼ਨ ਤੋਂ ਅੱਠ ਸੈਕਿੰਡ ਤੇ ਕੋਰਸ ਰਿਕਾਰਡ ਨਾਲ 12 ਸੈਕਿੰਡ ਜ਼ਿਆਦਾ ਹੈ।PunjabKesari ਵੀਹ ਸਾਲ ਦਾ ਬੇਲਿਹੁ ਨੇ ਹੁਮਸ ਤੇ ਜ਼ਿਆਦਾ ਤਾਪਮਾਨ ਦੇ ਕਾਰਨ ਮੁਸ਼ਕਿਲ ਹਾਲਾਤਾਂ 'ਚ ਵੀ ਆਪਣੇ ਦਮਖਮ ਦਾ ਚੰਗਾ ਪ੍ਰਦਰਸ਼ਨ ਕੀਤਾ। ਉਹ ਦੋੜ 'ਚ ਸ਼ੁਰੂ 'ਤੋਂ ਅਗੇ ਬਣੇ ਰਹੇ। ਯੁਗਾਂਡਾ  ਦੇ ਮਾਂਡੇ ਬੁਸ਼ੇਨਡਿਚ 28.03 ਮਿੰਟ ਦੇ ਨਾਲ ਦੂਜੇ ਤੇ ਇਥਿਔਪਿਆ ਦੇ ਬਿਰਹਾਨੁ ਲੇਗੇਸੀ (28.23 ਮਿੰਟ) ਤੀਜੇ ਸਥਾਨ 'ਤੇ ਰਹੇ।


Related News