ਪੰਜਾਬ ਪੁਲਸ ਅਫ਼ਸਰਾਂ ਦੇ ਤਬਾਦਲੇ, ਸਾਹਮਣੇ ਆਈ ਬਦਲੀਆਂ ਦੀ ਸੂਚੀ

Saturday, Aug 01, 2026 - 08:25 PM (IST)

ਪੰਜਾਬ ਪੁਲਸ ਅਫ਼ਸਰਾਂ ਦੇ ਤਬਾਦਲੇ, ਸਾਹਮਣੇ ਆਈ ਬਦਲੀਆਂ ਦੀ ਸੂਚੀ

ਚੰਡੀਗੜ੍ਹ : ਪੰਜਾਬ ਪੁਲਸ ਵਿਭਾਗ ਵਿਚ ਪ੍ਰਸ਼ਾਸਨਿਕ ਆਧਾਰ 'ਤੇ ਮਹੱਤਵਪੂਰਨ ਫੇਰਬਦਲ ਕਰਦਿਆਂ ਡੀ. ਐੱਸ. ਪੀ. ਪੱਧਰ ਦੇ ਅਫਸਰਾਂ ਦੇ ਤਬਾਦਲੇ ਅਤੇ ਨਿਯੁਕਤੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਜਾਰੀ ਹੋਏ ਹੁਕਮਾਂ ਅਨੁਸਾਰ ਕਲਵੰਤ ਸਿੰਘ ਡੀ. ਐੱਸ. ਪੀ. ਡੀ. ਦਿਹਾਤੀ, ਗੁਰਦਾਸਪੁਰ ਤੋਂ ਬਦਲ ਕੇ ਹੁਣ ਡੀ. ਐੱਸ. ਪੀ. ਐੱਸ. ਡੀ. ਮੁਕੇਰੀਆਂ, ਹੁਸ਼ਿਆਰਪੁਰ ਤਾਇਨਾਤ ਕੀਤੇ ਗਏ ਹਨ। ਨਛੱਤਰ ਸਿੰਘ ਡੀ. ਐੱਸ. ਪੀ. ਐੱਸ. ਡੀ. ਮੁਕੇਰੀਆਂ, ਹੁਸ਼ਿਆਰਪੁਰ ਤੋਂ ਬਦਲ ਕੇ ਏ. ਸੀ. ਪੀ. ਪੀ. ਬੀ. ਆਈ. ਆਰਥਿਕ ਅਪਰਾਧ ਅਤੇ ਸਾਈਬਰ ਕ੍ਰਾਈਮ, ਅੰਮ੍ਰਿਤਸਰ ਨਿਯੁਕਤ ਕੀਤੇ ਗਏ ਹਨ। 

ਇਹ ਵੀ ਪੜ੍ਹੋ : ਪੰਜਾਬ ਦੁਖਦ ਘਟਨਾ, ਨਹਿਰ 'ਚ ਨਹਾਉਂਦਿਆਂ ਲਾਪਤਾ ਹੋਇਆ ਮੁੰਡਾ

PunjabKesari

ਇਸੇ ਤਰ੍ਹਾਂ ਜਗਬੀਰ ਸਿੰਘ ਡੀ. ਐੱਸ. ਪੀ. 13ਵੀਂ ਬਟਾਲੀਅਨ ਪੀ. ਏ. ਪੀ. ਚੰਡੀਗੜ੍ਹ ਤੋਂ ਤਬਦੀਲ ਕਰਕੇ ਏ. ਸੀ. ਪੀ. ਪੀ. ਬੀ. ਆਈ. ਰਾਜਾਸਾਂਸੀ, ਅੰਮ੍ਰਿਤਸਰ ਦਿਹਾਤੀ ਲਗਾਇਆ ਗਿਆ ਹੈ। ਕਪਿਲ ਕੌਸ਼ਲ ਨੂੰ ਡੀ. ਐੱਸ. ਪੀ. ਐੱਸ. ਡੀ. ਰਾਜਾਸਾਂਸੀ ਅੰਮ੍ਰਿਤਸਰ ਦਿਹਾਤੀ ਤੋਂ ਬਦਲ ਕੇ ਏ. ਸੀ. ਪੀ. ਪੀ. ਬੀ. ਆਈ. ਹੋਮੀਸਾਈਡ ਐਂਡ ਫੋਰੈਂਸਿਕਸ, ਅੰਮ੍ਰਿਤਸਰ ਨਿਯੁਕਤ ਕੀਤੇ ਗਏ ਹਨ। 

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਪੰਜਾਬ ਲਈ ਵੱਡਾ ਕਦਮ, ਰਾਜ ਸਭਾ ਵਿਚ ਦਿੱਤੀ ਗਈ ਜਾਣਕਾਰੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News