ਚਾਹਲ ਦੀ ਫੋਟੋ ''ਤੇ ਇੰਗਲੈਂਡ ਦੀ ਮਹਿਲਾ ਕ੍ਰਿਕਟਰ ਨੇ ਕੀਤਾ ਕੁਮੈਂਟ

Saturday, Mar 21, 2020 - 02:19 AM (IST)

ਚਾਹਲ ਦੀ ਫੋਟੋ ''ਤੇ ਇੰਗਲੈਂਡ ਦੀ ਮਹਿਲਾ ਕ੍ਰਿਕਟਰ ਨੇ ਕੀਤਾ ਕੁਮੈਂਟ

ਨਵੀਂ ਦਿੱਲੀ - ਭਾਰਤੀ ਕ੍ਰਿਕਟ ਟੀਮ ਦਾ ਲੈੱਗ ਸਪਿਨਰ ਯੁਜਵੇਂਦਰ ਚਾਹਲ ਆਪਣੇ ਖਾਲੀ ਸਮੇਂ ਵਿਚ ਖੂਬ ਮਸਤੀ ਕਰ ਰਿਹਾ ਹੈ। ਚਾਹਲ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦਾ ਹੈ ਤੇ ਸਾਥੀ ਖਿਡਾਰੀਆਂ ਨਾਲ ਮਸਤੀ-ਮਜ਼ਾਕ ਕਰਦਾ ਰਹਿੰਦਾ ਹੈ। ਇਸ ਵਾਰ ਇੰਗਲੈਂਡ ਦੀ ਮਹਿਲਾ ਕ੍ਰਿਕਟਰ ਡੇਨੀਅਲ ਵਯਾਟ ਨੇ ਚਾਹਲ ਦੀ ਫੋਟੋ 'ਤੇ ਕੁਮੈਂਟ ਕੀਤਾ ਅਤੇ ਲੋਕਾਂ ਨੇ ਚਾਹਲ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ। ਚਾਹਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਫੋਟੋ ਪੋਸਟ ਕੀਤੀ ਸੀ, ਜਿਸ ਵਿਚ ਉਹ ਆਪਣੇ ਕੁੱਤੇ ਨਾਲ ਦਿਖਾਈ ਦੇ ਰਿਹਾ ਹੈ। ਡੇਨੀਅਲ ਨੇ ਚਾਹਲ ਦੀ ਫੋਟੋ 'ਤੇ ਕੁਮੈਂਟ ਕਰਦਿਆਂ ਲਿਖਿਆ ਕਿ ਸਾਡੇ ਕੋਲ ਵੀ ਇਸ ਤਰ੍ਹਾਂ ਦਾ ਹੀ ਕੁੱਤਾ ਹੈ। ਇਸ ਤੋਂ ਬਾਅਦ ਚਾਹਲ ਦੀ ਫੋਟੋ 'ਤੇ ਲੋਕਾਂ ਨੇ ਕੁਮੈਂਟ ਕਰਨੇ ਸ਼ੁਰੂ ਕਰ ਦਿੱਤੇ ਤੇ ਦੋਵਾਂ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ।

PunjabKesari
ਚਾਹਲ ਦੀ ਇਸ ਫੋਟੋ 'ਤੇ ਇਕ ਫੈਨ ਨੇ ਕੁਮੈਂਟ ਕੀਤਾ, ''ਡੇਨੀਅਲ ਭਾਬੀ ਕਰ ਲਓ ਚਾਹਲ ਨਾਲ ਵਿਆਹ।''

 
 
 
 
 
 
 
 
 
 
 
 
 
 

🐶🐶❤️🤗

A post shared by Yuzvendra Chahal (@yuzi_chahal23) on Mar 18, 2020 at 4:31am PDT


ਉਥੇ ਹੀ ਇਕ ਹੋਰ ਫੈਨ ਨੇ ਕੁਮੈਂਟ ਕੀਤਾ, ''ਡੇਨੀਅਲ ਤੁਹਾਨੂੰ ਚਾਹਲ ਨਾਲ ਪਿਆਰ ਹੋ ਗਿਆ ਹੈ, ਜਿਹੜਾ ਉਸਦੀ ਹਰ ਪੋਸਟ 'ਤੇ ਨਜ਼ਰ ਰੱਖ ਰਹੀ ਹੋ।''

PunjabKesari
ਇਹ ਦੋਵੇਂ ਸੋਸ਼ਲ ਮੀਡੀਆ 'ਤੇ ਇਕ-ਦੂਜੇ ਦੀਆਂ ਫੋਟੋਆਂ 'ਤੇ ਕੁਮੈਂਟ ਕਰਦੇ ਰਹਿੰਦੇ ਹਨ। ਚਾਹਲ ਦੀ ਪਿਛਲੀ ਫੋਟੋ 'ਤੇ ਵੀ ਡੇਨੀਅਲ ਨੇ ਕੁਮੈਂਟ ਕੀਤਾ ਤੇ ਚਾਹਲ ਨੇ ਉਸ ਨੂੰ ਟਰੋਲ ਕਰ ਦਿੱਤਾ ਸੀ।

PunjabKesari


author

Gurdeep Singh

Content Editor

Related News