ਨੌਜਵਾਨ ਪ੍ਰਸ਼ੰਸਕਾਂ ਨਾਲ ਖਿਤਾਬੀ ਜਸ਼ਨ ਮਨਾਵੇਗਾ ਇੰਗਲੈਂਡ

Tuesday, Jul 16, 2019 - 12:56 AM (IST)

ਨੌਜਵਾਨ ਪ੍ਰਸ਼ੰਸਕਾਂ ਨਾਲ ਖਿਤਾਬੀ ਜਸ਼ਨ ਮਨਾਵੇਗਾ ਇੰਗਲੈਂਡ

ਲੰਡਨ— ਇੰਗਲੈਂਡ ਸੋਮਵਾਰ ਨੂੰ ਪਹਿਲੀ ਵਾਰ ਵਿਸ਼ਵ ਕੱਪ ਜੇਤੂ ਬਣਨ ਦੇ ਜਸ਼ਨ 'ਚ ਡੁੱਬ ਗਿਆ। ਮੇਜ਼ਬਾਨ ਦੇਸ਼ 44 ਸਾਲ ਤੋਂ ਵਿਸ਼ਵ ਚੈਂਪੀਅਨ ਬਣਨ ਦੇ ਸੁਪਨੇ ਨੂੰ ਦੇਖ ਰਿਹਾ ਸੀ ਪਰ ਆਖਿਰ 'ਚ ਸਫਲਤਾ ਐਤਵਾਰ ਨੂੰ ਇੱਥੇ ਨਿਊਜ਼ੀਲੈਂਡ 'ਤੇ ਜਿੱਤ ਨਾਲ ਮਿਲੀ। ਇਸ ਮੈਚ ਨੂੰ ਸਭ ਤੋਂ ਜ਼ਿਆਦਾ ਦਰਸ਼ਕਾਂ ਨੇ ਦੇਖਿਆ। ਲਗਭਗ 30 ਹਜ਼ਾਰ ਦਰਸ਼ਕ ਲਾਰਡਸ 'ਚ ਹਾਜ਼ਰ ਸਨ ਤਾਂ ਹਜ਼ਾਰਾਂ ਮੱਧ ਲੰਡਨ ਸਥਿਤ ਟ੍ਰੈਫਲਗਰ ਚੌਕ 'ਤੇ ਵੱਡੀ ਸਕਰੀਨ 'ਤੇ ਮੈਚ ਦੇਖ ਰਹੇ ਸਨ। ਇੰਗਲੈਂਡ ਦੀ ਟੀਮ ਨੇ ਜਿੱਤ ਦਾ ਜਸ਼ਨ ਓਵਲ 'ਤੇ ਮਨਾਇਆ ਜਿੱਥੇ 30 ਮਈ ਨੂੰ ਦੱਖਣੀ ਅਫਰੀਕਾ ਨੂੰ ਹਰਾ ਕੇ ਆਪਣੇ ਵਿਸ਼ਵ ਕੱਪ ਦੇ ਅਭਿਆਨ ਦੀ ਸ਼ੁਰੂਆਤ ਕੀਤੀ ਸੀ। 

PunjabKesariPunjabKesari
ਇਯੋਨ ਮੋਰਗਨ ਦੀ ਅਗਵਾਈ ਵਾਲੀ ਟੀਮ ਦੇ ਨਾਲ ਓਵਲ 'ਚ ਜਸ਼ਨ ਮਨਾਉਣ ਦੇ ਲਈ ਹਜ਼ਾਰਾਂ ਦੀ ਸੰਖਿਆ 'ਚ ਬੱਚੇ ਵੀ ਮੌਜੂਦ ਸਨ। ਓਵਲ 'ਚ ਮੌਜੂਦ ਕਈ ਬੱਚਿਆਂ ਨੇ ਆਲ ਸਟਾਰਸ ਦੀ ਡਰੈੱਸ ਪਾਈ ਸੀ। ਇਹ ਜੂਨੀਅਰ ਖਿਡਾਰੀਆਂ ਦੇ ਲਈ ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ ਵਲੋਂ ਚਲਾਏ ਜਾਣ ਵਾਲਾ ਪ੍ਰੋਗਰਾਮ ਹੈ। ਬਾਕੀ ਬੱਚੇ ਆਪਣੀ ਸਕੂਲ ਵਾਲੀ ਡਰੈੱਸ 'ਚ ਸੀ।

PunjabKesari


author

Gurdeep Singh

Content Editor

Related News