ਇੰਗਲੈਂਡ-ਪਾਕਿ ਟੈਸਟ ਸੀਰੀਜ਼ ''ਚ TV ਅੰਪਾਇਰ ਕਰੇਗਾ ਇਹ ਖਾਸ ਕੰਮ
Wednesday, Aug 05, 2020 - 11:20 PM (IST)
ਦੁਬਈ- ਕ੍ਰਿਕਟ ਦੇ ਇਤਿਹਾਸ 'ਚ ਪਹਿਲੀ ਵਾਰ ਇੰਗਲੈਂਡ ਤੇ ਪਾਕਿਸਤਾਨ ਦੇ ਵਿਚਾਲੇ ਸੀਰੀਜ਼ ਦੇ ਦੌਰਾਨ ਫਰੰਟਫੁੱਟ ਨੋਬਾਲ ਦਾ ਫੈਸਲਾ ਮੈਦਾਨੀ ਅੰਪਾਇਰ ਨਹੀਂ ਬਲਕਿ ਟੀ. ਵੀ. ਅੰਪਾਇਰ ਕਰੇਗਾ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਬੁੱਧਵਾਰ ਨੂੰ ਇਸਦਾ ਐਲਾਨ ਕੀਤਾ। ਆਈ. ਸੀ. ਸੀ. ਨੇ ਕਿਹਾ ਕਿ ਫਰੰਟਫੁੱਟ ਨੋਬਾਲ ਤਕਨੀਕ ਦੀ ਸਮੀਖਿਆ ਕਰਨ ਤੋਂ ਬਾਅਦ ਭਵਿੱਖ 'ਚ ਇਸਦਾ ਇਸਤੇਮਾਲ ਜਾਰੀ ਰੱਖਣ 'ਤੇ ਫੈਸਲਾ ਲਿਆ ਜਾਵੇਗਾ। ਆਈ. ਸੀ. ਸੀ. ਨੇ ਟਵੀਟ ਕੀਤਾ- ਇੰਗਲੈਂਡ ਤੇ ਪਾਕਿਸਤਾਨ ਦੇ ਵਿਚਾਲੇ ਸੀਰੀਜ਼ 'ਚ ਫਰੰਟਫੁੱਟ ਨੋਬਾਲ ਤਕਨੀਕ ਦਾ ਇਸਤੇਮਾਲ ਕੀਤਾ ਜਾਵੇਗਾ। ਦੋਵਾਂ ਟੀਮਾਂ ਨੇ ਇਸ ਦੇ ਲਈ ਸਹਿਮਤੀ ਜਤਾਈ ਹੈ।
ਇਸ 'ਚ ਕਿਹਾ ਗਿਆ ਹੈ ਕਿ ਇਸ ਸੀਰੀਜ਼ 'ਚ ਤਕਨੀਕ ਦੇ ਇਸਤੇਮਾਲ ਦੀ ਸਮੀਖਿਆ ਕਰਨ ਤੋਂ ਬਾਅਦ ਭਵਿੱਖ ਦੇ ਲਈ ਫੈਸਲਾ ਕੀਤਾ ਜਾਵੇਗਾ। ਹਾਲ ਹੀ 'ਚ ਇੰਗਲੈਂਡ ਤੇ ਆਇਰਲੈਂਡ ਦੇ ਵਿਚਾਲੇ ਵਨ ਡੇ ਸੀਰੀਜ਼ 'ਚ ਵੀ ਇਸਦਾ ਇਸਤੇਮਾਲ ਕੀਤਾ ਗਿਆ। ਪਿਛਲੇ ਸਾਲ ਭਾਰਤ ਤੇ ਵੈਸਟਇੰਡੀਜ਼ ਦੇ ਵਿਚਾਲੇ ਸੀਮਿਤ ਓਵਰਾਂ ਦੀ ਸੀਰੀਜ਼ 'ਚ ਇਸਦਾ ਪ੍ਰਯੋਗ ਕੀਤਾ ਗਿਆ ਸੀ।