ਪਾਕਿ ਨੂੰ 3 ਵਿਕਟਾਂ ਨਾਲ ਹਰਾ ਇੰਗਲੈਂਡ ਨੇ ਕੀਤਾ ਸੀਰੀਜ਼ ''ਤੇ ਕਬਜ਼ਾ
Saturday, May 18, 2019 - 03:21 AM (IST)

ਨਟਿੰਘਮ— ਇੰਗਲੈਂਡ ਤੇ ਪਕਿਸਤਾਨ ਵਿਚਾਲੇ 5 ਵਨ ਡੇ ਮੈਚਾਂ ਦੀ ਸੀਰੀਜ਼ ਦਾ ਚੌਥਾ ਮੈਚ ਨਟਿੰਘਮ 'ਚ ਖੇਡਿਆ ਗਿਆ। ਜਿਸ 'ਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ ਇੰਗਲੈਂਡ ਨੂੰ 341 ਦੌੜਾਂ ਦਾ ਟੀਚਾ ਦਿੱਤਾ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ ਨੇ ਇਹ ਮੈਚ 3 ਵਿਕਟਾਂ ਨਾਲ ਜਿੱਤ ਲਿਆ ਤੇ ਵਨ ਡੇ ਸੀਰੀਜ਼ 'ਤੇ 3-0 ਨਾਲ ਕਬਜ਼ਾ ਵੀ ਕਰ ਲਿਆ। ਹੁਣ ਵਨ ਡੇ ਸੀਰੀਜ਼ ਦਾ 5ਵਾਂ ਤੇ ਆਖਰੀ ਮੈਚ ਲੀਡਸ 'ਚ 19 ਮਈ ਨੂੰ ਖੇਡਿਆ ਜਾਵੇਗਾ।
ਪਾਕਿਸਤਾਨ ਟੀਮ ਵਲੋਂ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਬਾਬਰ ਆਜਮ ਨੇ 115 ਦੌੜਾਂ ਬਣਾਈਆਂ, ਜਿਸ 'ਚ 13 ਚੌਕੇ 1 ਛੱਕਾ ਸ਼ਾਮਲ ਹੈ। ਇੰਗਲੈਂਡ ਟੀਮ ਵਲੋਂ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਟਾਮ ਕਿਊਰਾਨ ਨੇ 4 ਵਿਕਟਾਂ ਹਾਸਲ ਕੀਤੀਆਂ। ਇੰਗਲੈਂਡ ਟੀਮ ਵਲੋਂ ਬੱਲੇਬਾਜ਼ੀ ਕਰਦੇ ਹੋਏ ਜੇਸਨ ਰੋਏ ਨੇ 114 ਦੌੜਾਂ ਬਣਾਈਆਂ, ਜਿਸ ਨੇ 11 ਚੱਕੇ ਤੇ 4 ਛੱਕੇ ਲਗਾਏ। ਪਾਕਿਸਤਾਨ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਇਮਾਦ ਵਸੀਮ ਤੇ ਮੁਹੰਮਦ ਨੇ 2-2 ਵਿਕਟਾਂ ਹਾਸਲ ਕੀਤੀਆਂ।