ਆਸਟਰੇਲੀਆ ਨੂੰ 135 ਦੌੜਾਂ ਨਾਲ ਹਰਾ ਇੰਗਲੈਂਡ ਨੇ ਏਸ਼ੇਜ਼ ਸੀਰੀਜ਼ ਕਰਵਾਈ ਡਰਾਅ

09/15/2019 11:03:35 PM

ਲੰਡਨ— ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ (62 ਦੌੜਾਂ 'ਤੇ 4 ਵਿਕਟਾਂ) ਤੇ ਜੈਕ ਲੀਚ (49 ਦੌੜਾਂ 'ਤੇ 4 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਇੰਗਲੈਂਡ ਨੇ ਆਸਟਰੇਲੀਆ ਨੂੰ ਏਸ਼ੇਜ਼ ਦੇ ਪੰਜਵੇਂ ਤੇ ਆਖਰੀ ਟੈਸਟ ਮੈਚ ਵਿਚ 135 ਦੌੜਾਂ ਨਾਲ ਹਰਾ ਕੇ 5 ਮੈਚਾਂ ਦੀ ਸੀਰੀਜ਼ 2-2 ਨਾਲ ਡਰਾਅ ਕਰਵਾ ਲਈ। ਇੰਗਲੈਂਡ ਦੀਆਂ 299 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਆਸਟਰੇਲੀਆ ਦੀ ਟੀਮ ਦੂਜੀ ਪਾਰੀ ਵਿਚ 263 ਦੌੜਾਂ 'ਤੇ ਸਿਮਟ ਗਈ ਤੇ ਇੰਗਲੈਂਡ ਨੇ ਇਹ ਮੁਕਾਬਲਾ 135 ਦੌੜਾਂ ਨਾਲ ਜਿੱਤ ਲਿਆ। ਇੰਗਲੈਂਡ ਦੀ ਇਸ ਜਿੱਤ ਦੇ ਬਾਵਜੂਦ ਪਿਛਲੇ ਏਸ਼ੇਜ਼ ਦੀ ਜੇਤੂ ਹੋਣ ਦੇ ਕਾਰਣ ਏਸ਼ੇਜ਼ ਟਰਾਫੀ ਆਸਟਰੇਲੀਆ ਦੇ ਕੋਲ ਰਹੇਗੀ। ਪਹਿਲੀ ਪਾਰੀ ਵਿਚ 6 ਵਿਕਟਾਂ ਲੈਣ ਵਾਲੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ ਨੂੰ ਪਲੇਅਰ ਆਫ ਦਿ ਮੈਚ ਜਦਕਿ ਇੰਗਲੈਂਡ ਦੇ ਬੇਨ ਸਟੋਕਸ ਤੇ ਆਸਟਰੇਲੀਆ ਦੇ ਸਟੀਵ ਸਮਿਥ ਨੂੰ ਸਾਂਝੇ ਤੌਰ 'ਤੇ ਪਲੇਅਰ ਆਫ ਦਿ ਸੀਰੀਜ਼ ਦਾ ਪੁਰਸਕਾਰ ਮਿਲਿਆ।

PunjabKesari

ਆਸਟਰੇਲੀਆ ਵਲੋਂ ਮੈਥਿਊ ਵੇਡ ਨੇ 166 ਗੇਂਦਾਂ 'ਤੇ 17 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 117 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡੀ ਤੇ ਅੰਤ ਤਕ ਸੰਘਰਸ਼ ਕਰਦਾ ਰਿਹਾ ਪਰ ਜੋ ਰੂਟ ਨੇ ਵਿਕਟਾਂ ਦੇ ਪਿੱਛੇ ਜਾਨੀ ਬੇਅਰਸਟੋ ਹੱਥੋਂ ਉਸ ਨੂੰ ਸਟੰਪ ਕਰਵਾ ਕੇ ਉਸ ਦੀ ਪਾਰੀ ਦਾ ਅੰਤ ਕਰ ਦਿੱਤਾ। ਆਸਟਰੇਲੀਆ ਦੀ ਪਾਰੀ ਵਿਚ ਵੇਡ ਦੇ ਇਲਾਵਾ ਕੋਈ ਵੀ ਬੱਲੇਬਾਜ਼ ਚਮਤਕਾਰ ਨਹੀਂ ਕਰ ਸਕਿਆ। ਪਹਿਲੀ ਪਾਰੀ ਵਿਚ 80 ਦੌੜਾਂ ਬਣਾਉਣ ਵਾਲਾ ਸਟੀਵ ਸਮਿਥ ਵੀ ਸਿਰਫ 23 ਦੌੜਾਂ ਹੀ ਬਣਾ ਸਕਿਆ।

PunjabKesari
ਇਸ ਤੋਂ ਪਹਿਲਾਂ ਇੰਗਲੈਂਡ ਨੇ ਪਹਿਲੀ ਪਾਰੀ ਵਿਚ 69 ਦੌੜਾਂ ਦੀ ਬੜ੍ਹਤ ਹਾਸਲ ਕਰਨ ਤੋਂ ਬਾਅਦ ਦੂਜੀ ਪਾਰੀ ਵਿਚ ਸਲਾਮੀ ਬੱਲੇਬਾਜ਼ ਜੋ ਡੈਨਲੀ ਦੇ 14 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 94 ਤੇ ਜੋਸ ਬਟਲਰ ਦੀਆਂ 47 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਦੀ ਮਦਦ ਨਾਲ 329 ਦੌੜਾਂ ਬਣਾਈਆਂ ਤੇ ਆਸਟਰੇਲੀਆ ਨੂੰ 399 ਦੌੜਾਂ ਦਾ ਮਜ਼ਬੂਤ ਟੀਚਾ ਦਿੱਤਾ।


Gurdeep Singh

Content Editor

Related News