ਵੈਸਟਇੰਡੀਜ਼ ਨੇ 32 ਸਾਲ ਤੋਂ ਇੰਗਲੈਂਡ ਨੂੰ ਵਰਲਡ ਕੱਪ ''ਚ ਨਹੀਂ ਹਰਾਇਆ
Friday, Jun 14, 2019 - 09:47 AM (IST)

ਸਪੋਰਟਸ ਡੈਸਕ— ਵਰਲਡ ਕੱਪ ਦੀ ਦਾਅਵੇਦਾਰ ਮੰਨੀ ਜਾ ਰਹੀ ਇੰਗਲੈਂਡ ਅੱਜ ਵਰਲਡ ਕੱਪ ਦੇ 19ਵੇਂ ਮੈਚ 'ਚ ਸਾਊਥੰਪਟਨ 'ਚ ਵੈਸਟਇੰਡੀਜ਼ ਖਿਲਾਫ ਖੇਡੇਗੀ। ਵਰਲਡ ਕੱਪ 'ਚ ਵੈਸਟਇੰਡੀਜ਼ ਖਿਲਾਫ ਇੰਗਲੈਂਡ ਦਾ ਰਿਕਾਰਡ ਬੇਹੱਦ ਸ਼ਾਨਦਾਰ ਹੈ। ਇੰਗਲੈਂਡ 32 ਸਾਲ ਤੋਂ ਵਿੰਡੀਜ਼ ਖਿਲਾਫ ਅਜੇਤੂ ਹੈ ਅਤੇ ਉਸ ਨੇ ਲਗਾਤਾਰ ਪੰਜ ਮੁਕਾਬਲੇ ਜਿੱਤੇ ਹਨ। ਮੌਜੂਦਾ ਟੂਰਨਾਮੈਂਟ 'ਚ ਇੰਗਲੈਂਡ ਨੇ 3 ਮੈਚਾਂ 'ਚੋਂ 2 'ਚ ਜਿੱਤ ਦਰਜ ਕੀਤੀ ਹੈ। ਦੂਜੇ ਪਾਸੇ ਵੈਸਟਇੰਡੀਜ਼ ਨੇ 3 'ਚੋਂ ਇਕ ਮੁਕਾਬਲਾ ਜਿੱਤਿਆ ਹੈ। ਇਕ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ।
ਦੋਹਾਂ ਟੀਮਾਂ ਦਾ ਰਿਕਾਰਡ
1. ਇੰਗਲੈਂਡ ਅਤੇ ਵੈਸਟਇੰਡੀਜ਼ ਵਿਚਾਲੇ ਹੁਣ ਤਕ 101 ਵਨ-ਡੇ ਮੁਕਾਬਲੇ ਹੋ ਚੁੱਕੇ ਹਨ। ਇਨ੍ਹਾਂ 101 ਮੁਕਾਬਲਿਆਂ 'ਚ ਇੰਗਲੈਂਡ ਨੇ 51 ਮੈਚ ਜਿੱਤੇ ਹਨ ਜਦਕਿ ਵੈਸਟਇੰਡੀਜ਼ ਨੇ 44 ਮੈਚ ਜਿੱਤੇ ਹਨ।
2. ਵਰਲਡ ਕੱਪ 'ਚ ਇੰਗਲੈਂਡ ਅਤੇ ਵੈਸਟਇੰਡੀਜ਼ ਵਿਚਾਲੇ 6 ਮੁਕਾਬਲੇ ਹੋ ਚੁੱਕੇ ਹਨ। ਇਨ੍ਹਾਂ 6 ਮੁਕਾਬਲਿਆਂ 'ਚੋਂ ਇੰਗਲੈਂਡ ਨੇ 5 ਮੁਕਾਬਲੇ ਜਿੱਤੇ ਹਨ ਜਦਕਿ ਵੈਸਟਇੰਡੀਜ਼ ਨੇ 1 ਮੁਕਾਬਲਾ ਜਿੱਤਿਆ ਹੈ।
3. ਵਨ-ਡੇ 'ਚ ਇੰਗਲੈਂਡ ਅਤੇ ਵੈਸਟਇੰਡੀਜ਼ ਵਿਚਾਲੇ ਹੋਏ ਆਖਰੀ ਪੰਜ ਮੁਕਾਬਲਿਆਂ 'ਚ ਇੰਗਲੈਂਡ ਨੇ 3 ਮੈਚ ਜਿੱਤੇ ਹਨ ਜਦਕਿ ਵੈਸਟਇੰਡੀਜ਼ ਨੇ 2 ਮੈਚ ਜਿੱਤੇ ਹਨ।
ਅੱਜ ਦੇ ਮੈਚ ਨੂੰ ਪ੍ਰਭਾਵਿਤ ਕਰਨ ਵਾਲੇ ਦੇ ਪ੍ਰਮੁੱਖ ਫੈਕਟਰ
1. ਪਿੱਚ ਰਿਪੋਰਟ : ਇਸ ਪਿੱਚ 'ਤੇ ਅੰਤਿਮ 5 ਮੈਚਾਂ ਦੀਆਂ 4 ਪਾਰੀਆਂ 'ਚ 235+ ਦੌੜਾਂ ਬਣੀਆਂ ਹਨ। ਇਸ ਵਾਰ ਵੀ ਵੱਡਾ ਸਕੋਰ ਬਣ ਸਕਦਾ ਹੈ।
2. ਮੌਸਮ ਦਾ ਮਿਜਾਜ਼ : ਪਿਛਲੇ ਕੁਝ ਦਿਨਾਂ 'ਚ ਵਰਲਡ ਕੱਪ ਦੇ ਮੈਚਾਂ ਨੂੰ ਮੀਂਹ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਵਾਰ ਮੌਸਮ ਵਿਭਾਗ ਨੇ ਹਲਕੀ ਵਰਖਾ ਹੋਣ ਦੀ ਭਵਿੱਖਬਾਣੀ ਕੀਤੀ ਹੈ। ਤਾਪਮਾਨ 12 ਤੋਂ 17 ਡਿਗਰੀ ਦੇ ਵਿਚਾਲੇ ਰਹਿ ਸਕਦਾ ਹੈ।