IPL ਦੌਰਾਨ 30 ਤੋਂ 50 ਫੀਸਦੀ ਸਟੇਡੀਅਮ ਭਰਨਾ ਚਾਹੁੰਦੈ ਅਮੀਰਾਤ ਕ੍ਰਿਕਟ ਬੋਰਡ
Saturday, Aug 01, 2020 - 02:22 AM (IST)
ਨਵੀਂ ਦਿੱਲੀ– ਅਮੀਰਾਤ ਕ੍ਰਿਕਟ ਬੋਰਡ ਦੇ ਸਕੱਤਰ ਮੁਬਾਸ਼ਸ਼ਿਰ ਉਸਮਾਨੀ ਨੇ ਕਿਹਾ ਕਿ ਜੇਕਰ ਸਰਕਾਰ ਮਨਜ਼ੂਰੀ ਦਿੰਦੀ ਹੈ ਤਾਂ ਉਹ ਸੰਯੁਕਤ ਅਰਬ ਅਮੀਰਾਤ ਵਿਚ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ ਵਿਚ ਸਟੇਡੀਅਮਾਂ ਵਿਚ 30 ਤੋਂ 50 ਫੀਸਦੀ ਤਕ ਦਰਸ਼ਕਾਂ ਨੂੰ ਭਰਨਾ ਚਾਹੁਣਗੇ।
ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀਆਂ ਤਾਰੀਕਾਂ ਦਾ ਐਲਾਨ ਕਰਦੇ ਹੋਏ ਇਸਦੇ ਮੁਖੀ ਬ੍ਰਿਜੇਸ਼ ਪਟੇਲ ਨੇ ਕਿਹਾ ਸੀ ਕਿ 19 ਸਤੰਬਰ ਤੋਂ 8 ਨਵੰਬਰ ਤਕ ਹੋਣ ਵਾਲੇ ਟੀ-20 ਟੂਰਨਾਮੈਂਟ ਦੌਰਾਨ ਦਰਸ਼ਕਾਂ ਨੂੰ ਮੈਦਾਨ ਵਿਚ ਜਾਣ ਦੀ ਮਨਜ਼ੂਰੀ ਦੇਣ ਦਾ ਫੈਸਲਾ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਸਰਕਾਰ ਵਲੋਂ ਲਿਆ ਜਾਵੇਗਾ। ਤਾਰੀਕਾਂ ਦਾ ਐਲਾਨ ਕਰਨ ਦੇ ਬਾਵਜੂਦ ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਵੀ ਯੂ. ਏ. ਈ. ਵਿਚ ਆਈ. ਪੀ. ਐੱਲ. ਕਰਵਾਉਣ ਨੂੰ ਲੈ ਕੇ ਭਾਰਤ ਸਰਕਾਰ ਦੀ ਮਨਜ਼ੂਰੀ ਦਾ ਇੰਤਜ਼ਾਰ ਕਰ ਰਿਹਾ ਹੈ।