ਮਿਸਰ ਨੇ ਇੰਗਲੈਂਡ ਨੂੰ ਹਰਾ ਕੇ ਜਿੱਤਿਆ ਜੂਨੀਅਰ ਸਕੁਐਸ਼ ਟੀਮ ਖਿਤਾਬ

Sunday, Jul 29, 2018 - 07:59 PM (IST)

ਚੇਨਈ : ਮਿਸਰ ਨੇ ਡਬਲਿਊ-ਵਿਸ਼ਵ ਜੂਨੀਅਰ ਸਕੁਐਸ਼ ਟੀਮ ਚੈਂਪੀਅਨਸ਼ਿਪ ਦੇ ਫਾਈਨਲ 'ਚ ਅੱਜ ਇੰਗਲੈਂਡ ਨੂੰ 2-0 ਨਾਲ ਹਰਾ ਕੇ ਬਾਲਕ ਵਰਗ 'ਚ ਇਕ ਵਾਰ ਫਿਰ ਆਪਣੀ ਬਾਦਸ਼ਾਹਤ ਕਾਇਮ ਕੀਤੀ। ਪਿਛਲੇ ਹਫਤੇ ਬਾਲਕ ਵਰਗ ਦੇ ਉਪ-ਜੇਤੂ ਰਹੇ ਮਾਰਵਾਨ ਤਾਰੇਕ ਨੇ ਇੰਗਲੈਂਡ ਦੇ ਨਿਕਵਾਲ ਨੂੰ ਸਿੱਧੇ ਗੇਮਾਂ 'ਚ 12-10, 11-6, 11-7 ਨਾਲ ਮਾਤ ਦਿੱਤੀ। ਦੂਜੇ ਮੁਕਾਬਲੇ 'ਚ ਮਿਸਰ ਦੇ ਓਮਰ ਅਲ ਤੋਰਕੀ ਨੇ ਸੈਮ ਟੋਡ ਨੂੰ 13-11, 11-4, 11-4 ਨਾਲ ਹਰਾਇਆ।

ਜੂਨੀਅਰ ਵਿਸ਼ਵ ਕੱਪ 'ਚ ਸਿਖਰ ਦਰਜਾ ਹਾਸਲ ਮਿਸਰ ਲਗਾਤਾਰ 8ਵੀਂ ਵਾਰ ਇਸ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚਿਆ ਹੈ ਜਿਸ ਵਿਚੋਂ ਟੀਮ ਨੇ ਪੰਜ ਵਾਰ ਖਿਤਾਬ ਆਪਣੇ ਨਾਂ ਕੀਤਾ। ਚੈਕ ਗਣਰਾਜ ਅਤੇ ਅਮਰੀਕਾ ਤੀਜੇ ਸਥਾਨ 'ਤੇ ਰਹੇ ਅਤੇ ਕਾਂਸੀ ਤਮਗਾ ਜਿੱਤਿਆ। ਮੇਜ਼ਬਾਨ ਭਾਰਤ ਟੂਰਨਾਮੈਂਟ 'ਚ 11ਵੇਂ ਸਥਾਨ 'ਤੇ ਰਿਹਾ।


Related News