ਲਿਫਟ ਮੰਗਣ ਬਹਾਨੇ ਰਾਹਗੀਰਾਂ ਨੂੰ ਰੋਕ ਕੇ ਸਾਥੀਆਂ ਸਣੇ ਕਰਦੀਆਂ ਸਨ ਲੁੱਟਾਂ-ਖੋਹਾਂ, 5 ਮੁਲਜ਼ਮਾਂ ਨੂੰ ਪੁਲਸ ਨੇ ਨੱਪਿਆ

Sunday, Sep 08, 2024 - 04:22 AM (IST)

ਲਿਫਟ ਮੰਗਣ ਬਹਾਨੇ ਰਾਹਗੀਰਾਂ ਨੂੰ ਰੋਕ ਕੇ ਸਾਥੀਆਂ ਸਣੇ ਕਰਦੀਆਂ ਸਨ ਲੁੱਟਾਂ-ਖੋਹਾਂ, 5 ਮੁਲਜ਼ਮਾਂ ਨੂੰ ਪੁਲਸ ਨੇ ਨੱਪਿਆ

ਲੁਧਿਆਣਾ (ਜ. ਬ.) : ਰਾਤ ਦੇ ਹਨੇਰੇ ਵਿਚ ਲਿਫਟ ਮੰਗਣ ਬਹਾਨੇ ਰਾਹਗੀਰਾਂ ਨੂੰ ਰੋਕ ਕੇ ਫਿਰ ਸਾਥੀਆਂ ਨਾਲ ਮਿਲ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੇ 5 ਮੁਲਜ਼ਮਾਂ ਨੂੰ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਕਾਬੂ ਕੀਤਾ ਹੈ। ਫੜੇ ਗਏ ਮੁਲਜ਼ਮਾਂ ਵਿਚੋਂ ਦੋ ਔਰਤਾਂ ਵੀ ਸ਼ਾਮਲ ਹਨ। ਮੁਲਜ਼ਮਾਂ ਦੇ ਕਬਜ਼ੇ ਵਿਚੋਂ ਪੰਜ ਦੋਪਹੀਆ ਵਾਹਨ ਜਿਨ੍ਹਾਂ ਵਿਚ ਤਿੰਨ ਐਕਟਿਵਾ ਅਤੇ ਦੋ ਬਾਈਕ ਹਨ। ਇਸ ਤੋਂ ਇਲਾਵਾ ਮੁਲਜ਼ਮਾਂ ਤੋਂ ਲੁੱਟ ਦੇ 6 ਮੋਬਾਈਲ ਵੀ ਬਰਾਮਦ ਹੋਏ ਹਨ। ਫੜੇ ਗਏ ਮੁਲਜ਼ਮਾਂ ਬਿਕਰਮਜੀਤ ਸਿੰਘ ਉਰਫ ਸੋਨੂੰ, ਸੁਮਨ, ਖੁਸ਼ੀ, ਅਮਿਤ ਚੌਹਾਨ ਉਰਫ ਡੋਰੇਮੋਨ ਤੇ ਨਿਖਿਲ ਕੁਮਾਰ ਉਰਫ ਚੋਟੀ ਹਨ। ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਕੇ ਅੱਗੇ ਦੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।   

ਇਹ ਵੀ ਪੜ੍ਹੋ : ਮਜਬੂਰੀ 'ਚ ਗ਼ਰੀਬ ਨੇ ਕੀਤਾ ਦਿਲ ਦਹਿਲਾਉਣ ਵਾਲਾ ਕਾਰਾ; ਪਤਨੀ ਦੇ ਇਲਾਜ ਲਈ ਵੇਚ'ਤਾ ਆਪਣਾ ਪੁੱਤ

ਜਾਣਕਾਰੀ ਦਿੰਦਿਆਂ ਏ. ਡੀ. ਸੀ. ਪੀ.-4 ਪ੍ਰਭਜੋਤ ਸਿੰਘ ਵਿਰਕ ਅਤੇ ਏ. ਸੀ. ਪੀ. ਰੂਪਦੀਪ ਕੌਰ ਨੇ ਦੱਸਿਆ ਕਿ ਐੱਸ. ਐੱਚ. ਓ. ਭੁਪਿੰਦਰ ਸਿੰਘ ਦੀ ਅਗਵਾਈ ਵਿਚ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਪਾਰਟੀ ਨੇ ਇਲਾਕੇ ਵਿਚ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਕਿ ਮੁਲਜ਼ਮਾਂ ਨੇ ਇਕ ਗਿਰੋਹ ਬਣਾ ਰੱਖਿਆ ਹੈ ਅਤੇ ਹਥਿਆਰਾਂ ਦੇ ਜ਼ੋਰ ’ਤੇ ਰਾਹਗੀਰਾਂ ਦੀ ਲੁੱਟ-ਖੋਹ ਕਰਦੇ ਹਨ। ਇਸ ਤੋਂ ਬਾਅਦ ਪੁਲਸ ਨੇ ਇਕ-ਇਕ ਕਰ ਕੇ ਗਿਰੋਹ ਦੇ ਸਾਰੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਮੁੱਢਲੀ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਮੁਲਜ਼ਮਾਂ ਦੇ ਗਿਰੋਹ ਵਿਚ ਦੋ ਲੜਕੀਆਂ ਵੀ ਸਨ, ਜੋ ਦੇਰ ਰਾਤ ਨੂੰ ਸੁੰਨਸਾਨ ਇਲਾਕਿਆਂ ਵਿਚ ਖੜ੍ਹੀਆਂ ਹੋ ਕੇ ਲੋਕਾਂ ਤੋਂ ਲਿਫਟ ਮੰਗਦੀਆਂ ਸਨ।

ਜਦੋਂ ਕੋਈ ਲਿਫਟ ਦੇਣ ਲਈ ਰੁਕਦਾ ਸੀ ਤਾਂ ਪਹਿਲਾਂ ਇਧਰ-ਉਧਰ ਲੁਕੇ ਲੜਕੀਆਂ ਦੇ ਬਾਕੀ ਸਾਥੀ ਆ ਜਾਂਦੇ ਸਨ ਤੇ ਰਾਹਗੀਰਾਂ ਨੂੰ ਲੁੱਟ ਲੈਂਦੇ ਸਨ। ਮੁਲਜ਼ਮਾਂ ਨੇ ਟਿੱਬਾ ਰੋਡ, ਤਾਜਪੁਰ ਰੋਡ, ਮੋਤੀ ਨਗਰ ਦੇ ਇਲਾਕੇ ਅਤੇ ਫੋਕਲ ਪੁਆਇੰਟ ਵਿਚ ਵੀ ਕਈ ਵਾਰਦਾਤਾਂ ਕੀਤੀਆਂ ਹਨ। ਪੁਲਸ ਮੁਲਜ਼ਮਾਂ ਤੋਂ ਪੁੱਛਗਿਛ ਕਰ ਕੇ ਉਨ੍ਹਾਂ ਦੇ ਪਿਛਲੇ ਰਿਕਾਰਡ ਦਾ ਪਤਾ ਲਾਉਣ ਵਿਚ ਜੁਟੀ ਹੈ, ਨਾਲ ਹੀ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਗਿਰੋਹ ਕਿਵੇਂ ਬਣਾਇਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOSs:-  https://itune.apple.com/in/app/id53832 3711?mt=8

 


author

Sandeep Kumar

Content Editor

Related News