ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਦੁਕਾਨਦਾਰਾਂ ਨੂੰ ਸਖ਼ਤ ਹਦਾਇਤਾਂ ਜਾਰੀ

Wednesday, Sep 11, 2024 - 06:46 PM (IST)

ਜਲੰਧਰ (ਵੈੱਬ ਡੈਸਕ)- 17 ਸਤੰਬਰ ਨੂੰ ਜਲੰਧਰ ਵਿਚ ਬਾਬਾ ਸੋਢਲ ਦਾ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸੇ ਨੂੰ ਲੈ ਕੇ ਪੰਜਾਬ ਸਰਕਾਰ ਦੀ ਇਕ ਸੰਸਥਾ ਪੰਜਾਬ ਮਿਊਂਸੀਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਨੇ ਸੋਢਲ ਮੇਲੇ ਸਬੰਧੀ ਜਲੰਧਰ ਨਿਗਮ ਦੇ ਕਮਿਸ਼ਨਰ ਅਤੇ ਸ਼ਹਿਰ ਦੇ ਡਿਪਟੀ ਕਮਿਸ਼ਨਰ ਨੂੰ ਕੁਝ ਹਦਾਇਤਾਂ ਭੇਜੀਆਂ ਹਨ, ਜਿਸ ਤੋਂ ਬਾਅਦ ਜਲੰਧਰ ਨਿਗਮ ਨੇ ਇਸ ਵਾਰ 17 ਸਤੰਬਰ ਨੂੰ ਲੱਗਣ ਵਾਲੇ ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਪਲਾਸਟਿਕ ਮੁਕਤ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਇਸ ਮੁਹਿੰਮ ਦੇ ਪਹਿਲੇ ਪੜਾਅ ਤਹਿਤ ਨਿਗਮ ਦੇ ਸਿਹਤ ਅਧਿਕਾਰੀ ਡਾ. ਕ੍ਰਿਸ਼ਨ ਨੇ ਆਪਣੀ ਟੀਮ ਸਮੇਤ ਮੇਲਾ ਖੇਤਰ ਦਾ ਦੌਰਾ ਕਰਨਾ ਸ਼ੁਰੂ ਕਰ ਦਿੱਤਾ ਹੈ | ਵੱਖ-ਵੱਖ ਦੁਕਾਨਾਂ ਦਾ ਦੌਰਾ ਕਰਕੇ ਉਨ੍ਹਾਂ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਨੂੰ ਵੇਖਿਆ, ਜਿਸ ਦੌਰਾਨ ਉਨ੍ਹਾਂ ਨੂੰ ਇਹ ਵੇਖ ਕੇ ਹੈਰਾਨੀ ਹੋਈ ਕਿ ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਇਕ-ਦੋ ਦੁਕਾਨਦਾਰਾਂ ਨੂੰ ਛੱਡ ਕੇ ਬਾਕੀ ਸਾਰੇ ਹੀ ਕਰ ਰਹੇ ਹਨ। ਹੁਣ ਨਿਗਮ ਦੀ ਟੀਮ ਨੇ ਦੁਕਾਨਦਾਰਾਂ ਨੂੰ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਬਿਲਕੁਲ ਨਾ ਕਰਨ ਲਈ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਜਲੰਧਰ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਵੀ ਇਸ ਵਿਸ਼ੇ 'ਤੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮੀਟਿੰਗ ਕੀਤੀ ਅਤੇ ਜ਼ਰੂਰੀ ਹਦਾਇਤਾਂ ਦਿੱਤੀਆਂ। 

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਵੱਖ-ਵੱਖ ਪਾਬੰਦੀਆਂ, ਸਖ਼ਤ ਹੁਕਮ ਜਾਰੀ

PunjabKesari

ਸੋਢਲ ਮੇਲੇ ਦੌਰਾਨ ਜਾਰੀ ਰਹਿਣਗੀਆਂ ਇਹ ਹਦਾਇਤਾਂ 
- ਮੇਲੇ ਦੌਰਾਨ ਕਿਸੇ ਵੀ ਤਰ੍ਹਾਂ ਦੇ ਪਲਾਸਟਿਕ ਕੈਰੀ ਬੈਗ ਦੀ ਵਰਤੋਂ ਨਾ ਕੀਤੀ ਜਾਵੇ।
- ਲੰਗਰ ਆਦਿ ਲਈ ਪਲਾਸਟਿਕ ਅਤੇ ਥਰਮੋਕੋਲ ਦੀ ਕਟਲਰੀ ਦੀ ਵਰਤੋਂ ਨਾ ਕੀਤੀ ਜਾਵੇ।
- ਪਲਾਸਟਿਕ ਨਾਲ ਢੱਕੀਆਂ ਪੇਪਰ ਪਲੇਟਾਂ ਅਤੇ ਹੋਰ ਕਟਲਰੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
-ਮਠਿਆਈਆਂ ਦੇ ਡੱਬਿਆਂ ਆਦਿ 'ਤੇ ਪਲਾਸਟਿਕ ਦੇ ਰੈਪਰ ਨਹੀਂ ਹੋਣੇ ਚਾਹੀਦੇ।

ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਦਿੱਤਾ ਸਪੱਸ਼ਟੀਕਰਨ

ਇਨ੍ਹਾਂ ਬਦਲਾਂ ਦੀ ਕਰੋ ਵਰਤੋਂ
- ਲੰਗਰ ਆਦਿ ਲਈ ਸਟੀਲ ਦੇ ਬਰਤਨਾਂ ਦੀ ਵਰਤੋਂ ਕੀਤੀ ਜਾਵੇ
- ਲੰਗਰ 'ਤੇ  ਪਿੱਤਲ ਅਤੇ ਡੂਨਿਆਂ ਨਾਲ ਬਣੀ ਕ੍ਰਾਕਰੀ ਦੀ ਵਰਤੋਂ ਹੋਵੇ
- ਕੱਪੜੇ ਦੇ ਥੈਲੇ, ਜੂਟ ਬੈਗ ਅਤੇ ਪੇਪਰ ਬੈਗ ਦਾ ਇਸਤੇਮਾਲ ਕੀਤਾ ਜਾਵੇ
- ਛਬੀਲ ਆਦਿ ਲਈ ਸਟੀਲ ਗਿਲਾਸ ਦੀ ਵਰਤੋਂ ਕਰੋ
- ਮੇਲੇ ਦੌਰਾਨ ਗਿੱਲੇ ਅਤੇ ਸੁੱਕੇ ਕੂੜੇ ਕੋ ਵੱਖ-ਵੱਖ ਰੱਖਣ ਦਾ ਪ੍ਰਬੰਧ ਕੀਤਾ ਜਾਵੇ।

ਇਹ ਵੀ ਪੜ੍ਹੋ- ਬਾਬਾ ਗੁਰਿੰਦਰ ਢਿੱਲੋਂ ਤੇ ਜਸਦੀਪ ਗਿੱਲ ਨੂੰ ਵੇਖ ਭਾਵੁਕ ਹੋਈ ਸੰਗਤ, ਵੀਡੀਓ 'ਚ ਵੇਖੋ ਕੀ ਬਣਿਆ ਮਾਹੌਲ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News