ਵਿਸ਼ਵ ਜੂਨੀਅਰ ਸਕੁਐਸ਼ ''ਚ ਮਿਸਰ ਦਾ ਦਬਦਬਾ

Sunday, Jul 22, 2018 - 03:04 AM (IST)

ਵਿਸ਼ਵ ਜੂਨੀਅਰ ਸਕੁਐਸ਼ ''ਚ ਮਿਸਰ ਦਾ ਦਬਦਬਾ

ਚੇਨਈ : ਮਿਸਰ ਦੇ ਖਿਡਾਰੀਆਂ ਦਾ ਡਬਲਿਊ. ਐੱਸ. ਐੱਫ. ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਦੇ ਪੁਰਸ਼ ਅਤੇ ਮਹਿਲਾ ਵਰਗ 'ਚ ਅੱਜ ਦਬਦਬਾ ਦੇਖਣ ਨੂੰ ਮਿਲਿਆ। ਪੁਰਸ਼ਾਂ ਦੇ ਸੈਮੀਫਾਈਨਲ 'ਚ ਚਾਰੇ ਖਿਡਾਰੀ ਮਿਸਰ ਦੇ ਹਨ ਤਾਂ ਉਥੇ ਹੀ ਮਹਿਲਾਵਾਂ ਦੇ ਵਰਗ 'ਚ ਇੰਗਲੈਂਡ ਦੀ ਲੁਸੀ ਟਰਮੇਲ ਸੈਮੀਫਾਈਨਲ 'ਚ ਪਹੁੰਚਣ ਵਾਲੀ ਇਕਲੌਤੀ ਗੈਰ ਮਿਸਰ ਖਿਡਾਰਨ ਹੈ। ਪੁਰਸ਼ਾਂ ਦੇ ਵਰਗ 'ਚ ਸਿਖਰ ਦਰਜਾ ਹਾਸਲ ਅਤੇ ਪਿਛਲੀ ਚੈਂਪੀਅਨ ਮਾਰਵਾਨ ਤਾਰੇਕ ਨੇ ਮੁਸਤਫਾ ਮੋਂਤਾਜ (5-8ਵਾਂ ਦਰਜਾ) ਨੂੰ ਸਿਰਫ 31 ਮਿੰਟ 'ਚ 12-10, 11-16, 11-3 ਨਾਸ ਮਾਤ ਦਿੱਤੀ। ਟੂਰਨਾਮੈਂਟ 'ਚ ਸ਼ਾਨਦਾਰ ਫਾਰਮ 'ਚ ਚਲ ਰਹੀ ਸਿੰਗਾਪੁਰ ਦੀ ਭਾਰਤੀ ਮੂਲ ਦੀ ਖਿਡਾਰਨ ਸਨੇਹਾ ਸ਼ਿਵਕੁਮਾਰ ਨੂੰ ਸਫਰ ਅੱਜ ਕੁਆਰਟਰ-ਫਾਈਨਲ 'ਚ ਹਾਰ ਦੇ ਨਾਲ ਖਤਮ ਹੋ ਗਿਆ। ਟੂਰਨਾਮੈਂਟ 'ਚ ਦੋ ਦਰਜਾ ਹਾਸਲ ਖਿਡਾਰੀਆਂ ਨੂੰ ਹਰਾਉਣ ਵਾਲੀ ਸਨੇਹਾ ਨੂੰ ਲੁਸੀ ਨੇ 5-11, 8-11, 8-11 ਨਾਲ ਹਰਾਇਆ।


Related News