ਹੈਦਰਾਬਾਦ ਐੱਫ. ਸੀ. ਨੇ ਗਾਰਸੀਆ ਨਾਲ ਕੀਤਾ ਕਰਾਰ

Monday, Jul 12, 2021 - 06:06 PM (IST)

ਹੈਦਰਾਬਾਦ ਐੱਫ. ਸੀ. ਨੇ ਗਾਰਸੀਆ ਨਾਲ ਕੀਤਾ ਕਰਾਰ

ਹੈਦਰਾਬਾਦ– ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਟੀਮ ਹੈਦਰਾਬਾਦ ਐੱਫ. ਸੀ. ਨੇ 2020-21 ਸੈਸ਼ਨ ਤੋਂ ਪਹਿਲਾਂ ਸਪੇਨ ਦੇ ਖਿਡਾਰੀ ਐਡਵਰਡੋ ਐਡੁ ਗਾਰਸੀਆ ਦੇ ਨਾਲ ਕਰਾਰ ਕੀਤਾ ਹੈ। ਇਸ ਫ਼ੁੱਟਬਾਲ ਕਲੱਬ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ। ਤਜਰਬੇਕਾਰ ਹਮਲਾਵਰ ਮਿਡਫੀਲਡਰ ਗਾਰਸੀਆ ਕਈ ਭੂਮਿਕਾਵਾਂ ’ਚ ਖੇਡ ਸਕਦੇ ਹਨ। ਇਹ ਪਿਛਲੇ ਸਾਲ ਦੇ ਉਪ ਜੇਤੂ ਏ. ਟੀ. ਕੇ. ਮੋਹਨ ਬਾਗਾਨ ਨੂੰ ਛੱਡ ਕੇ ਹੈਦਰਾਬਾਦ ਟੀਮ ਨਾਲ ਜੁੜੇ ਹਨ। 

ਹੈਦਰਾਬਾਦ ਐੱਫ. ਸੀ. ਦੇ ਨਾਲ ਗਾਰਸੀਆ ਦਾ ਕਰਾਰ ਇਕ ਸਾਲ ਦਾ ਹੈ। ਗਾਰਸੀਆ ਨੇ ਕਿਹਾ, ‘‘ਮੈਂ ਵਾਅਦਾ ਕਰਦਾ ਹਾਂ ਕਿ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਾਂਗਾ ਤੇ ਆਪਣੇ ਤਜਰਬੇ ਤੇ ਕੰਮ ਨਾਲ ਕਲੱਬ ਦੀ ਤਰੱਕੀ ’ਚ ਮਦਦ ਕਰਾਂਗਾ।’’ ਉਨ੍ਹਾਂ ਕਿਹਾ, ‘‘ਮੈਂ ਚਾਹੁੰਦਾ ਹਾਂ ਕਿ ਹੈਦਰਾਬਾਦ ਐੱਫ. ਸੀ. ਸਕੋਰ ਬੋਰਡ ’ਚ ਵੱਧ ਤੋਂ ਵੱਧ ਜਗ੍ਹਾ ਬਣਾਏ ਤੇ ਇਸ ਦੇ ਲਈ ਅਸੀਂ ਸਖ਼ਤ ਮਿਹਨਤ ਕਰਾਂਗੇ। ਕੋਚ ਜੋ ਮੇਰੇ ਤੋਂ ਚਾਹੁੰਦੇ ਹਨ ਉਸ ਨੂੰ ਦੇ ਕੇ ਮੈਂ ਟੀਮ ਦੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗਾ।’’


author

Tarsem Singh

Content Editor

Related News