ਅਭਿਮਨਿਉ ਬੰਗਾਲ ਦੇ ਸਾਲ ਦਾ ਸਭ ਤੋਂ ਬਿਹਤਰੀਨ ਕ੍ਰਿਕਟਰ ਚੁਣਿਆ ਗਿਆ
Friday, Jul 19, 2019 - 11:21 AM (IST)

ਸਪੋਰਟਸ ਡੈਸਕ— ਪ੍ਰਤੀਭਾਸ਼ਾਲੀ ਵਾਲਾ ਬੱਲੇਬਾਜ਼ ਅਭਿਮਨਿਉ ਈਸ਼ਵਰਨ ਨੂੰ ਬੰਗਾਲ ਕ੍ਰਿਕਟ ਸੰਘ (ਸੀ. ਏ. ਬੀ) ਨੇ ਵੀਰਵਾਰ ਨੂੰ ਸਾਲ ਦਾ ਸਭ ਤੋਂ ਬਿਹਤਰੀਨ ਕ੍ਰਿਕਟਰ ਤੇ ਸਾਲ ਦਾ ਜੈਂਟਲਮੈਨ ਕ੍ਰਿਕਟਰ ਚੁਣਿਆ। ਇਸ 23 ਸਾਲਾ ਕ੍ਰਿਕਟਰ ਨੇ 2018-19 ਦੇ ਸਤਰ 'ਚ ਛੇ ਮੈਚਾਂ 'ਚ 95.66 ਦੀ ਔਸਤ ਨਾਲ 861 ਦੌੜਾਂ ਬਣਾਈਆਂ। ਭਾਰਤ ਏ ਟੀਮ ਦੇ ਰੈਗੂਲਰ ਮੈਂਬਰ ਤੇ ਟਾਪ ਕ੍ਰਮ ਦੇ ਬੱਲੇਬਾਜ਼ ਈਸ਼ਵਰਨ ਨੇ ਹੁਣ ਤੱਕ 46 ਫਸਟ ਕਲਾਸ ਮੈਚਾਂ 'ਚ 51.42 ਦੀ ਔਸਤ ਨਾਲ 3754 ਦੌੜਾਂ ਬਣਾਈਆਂ ਹਨ ਜਦ ਕਿ ਕਿ ਲਿਸਟ ਏ 'ਚ ਉਨ੍ਹਾਂ ਦੇ ਨਾਂ 'ਤੇ 2365 ਦੌੜਾਂ ਦਰਜ ਹਨ।