ਮੈਨੂੰ ਇਨਾਮ ਨਾ ਦਿਓ, ਕਿਰਪਾ ਕਰ ਕੇ ਮੇਰੇ ਕੋਚ ਨੂੰ ਸਨਮਾਨਿਤ ਕਰੋ

09/23/2019 2:57:20 AM

ਨਵੀਂ ਦਿੱਲੀ— ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ (52 ਕਿ. ਗ੍ਰਾ.) ਦਾ ਕਹਿਣਾ ਹੈ ਕਿ ਉਸ ਨੂੰ ਵਿਅਕਤੀਗਤ ਸਨਮਾਨ ਨਹੀਂ ਚਾਹੀਦਾ ਪਰ ਉਹ ਚਾਹੁੰਦਾ ਹੈ ਕਿ ਉਸ ਦੇ ਸਾਬਕਾ ਕੋਚ ਅਨਿਲ ਧਨਖੜ ਨੂੰ ਸਨਮਾਨਿਤ ਕੀਤਾ ਜਾਵੇ। ਉਹ ਸ਼ਨੀਵਾਰ ਰੂਸ ਦੇ ਏਕਾਤੇਰਿਨਬਰਗ ਵਿਚ ਖਤਮ ਹੋਈ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਚਾਂਦੀ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਮੁੱਕੇਬਾਜ਼ ਬਣ ਗਿਆ ਹੈ। ਉਹ ਏਸ਼ੀਆਈ ਖੇਡਾਂ ਤੇ ਏਸ਼ੀਆਈ ਚੈਂਪੀਅਨਸ਼ਿਪ ਵਿਚ ਵੀ ਸੋਨ ਤਮਗਾ ਜਿੱਤ ਚੁੱਕਾ ਹੈ।

PunjabKesari
ਅਰਜੁਨ ਐਵਾਰਡ ਲਈ ਉਸ ਦੇ ਨਾਂ ਦੀ ਅਣਦੇਖੀ ਕੀਤੀ ਗਈ ਸੀ ਕਿਉਂਕਿ 2012 ਵਿਚ ਚਿਕਨ ਪਾਕਸ ਦੇ ਇਲਾਜ ਲਈ ਖਾਧੀ ਦਵਾਈ ਕਾਰਨ ਉਹ ਡੋਪਿੰਗ ਦੀ ਉਲੰਘਣਾ ਕਰ ਬੈਠਾ ਸੀ। ਡੋਪਿੰਗ ਟੈਸਟ ਵਿਚ ਅਸਫਲ ਹੋਣ ਕਾਰਣ ਉਸ 'ਤੇ ਇਕ ਸਾਲ ਦੀ ਪਾਬੰਦੀ ਵੀ ਲੱਗੀ ਸੀ। ਉਸ ਨੇ ਕਿਹਾ, ''ਮੈਂ ਇਨਾਮਾਂ ਦੀ ਪ੍ਰਵਾਹ ਨਹੀਂ ਕਰਦਾ ਪਰ ਮੈਨੂੰ ਖੁਸ਼ੀ ਹੋਵੇਗੀ, ਜੇਕਰ ਮੇਰੇ ਸਾਬਕਾ ਕੋਚ ਅਨਿਲ ਧਨਖੜ ਦੇ ਨਾਂ 'ਤੇ ਦ੍ਰੋਣਾਚਾਰੀਆ ਐਵਾਰਡ ਲਈ ਵਿਚਾਰ ਕੀਤਾ ਜਾਵੇ। ਉਨ੍ਹਾਂ ਨੇ ਸ਼ੁਰੂਆਤੀ ਸਾਲਾਂ ਵਿਚ ਮੈਨੂੰ ਟ੍ਰੇਨਿੰਗ ਦਿੱਤੀ ਤੇ ਜੇਕਰ ਉਹ ਨਾ ਹੁੰਦੇ ਤਾਂ ਮੈਂ ਅੱਜ ਅਜਿਹਾ ਮੁੱਕੇਬਾਜ਼ ਨਾ ਹੁੰਦਾ।''
ਪੰਘਾਲ ਨੇ ਕਿਹਾ, ''ਮੈਂ 2008 ਵਿਚ ਮੁੱਕੇਬਾਜ਼ੀ ਸ਼ੁਰੂ ਕੀਤੀ ਸੀ ਤੇ ਧਨਖੜ ਸਰ ਉਦੋਂ ਤੋਂ ਮੇਰੇ ਲਈ ਅਹਿਮ ਬਣੇ ਰਹੇ ਹਨ। ਹੁਣ ਵੀ ਮੈਨੂੰ ਕਿਸੇ ਮਾਮਲੇ ਵਿਚ ਮਾਰਗਦਰਸ਼ਨ ਦੀ ਲੋੜ ਹੁੰਦੀ ਹੈ ਤਾਂ ਮੈਂ ਧਨਖੜ ਸਰ ਕੋਲ ਹੀ ਜਾਂਦਾ ਹਾਂ। ਉਨ੍ਹਾਂ ਨੂੰ ਐਵਾਰਡ ਮਿਲਣ ਦਾ ਮਤਲਬ ਮੈਨੂੰ ਐਵਾਰਡ ਮਿਲਣਾ ਹੋਵੇਗਾ, ਜਿਸ ਤੋਂ ਮੈਨੂੰ ਕਾਫੀ ਖੁਸ਼ੀ ਹੋਵੇਗੀ।'' 35 ਸਾਲਾ ਧਨਖੜ ਕਦੇ ਵੀ ਕਿਸੇ ਰਾਸ਼ਟਰੀ ਟੀਮ ਨਾਲ ਨਹੀਂ ਜੁੜਿਆ ਪਰ ਜਦੋਂ ਉਹ ਮੁੱਕੇਬਾਜ਼ ਸੀ ਤਾਂ ਰਾਸ਼ਟਰੀ ਪੱਧਰ ਦਾ ਤਮਗਾ ਜੇਤੂ ਸੀ।


Gurdeep Singh

Content Editor

Related News