ਐਡੀਲੇਡ ਕੌਮਾਂਤਰੀ ਟੂਰਨਾਮੈਂਟ ਤੋਂ ਹਟੇ ਜੋਕੋਵਿਚ

Saturday, Jan 11, 2020 - 01:55 PM (IST)

ਐਡੀਲੇਡ ਕੌਮਾਂਤਰੀ ਟੂਰਨਾਮੈਂਟ ਤੋਂ ਹਟੇ ਜੋਕੋਵਿਚ

ਐਡੀਲੇਡ : ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਨੋਵਾਕ ਜੋਕੋਵਿਚ ਨੇ ਆਗਾਮੀ ਐਡੀਲੇਡ ਕੌਮਾਂਤਰੀ ਟੈਨਿਸ ਟੂਰਨਾਮੈਂਟ ਤੋਂ ਹਟਣ ਦਾ ਫੈਸਲਾ ਕੀਤਾ ਜੋ ਟੂਰਨਾਮੈਂਟ ਦੇ ਆਯੋਜਕਾਂ ਲਈ ਕਰਾਰਾ ਝਟਕਾ ਹੈ। ਜੋਕੋਵਿਚ ਸਿਡਨੀ ਵਿਚ ਏ. ਟੀ. ਪੀ. ਕੱਪ ਟੀਮ ਪ੍ਰਤੀਯੋਗਿਤਾ ਵਿਚ ਸਰਬੀਆ ਦੀ ਅਗਵਾਈ ਕਰ ਰਹੇ ਹਨ, ਜਿਸ ਵਿਚ ਟੀਮ ਸ਼ਨੀਵਾਰ ਨੂੰ ਸੈਮੀਫਾਈਨਲ ਵਿਚ ਰੂਸ ਨਾਲ ਭਿੜੇਗੀ।

ਜਿਨ੍ਹਾਂ ਅਧਿਕਾਰੀਆਂ ਨੇ ਏ. ਟੀ. ਪੀ. - ਡਬਲਿਊ. ਟੀ. ਏ. ਟੂਰਨਾਮੈਂਟ ਵਿ ਉਸ ਦੀ ਗੈਰਹਾਜ਼ਰੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਜੋਕੋਵਿਚ ਦੇ ਹਟਣ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ। ਟੂਰਨਾਮੈਂਟ ਨਿਰਦੇਸ਼ਕ ਐਲਿਸਟੇਅਰ ਮੈਕਡੋਨਾਲਡ ਨੇ ਕਿਹਾ, ''ਅਸੀਂ ਜਾਣਦੇ ਹਾਂ ਕਿ ਨੋਵਾਕ ਇਸ ਸਾਲ ਐਡੀਲੇਡ ਵਿਚ ਨਹੀਂ ਖੇਡ ਸਕਣ ਲਈ ਕਿੰਨੇ ਨਿਰਾਸ਼ ਹਨ ਅਤੇ ਅਗਲੇ ਸਾਲ ਟੂਰਨਾਮੈਂਟ ਅਸੀਂ ਉਸ ਦਾ ਸਵਾਗਤ ਕਰਨ ਦੀ ਉਮੀਦ ਕਰਦੇ ਹਾਂ।


Related News