ਜੋਕੋਵਿਚ ਨੇ ਆਪਣੇ 15 ਸਾਲ ਪੁਰਾਣੇ ਕੋਚ ਨਾਲ ਨਾਤਾ ਤੋੜਿਆ

Thursday, Mar 03, 2022 - 01:05 PM (IST)

ਜੋਕੋਵਿਚ ਨੇ ਆਪਣੇ 15 ਸਾਲ ਪੁਰਾਣੇ ਕੋਚ ਨਾਲ ਨਾਤਾ ਤੋੜਿਆ

ਬੇਲਗ੍ਰੇਡ- ਨੋਵਾਕ ਜੋਕੋਵਿਚ ਨੇ ਆਪਣੇ ਕੋਚ ਮਰੀਅਨ ਵਾਜਦਾ ਨਾਲ ਨਾਤਾ ਤੋੜ ਦਿੱਤਾ ਹੈ, ਜਿਨ੍ਹਾਂ ਦੇ ਨਾਲ ਉਨ੍ਹਾਂ ਨੇ 15 ਸਾਲ ਬਿਤਾਏ ਅਤੇ ਇਸ ਵਿਚ 20 ਗ੍ਰੈਂਡ ਸਲੈਮ ਖ਼ਿਤਾਬ ਜਿੱਤੇ। ਜੋਕੋਵਿਚ ਦੀ ਵੈੱਬਸਾਈਟ ਉੱਤੇ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਉਹ ਦੋਵੇਂ ਪਿਛਲੇ ਸਾਲ ਸੈਸ਼ਨ ਦੇ ਆਖ਼ਰੀ ਏ. ਟੀ. ਪੀ. ਫਾਈਨਲਸ ਤੋਂ ਬਾਅਦ ਇਕ-ਦੂਜੇ ਤੋਂ ਵੱਖ ਹੋਣ ਉੱਤੇ ਸਹਿਮਤ ਹੋ ਗਏ ਸਨ। 

ਇਹ ਵੀ ਪੜ੍ਹੋ : ਟੀਮ ਇੰਡੀਆ ਦੀਆਂ 7 ਪਲੇਅਰ ਖੇਡ ਚੁੱਕੀਆਂ 50+ਮੁਕਾਬਲੇ, ਟਾਪ-10 ਬੈਟਰ ਵਿਚ 2 ਭਾਰਤੀ

ਜੋਕੋਵਿਚ ਨੇ ਕਿਹਾ,‘‘ਮਰੀਅਨ ਮੇਰੇ ਕੈਰੀਅਰ ਦੇ ਸਭ ਤੋਂ ਮਹੱਤਵਪੂਰਨ ਅਤੇ ਯਾਦਗਾਰ ਪਲਾਂ ਵਿਚ ਮੇਰੇ ਨਾਲ ਰਹੇ। ਅਸੀਂ ਇਕੱਠੇ ਮਿਲ ਕੇ ਬੇਭਰੋਸੇਯੋਗ ਉਪਲੱਬਧੀਆਂ ਹਾਸਲ ਕੀਤੀਆਂ। ਮੈਂ ਪਿਛਲੇ 15 ਸਾਲਾਂ ਵਿਚ ਉਨ੍ਹਾਂ ਦੀ ਦੋਸਤੀ ਅਤੇ ਸਮਰਪਣ ਲਈ ਅਹਿਸਾਨਮੰਦ ਹਾਂ। ਭਾਵੇਂ ਹੀ ਸਾਡਾ ਪੇਸ਼ੇਵਰ ਰਿਸ਼ਤਾ ਖ਼ਤਮ ਹੋ ਰਿਹਾ ਹੈ ਪਰ ਉਹ ਹਮੇਸ਼ਾ ਮੇਰੇ ਪਰਿਵਾਰ ਦਾ ਹਿੱਸਾ ਰਹਿਣਗੇ। ਵਾਜਦਾ ਦੇ ਕੋਚ ਰਹਿੰਦੇ ਹੋਏ ਜੋਕੋਵਿਚ ਨੇ ਵੱਖ-ਵੱਖ ਸਮੇਂ ’ਤੇ ਹੋਰ ਕੋਚ ਦੀ ਵੀ ਮਦਦ ਲਈ, ਜਿਨ੍ਹਾਂ ਵਿਚ ਬੋਰਿਸ ਬੇਕਰ, ਆਂਦਰੇ ਅਗਾਸੀ, ਰਾਦੇਕ ਸਟੇਪਨੇਕ ਅਤੇ ਗੋਰਾਨ ਇਵਾਨਿਸੇਵਿਚ ਸ਼ਾਮਲ ਹਨ। ਇਵਾਨਿਸੇਵਿਚ 2019 ਤੋਂ ਜੋਕੋਵਿਚ ਦੀ ਟੀਮ ਦਾ ਹਿੱਸਾ ਹਨ ਅਤੇ ਅੱਗੇ ਵੀ ਇਸ ਸਰਬੀਆਈ ਖਿਡਾਰੀ ਦੇ ਨਾਲ ਬਣੇ ਰਹਿਣਗੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News