ਜੋਕੋਵਿਚ ਨੇ ਸਰਬੀਆ ਨੂੰ ਕੁਆਰਟਰ ਫਾਈਨਲ ''ਚ ਪਹੁੰਚਾਇਆ, ਫਰਾਂਸ ਡੇਵਿਸ ਕੱਪ ਤੋਂ ਬਾਹਰ

Thursday, Nov 21, 2019 - 11:46 PM (IST)

ਜੋਕੋਵਿਚ ਨੇ ਸਰਬੀਆ ਨੂੰ ਕੁਆਰਟਰ ਫਾਈਨਲ ''ਚ ਪਹੁੰਚਾਇਆ, ਫਰਾਂਸ ਡੇਵਿਸ ਕੱਪ ਤੋਂ ਬਾਹਰ

ਮੈਡ੍ਰਿਡ— ਨੋਵਾਕ ਜੋਕੋਵਿਚ ਨੇ ਵੀਰਵਾਰ ਨੂੰ ਬੇਨੋ ਪੇਅਰੇ ਨੂੰ ਆਸਾਨੀ ਨਾਲ ਹਰਾ ਕੇ ਸਰਬੀਆ ਨੂੰ ਡੇਵਿਸ ਕੱਪ ਦੇ ਕੁਆਰਟਰ ਫਾਈਨਲ 'ਚ ਪਹੁੰਚਾਇਆ, ਜਿਸ ਨਾਲ ਚੋਟੀ ਦਾ ਦਰਜਾ ਫਰਾਂਸ ਦੀ ਟੀਮ ਨੂੰ ਬਾਹਰ ਦਾ ਰਸਤਾ ਦੇਖਣਾ ਪਿਆ। ਜੋਕੋਵਿਚ ਨੇ ਪੇਅਰੇ ਨੂੰ 6-3, 6-3 ਨਾਲ ਹਰਾਇਆ। ਉਸ ਤੋਂ ਪਹਿਲਾਂ ਫਿਲਿਪ ਕ੍ਰੈਜਿਨੋਵਿਚ ਨੇ ਕਰੀਬੀ ਮੁਕਾਬਲੇ 'ਚ ਜੋ ਵਿਲਫ੍ਰੇਡ ਸੋਂਗਾ ਨੂੰ 7-5, 7-6 ਨਾਲ ਹਰਾ ਕੇ ਸਰਬੀਆ ਨੂੰ 2-0 ਨਾਲ ਅੱਗੇ ਕਰ ਦਿੱਤਾ ਸੀ ਤੇ ਕੇਵਲ ਮਿਕਸਡ ਮੁਕਾਬਲਾ ਜਿੱਤਣ ਦੀ ਸਥਿਤੀ 'ਚ ਵੀ ਸੇਟ 'ਚ ਰਿਕਾਰਡ ਦੀ ਬਦੌਲਤ ਸਰਵਸ੍ਰੇਸ਼ਠ 2 ਉਪ ਜੇਤੂ 'ਚੋਂ ਇਕ ਦੇ ਰੂਪ 'ਚ ਅਗਲੇ ਦੌਰ 'ਚ ਪ੍ਰਵੇਸ਼ ਨਹੀਂ ਕਰ ਸਕਦਾ। ਸਰਬੀਆ ਦਾ ਸਾਹਮਣਾ ਹੁਣ ਸ਼ੁੱਕਰਵਾਰ ਨੂੰ ਰੂਸ ਨਾਲ ਹੋਵੇਗਾ। ਜਰਮਨੀ ਨੇ ਵੀ ਚਿਲੀ ਨੂੰ ਹਰਾ ਕੇ ਕੁਆਰਟਰ ਫਾਈਨਲ 'ਚ ਸਥਾਨ ਪੱਕਾ ਕੀਤਾ।


author

Gurdeep Singh

Content Editor

Related News