ਦਿਵਿਆ ਦੇਸ਼ਮੁਖ ਨੇ ਟਾਟਾ ਸਟੀਲ ਰੈਪਿਡ ਮਹਿਲਾ ਸ਼ਤਰੰਜ ਖਿਤਾਬ ਜਿੱਤਿਆ

09/03/2023 3:41:31 PM

ਕੋਲਕਾਤਾ (ਨਿਕਲੇਸ਼ ਜੈਨ)- ਟਾਟਾ ਸਟੀਲ ਰੈਪਿਡ ਐਂਡ ਬਲਿਟਜ਼ ਇੰਟਰਨੈਸ਼ਨਲ ਸ਼ਤਰੰਜ ਦਾ ਤੀਜਾ ਐਡੀਸ਼ਨ ਇਸ ਸਮੇਂ ਭਾਸ਼ਾ ਭਵਨ, ਕੋਲਕਾਤਾ ਵਿਖੇ ਖੇਡਿਆ ਜਾ ਰਿਹਾ ਹੈ ਅਤੇ ਇਸ ਦਾ ਰੈਪਿਡ ਟੂਰਨਾਮੈਂਟ ਅੱਜ ਮੌਜੂਦਾ ਏਸ਼ੀਆਈ ਚੈਂਪੀਅਨ ਦਿਵਿਆ ਦੇਸ਼ਮੁਖ ਦੇ ਜੇਤੂ ਰਹਿਣ ਨਾਲ ਸਮਾਪਤ ਹੋ ਗਿਆ। 

ਇਹ ਵੀ ਪੜ੍ਹੋ : UK ਦੀ 9ਵੀਂ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਦਮਦਮੀ ਟਕਸਾਲ ਏ ਡਰਬੀ ਨੇ ਜਿੱਤੀ

ਪਹਿਲੇ ਦਿਨ ਦੀ ਖੇਡ ਤੋਂ ਬਾਅਦ ਬੜ੍ਹਤ ਹਾਸਲ ਵਾਲੀ ਭਾਰਤ ਦੀ ਦਿਵਿਆ ਦੇਸ਼ਮੁਖ ਨੇ ਆਖਰੀ ਦੌਰ ਤੱਕ ਬੜ੍ਹਤ ਬਣਾਈ ਰੱਖੀ ਅਤੇ ਖਿਤਾਬ ਆਪਣੇ ਨਾਂ ਕੀਤਾ। ਵੈਸ਼ਾਲੀ ਆਰ ਦੇ ਆਖਰੀ ਪਲਾਂ 'ਚ ਹਟਣ ਕਾਰਨ ਟੂਰਨਾਮੈਂਟ 'ਚ ਸ਼ਾਮਲ ਹੋਈ ਦਿਵਿਆ ਨੇ ਆਪਣੀ ਚੋਣ ਨੂੰ ਸਹੀ ਸਾਬਤ ਕਰਦੇ ਹੋਏ ਆਖਰੀ ਦੌਰ 'ਚ ਭਾਰਤ ਦੀ ਮਹਾਨ ਮਹਿਲਾ ਖਿਡਾਰਨ ਅਤੇ ਸਾਬਕਾ ਵਿਸ਼ਵ ਰੈਪਿਡ ਚੈਂਪੀਅਨ ਕੋਨੇਰੂ ਹੰਪੀ ਨੂੰ ਹਰਾ ਕੇ ਖਿਤਾਬ ਜਿੱਤਿਆ।

ਇਹ ਵੀ ਪੜ੍ਹੋ : ਨਹੀਂ ਰਹੇ ਤੇਜ਼ ਗੇਂਦਬਾਜ਼ ਹੀਥ ਸਟ੍ਰੀਕ, ਪਤਨੀ ਨੇ ਭਾਵੁਕ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

ਨੌਂ ਗੇੜਾਂ ਤੋਂ ਬਾਅਦ ਦਿਵਿਆ 7 ਅੰਕਾਂ ਨਾਲ ਪਹਿਲੇ ਸਥਾਨ 'ਤੇ ਰਹੀ ਜਦਕਿ ਮੌਜੂਦਾ ਵਿਸ਼ਵ ਚੈਂਪੀਅਨ ਚੀਨ ਦੀ ਜੂ ਵੇਨਜੁਨ 6.5 ਅੰਕਾਂ ਨਾਲ ਦੂਜੇ ਜਦਕਿ ਰੂਸ ਦੀ ਪੋਲੀਨਾ ਸ਼ੁਵਾਲੋਵਾ 5.5 ਅੰਕਾਂ ਨਾਲ ਤੀਜੇ ਸਥਾਨ 'ਤੇ ਰਹੀ। ਹੋਰਨਾਂ ਖਿਡਾਰਨਾਂ ਵਿੱਚ ਭਾਰਤ ਦੀ ਹਰਿਕਾ ਦ੍ਰੋਣਾਵਲੀ ਨੇ 4.5 ਅੰਕ, ਵੰਤਿਕਾ ਅਗਰਵਾਲ ਅਤੇ ਕੋਨੇਰੂ ਹੰਪੀ ਅਤੇ ਯੂਕਰੇਨ ਦੀ ਅੰਨਾ ਉਸੇਨੀਨਾ ਨੇ 4-4 ਅੰਕ, ਭਾਰਤ ਦੀ ਸਵਿਤਾ ਸ਼੍ਰੀ ਅਤੇ ਅਮਰੀਕਾ ਦੀ ਇਰੀਨਾ ਕ੍ਰਿਸ਼ ਨੇ 3.5 ਅੰਕ ਅਤੇ ਜਾਰਜੀਆ ਦੀ ਨੀਨਾ ਬਤਾਸ਼ਵਿਲੀ 2 ਅੰਕ ਹਾਸਲ ਕਰਕੇ 10ਵੇਂ ਸਥਾਨ 'ਤੇ ਰਹੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News