ਸ਼ਰਣ ਅਤੇ ਸਿਟਾਕ ਕੁਆਰਟਰ ਫਾਈਨਲ ''ਚ ਹਾਰ ਕੇ ਵਿੰਬਲਡਨ ''ਚੋਂਂ ਬਾਹਰ

07/11/2018 3:17:08 PM

ਲੰਡਨ (ਭਾਸ਼ਾ)— ਦਿਵਿਜ ਸ਼ਰਣ ਅਤੇ ਅਰਟੇਮ ਸਿਟਾਕ ਦੀ ਜੋੜੀ ਵਿੰਬਲਡਨ ਪੁਰਸ਼ ਡਬਲਜ਼ ਕੁਆਰਟਰ ਫਾਈਨਲ 'ਚ ਅਮਰੀਕਾ ਦੇ ਬ੍ਰਾਇਨ ਅਤੇ ਜੈਕ ਸੋਕ ਤੋਂ ਹਾਰ ਕੇ ਬਾਹਰ ਹੋ ਗਈ। ਭਾਰਤ ਦੇ ਸ਼ਰਣ ਅਤੇ ਨਿਊਜ਼ੀਲੈਂਡ ਦੇ ਸਿਟਾਕ ਦੀ ਜੋੜੀ ਨੂੰ 6-7, 6-7, 7-6, 4-6 ਨਾਲ ਹਾਰ ਝਲਣੀ ਪਈ। ਪਿਛਲੇ ਦੋ ਮੈਚਾਂ 'ਚ ਸ਼ਰਣ ਅਤੇ ਸਿਟਾਕ ਨੇ ਪੰਜ ਸੈੱਟਾਂ ਦੇ ਮੁਕਾਬਲੇ 'ਚ ਦੋ ਸੈਟਾਂ ਤੋਂ ਪਿਛੜਨ ਦੇ ਬਾਅਦ ਸ਼ਾਨਦਾਰ ਜਿੱਤ ਦਰਜ ਕੀਤੀ ਸੀ। 

ਚੌਥੇ ਸੈੱਟ 'ਚ ਸਿਟਾਕ ਦੀ ਸਰਵਿਸ ਪਹਿਲੇ ਗੇਮ 'ਚ ਟੁੱਟੀ। ਸ਼ਰਣ ਅਤੇ ਸਿਟਾਕ ਨੇ ਹਾਲਾਂਕਿ ਸਕੋਰ 4-4 ਕਰ ਦਿੱਤਾ। ਪੰਜਵੇਂ ਗੇਮ 'ਚ ਸਿਟਾਕ ਨੇ ਪੰਜ ਬ੍ਰੇਕਪੁਆਇੰਟ ਬਚਾਏ ਪਰ ਡਿਊਸ 'ਤੇ ਲਗਾਤਾਰ ਦੋ ਡਬਲ ਫਾਲਟ ਕੀਤੇ। ਸ਼ਰਣ ਨੇ ਕਿਹਾ, ''ਇਹ ਮੈਚ ਅੱਗੇ ਵਧਣ ਦਾ ਸੁਨਹਿਰਾ ਮੌਕਾ ਸੀ। ਇਹ ਬਹੁਤ ਕਰੀਬੀ ਮੁਕਾਬਲਾ ਸੀ ਪਰ ਮਾਈਕ ਦੁਨੀਆ ਦੇ ਨੰਬਰ ਇਕ ਖਿਡਾਰੀ ਹਨ ਅਤੇ ਜੈਕ ਸੋਕ ਵਿੰਬਲਡਨ 'ਚ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਅਸੀਂ ਵੀ ਹਾਲਾਂਕਿ ਚੰਗਾ ਟੈਨਿਸ ਖੇਡਿਆ।''


Related News