ਦਿਵਿਜ ਸ਼ਰਨ ਆਸਟਰੇਲੀਆਈ ਓਪਨ ਤੋਂ ਬਾਹਰ

Friday, Jan 24, 2020 - 11:35 AM (IST)

ਦਿਵਿਜ ਸ਼ਰਨ ਆਸਟਰੇਲੀਆਈ ਓਪਨ ਤੋਂ ਬਾਹਰ

ਸਪੋਰਟਸ ਡੈਸਕ— ਭਾਰਤ ਦੇ ਦਿਵਿਜ ਸ਼ਰਨ ਅਤੇ ਨਿਊਜ਼ੀਲੈਂਡ ਦੇ ਅਰਟੇਮ ਸਿਟਾਕ ਆਸਟਰੇਲੀਆਈ ਓਪਨ ਪੁਰਸ਼ ਡਬਲਜ਼ ਵਰਗ 'ਚ ਬਰੂਨੋ ਸੋਰੇਸ ਅਤੇ ਮੈਟ ਪੇਵਿਚ ਤੋਂ ਸਿੱਧੇ ਸੈੱਟਾਂ 'ਚ ਹਾਰ ਕੇ ਬਾਹਰ ਹੋ ਗਏ। ਸ਼ਰਨ ਅਤੇ ਸਿਟਾਕ ਨੇ ਬ੍ਰਾਜ਼ੀਲ ਦੇ ਸੋਰੇਸ ਅਤੇ ਕ੍ਰੋਏਸ਼ੀਆ ਦੇ ਪੇਵਿਚ ਖਿਲਾਫ ਮੁਕਾਬਲਾ 6-7, 3-6 ਨਾਲ ਗੁਆਇਆ। ਇਸ ਦੇ ਨਾਲ ਹੀ ਪੁਰਸ਼ ਡਬਲਜ਼ 'ਚ ਭਾਰਤੀ ਚੁਣੌਤੀ ਖਤਮ ਹੋ ਗਈ।
PunjabKesari
ਰੋਹਨ ਬੋਪੰਨਾ ਬੁੱਧਵਾਰ ਨੂੰ ਹੀ ਹਾਰ ਕੇ ਬਾਹਰ ਹੋ ਗਏ ਸਨ। ਦੋ ਸਾਲ ਬਾਅਦ ਕੋਰਟ 'ਤੇ ਪਰਤੀ ਸਾਨੀਆ ਮਿਰਜ਼ਾ ਪੈਰ 'ਚ ਸੱਟ ਕਾਰਨ ਮਹਿਲਾ ਡਬਲਜ਼ ਦੇ ਪਹਿਲੇ ਹੀ ਦੌਰ 'ਚੋਂ ਹਾਰ ਕੇ ਬਾਹਰ ਹੋ ਗਈ। ਉਨ੍ਹਾਂ ਨੇ ਮਿਕਸਡ ਡਬਲਜ਼ 'ਚੋਂ ਵੀ ਨਾਂ ਵਾਪਸ ਲੈ ਲਿਆ ਹੈ। ਬੋਪੰਨਾ ਹੁਣ ਯੂਕ੍ਰੇਨ ਦੀ ਨਾਦੀਆ ਕਿਚੇਨੋਕ ਦੇ ਨਾਲ ਮਿਕਸਡ ਡਬਲਜ਼ ਖੇਡਣਗੇ। ਉਨ੍ਹਾਂ ਦਾ ਪਹਿਲੇ ਦੌਰ 'ਚ ਸਾਹਮਣਾ ਫਰਾਂਸ ਦੇ ਨਿਕੋਲਸ ਮਾਹੁਤ ਅਤੇ ਚੀਨ ਦੀ ਝਾਂਗ ਸ਼ਾਈ ਨਾਲ ਹੋਵੇਗਾ।


author

Tarsem Singh

Content Editor

Related News