ਦੀਪਾ ਤੇ ਪ੍ਰਣਤੀ ਨੇ ਕਾਹਿਰਾ ਜਿਮਨਾਸਟਿਕ ਵਿਸ਼ਵ ਕੱਪ ਦੇ ਵਾਲਟ ਫਾਈਨਲ ਲਈ ਕੁਆਲੀਫਾਈ ਕੀਤਾ

Friday, Feb 16, 2024 - 07:09 PM (IST)

ਦੀਪਾ ਤੇ ਪ੍ਰਣਤੀ ਨੇ ਕਾਹਿਰਾ ਜਿਮਨਾਸਟਿਕ ਵਿਸ਼ਵ ਕੱਪ ਦੇ ਵਾਲਟ ਫਾਈਨਲ ਲਈ ਕੁਆਲੀਫਾਈ ਕੀਤਾ

ਕਾਹਿਰਾ–ਭਾਰਤ ਦੀ ਸਟਾਰ ਜਿਮਨਾਸਟ ਦੀਪਾ ਕਰਮਾਕਰ ਤੇ ਪ੍ਰਣਤੀ ਨਾਇਕ ਨੇ ਸ਼ੁੱਕਰਵਾਰ ਨੂੰ ਇੱਥੇ ਪੈਰਿਸ ਓਲੰਪਿਕ ਦੀ ਕੁਆਲੀਫਾਇੰਗ ਪ੍ਰਤੀਯੋਗਿਤਾ ਐੱਫ. ਆਈ. ਜੀ. ਅਪਰੇਟਸ ਵਿਸ਼ਵ ਕੱਪ ਦੇ ਵਾਲਟ ਫਾਈਨਲ ਲਈ ਕੁਆਲੀਫਾਈ ਕੀਤਾ। ਰੀਓ ਓਲੰਪਿਕ 2016 ਵਿਚ ਚੌਥੇ ਸਥਾਨ ’ਤੇ ਰਹਿਣ ਵਾਲੀ ਦੀਪਾ ਨੇ ਕੁਲ 13.449 ਅੰਕ ਹਾਸਲ ਕੀਤੇ, ਜਿਸ ਨਾਲ ਉਹ ਕੁਆਲੀਫਿਕੇਸ਼ਨ ਰਾਊਂਡ ਵਿਚ ਤੀਜੇ ਸਥਾਨ ’ਤੇ ਰਹੀ ਤੇ ਫਾਈਨਲ ਵਿਚ ਆਪਣਾ ਸਥਾਨ ਪੱਕਾ ਕੀਤਾ। ਪ੍ਰਣਤੀ ਨੇ 13.166 ਅੰਕ ਬਣਾਏ ਤੇ ਉਹ 7ਵੇਂ ਸਥਾਨ ’ਤੇ ਰਹਿ ਕੇ ਫਾਈਨਲ ਵਿਚ ਪਹੁੰਚੀ। ਕੁਆਲੀਫਿਕੇਸ਼ਨ ਰਾਊਂਡ ’ਚੋਂ ਟਾਪ-8 ਜਿਮਨਾਸਟ ਫਾਈਨਲ ਲਈ ਕੁਆਲੀਫਾਈ ਕਰਦੀਆਂ ਹਨ।


author

Aarti dhillon

Content Editor

Related News