ਭਾਰਤ ਹੁਣ ਵਰਲਡ ਕੱਪ ਦਾ ਮਜ਼ਬੂਤ ਦਾਅਵੇਦਾਰ : ਕਰੁਣਾਰਤਨੇ

Sunday, Jul 07, 2019 - 03:16 PM (IST)

ਭਾਰਤ ਹੁਣ ਵਰਲਡ ਕੱਪ ਦਾ ਮਜ਼ਬੂਤ ਦਾਅਵੇਦਾਰ : ਕਰੁਣਾਰਤਨੇ

ਲੀਡਸ— ਸ਼੍ਰੀਲੰਕਾਈ ਕਪਤਾਨ ਦਿਮੁਥ ਕਰੁਣਾਰਤਨੇ ਨੇ ਭਾਰਤ ਦੇ ਵਰਲਡ ਕੱਪ 'ਚ ਵਧਦੇ ਪੱਧਰ ਲਈ ਉਸ ਦੇ ਘਰੇਲੂ ਢਾਂਚੇ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਉਮੀਦ ਜਤਾਈ ਕਿ ਉਨ੍ਹਾਂ ਦਾ ਬੋਰਡ ਵੀ ਬੀ.ਸੀ.ਸੀ.ਆਈ. ਦੇ ਨਕਸ਼ੇਕਦਮ 'ਤੇ ਚੱਲੇਗਾ। ਸਾਲ 1996 ਦੀ ਚੈਂਪੀਅਨ ਸ਼੍ਰੀਲੰਕਾ ਟੀਮ ਨੂੰ ਸ਼ਨੀਵਾਰ ਨੂੰ ਇੱਥੇ ਭਾਰਤ ਤੋਂ 7 ਵਿਕਟਾਂ ਨਾਲ ਹਾਰ ਦਾ ਮੂੰਹ ਦੇਖਣਾ ਪਿਆ ਜਿਸ ਨਾਲ ਉਹ ਟੂਰਨਾਮੈਂਟ ਦੇ 9 ਮੈਚਾਂ 'ਚ ਤਿੰਨ ਜਿੱਤ ਨਾਲ ਛੇਵੇਂ ਸਥਾਨ 'ਤੇ ਰਹੀ। ਕਰੁਣਾਰਤਨੇ ਦਾ ਮੰਨਣਾ ਹੈ ਕਿ ਟਰਾਫੀ ਜਿੱਤਣ ਲਈ ਭਾਰਤ ਸੈਮੀਫਾਈਨਲ 'ਚ ਪਹੁੰਚੀਆਂ ਹੋਰਨਾਂ ਟੀਮਾਂ ਇੰਗਲੈਂਡ, ਆਸਟਰੇਲੀਆ ਅਤੇ ਨਿਊਜ਼ੀਲੈਂਡ ਤੋਂ ਕਿਤੇ ਬਿਹਤਰ ਸਥਿਤੀ 'ਚ ਹੈ। 
PunjabKesari
ਕਰੁਣਾਰਤਨੇ ਨੇ ਮੈਚ 'ਚ ਹਾਰ ਦੇ ਬਾਅਦ ਕਿਹਾ, ''ਮੈਨੂੰ ਲਗਦਾ ਹੈ ਕਿ ਭਾਰਤ ਕੋਲ ਇਸ ਵਰਲਡ ਕੱਪ ਨੂੰ ਜਿੱਤਣ ਦਾ ਬਿਹਤਰ ਮੌਕਾ ਹੈ, ਇਹ ਮੇਰਾ ਵਿਚਾਰ ਹੈ।'' ਉਨ੍ਹਾਂ ਕਿਹਾ, ''ਅਤੇ ਮੈਨੂੰ ਲਗਦਾ ਹੈ ਕਿ ਮੁਕਾਬਲੇ ਵਾਲੇ ਦਿਨ ਜੇਕਰ ਕੋਈ ਹੋਰ ਟੀਮ ਭਾਰਤੀ ਟੀਮ ਤੋਂ ਬਿਹਤਰ ਕਰ ਸਕੀ ਹੈ ਤਾਂ ਉਹ ਯਕੀਨੀ ਤੌਰ 'ਤੇ ਜਿੱਤੇਗੀ।'' ਕਰੁਣਾਰਤਨੇ ਨੇ ਭਾਰਤ ਦੇ ਘਰੇਲੂ ਢਾਂਚੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਯਕੀਨੀ ਤੌਰ 'ਤੇ ਨਵਾਂ ਹੁਨਰ ਮਿਲਦਾ ਰਹਿੰਦਾ ਹੈ। ਮੈਨੂੰ ਲਗਦਾ ਹੈ ਕਿ ਉਨ੍ਹਾਂ ਕੋਲ ਆਈ.ਪੀ.ਐੱਲ. ਹੈ।'' ਉਨ੍ਹਾਂ ਕਿਹਾ, ''ਉਨ੍ਹਾਂ ਦੀਆਂ ਘਰੇਲੂ ਟੀਮਾਂ ਕਾਫੀ ਚੰਗੀਆਂ ਹਨ ਅਤੇ ਉਨ੍ਹਾਂ ਦਾ ਸੈਸ਼ਨ ਚੰਗਾ ਰਹਿੰਦਾ ਹੈ। ਇਨ੍ਹਾਂ ਚੀਜ਼ਾਂ ਨਾਲ ਚੰਗੇ ਖਿਡਾਰੀ ਸਾਹਮਣੇ ਆਉਂਦੇ ਰਹਿੰਦੇ ਹਨ। ਅਸੀਂ ਆਪਣੇ ਪ੍ਰਬੰਧਨ ਤੋਂ ਵੀ ਇਸੇ ਦੀ ਉਮੀਦ ਕਰਦੇ ਹਾਂ।''


author

Tarsem Singh

Content Editor

Related News