ਧਿਆਨਚੰਦ ਇਲੈਵਨ ਨੇ ਰੂਪਸਿੰਘ ਇਲੈਵਨ ਨੂੰ 7-6 ਨਾਲ ਹਰਾਇਆ
Sunday, Aug 30, 2020 - 09:52 PM (IST)
ਭੋਪਾਲ- 'ਰਾਸ਼ਟਰੀ ਖੇਲ ਦਿਵਸ' ਦੇ ਮੌਕੇ 'ਤੇ ਸ਼ਨੀਵਾਰ ਨੂੰ ਇੱਥੇ ਧਿਆਨਚੰਦ ਹਾਕੀ ਸਟੇਡੀਅਮ 'ਚ ਖੇਡੇ ਗਏ ਦੋਸਤਾਨਾ ਮੈਚ 'ਚ ਧਿਆਨਚੰਦ ਇਲੈਵਨ ਨੇ ਰੂਪਸਿੰਘ ਇਲੈਵਨ ਨੂੰ 7-6 ਨਾਲ ਹਰਾ ਦਿੱਤਾ। ਲਗਾਤਾਰ ਮੀਂਹ ਦੇ ਬਾਵਜੂਦ ਇਸ ਮੈਚ 'ਚ ਅੰਤਰਰਾਸ਼ਟਰੀ ਤੇ ਰਾਸ਼ਟਰੀ ਪੱਧਰ ਦੇ ਸਾਬਕਾ ਹਾਕੀ ਖਿਡਾਰੀਆਂ ਨੇ ਸ਼ਿਰਕਤ ਕਰ ਮੇਜਰ ਧਿਆਨਚੰਦ ਨੂੰ ਮੱਥਾ ਟੇਕਿਆ। ਹਾਕੀ ਦੇ ਮਹਾਨ ਜਾਦੂਗਰ ਮੇਜਰ ਧਿਆਨਚੰਦ ਨੂੰ ਕੱਲ ਉਸਦੇ ਜਨਮਦਿਨ 'ਤੇ ਮੱਧ ਪ੍ਰਦੇਸ਼ ਦੇ ਖੇਡ ਐਂਡ ਯੁਵਾ ਕਲਿਆਣ ਵਿਭਾਗ ਤੇ ਹਾਕੀ ਪ੍ਰੇਮੀਆਂ ਨੇ ਤੇਜ਼ ਮੀਂਹ ਦੇ ਦੌਰਾਨ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ 'ਤੇ ਖੇਡ ਐਂਡ ਯੁਵਾ ਕਲਿਆਣ ਵਿਭਾਗ ਦੇ ਪ੍ਰਮੁਖ ਸਕੱਤਰ ਪੰਕਜ ਰਾਗ ਤੇ ਸੰਚਾਲਨ ਪਵਨ ਕੁਮਾਰ ਜੈਨ ਵੀ ਮੌਜੂਦ ਸਨ।
ਹਾਕੀ ਨਾਲ ਜੁੜੀਆਂ ਸ਼ਖਸੀਅਤਾਂ ਮੈਦਾਨ 'ਚ ਪਹੁੰਚੀਆਂ ਤੇ ਧਿਆਨ ਚੰਦ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਦੋਸਤਾਨਾ ਮੈਚ ਖੇਡਿਆ ਗਿਆ। ਖੇਡ ਸੰਚਾਲਨ ਜੈਨ ਨੇ ਇਸ ਮੌਕੇ 'ਤੇ ਮੇਜਰ ਧਿਆਨਚੰਦ ਦੇ ਹਾਕੀ 'ਚ ਯੋਗਦਾਨ ਨੂੰ ਯਾਦ ਕੀਤਾ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।