CM ਹੇਮੰਤ ਅੱਗੇ ਧੋਨੀ ਨੇ ਵਜਾਈ ਪੱਤੇ ਨਾਲ ਸੀਟੀ, ਵੱਖਰੇ ਅੰਦਾਜ਼ ''ਚ ਆਏ ਨਜ਼ਰ (Video)

01/23/2020 5:11:10 PM

ਨਵੀਂ ਦਿੱਲੀ : ਮਹਿੰਦਰ ਸਿੰਘ ਧੋਨੀ ਕ੍ਰਿਕਟ ਦੀ ਦੁਨੀਆ ਤੋਂ ਦੂਰ ਹਨ ਅਤੇ ਉਹ ਇਸ ਸਮੇਂ ਆਪਣੇ ਪਰਿਵਾਰ ਨੂੰ ਸਮਾਂ ਦੇ ਰਹੇ ਹਨ। ਸੋਸ਼ਲ ਮੀਡੀਆ 'ਤੇ ਧੋਨੀ ਦੀ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਨਵੇਂ ਅੰਦਾਜ਼ ਵਿਚ ਨਜ਼ਰ ਆ ਰਹੇ ਹਨ। ਇਸ ਵਿਚ ਧੋਨੀ ਝਾਰਖੰਡ ਦੇ ਸੀ. ਐੱਮ. ਹੇਮੰਤ ਸੌਰਭ ਦੇ ਸਾਹਮਣੇ ਪੱਤੇ ਦੀ ਸੀ. ਟੀ. ਵਜਾਉਂਦੇ ਦਿਸੇ। ਉਸ ਦੇ ਅੰਦਾਜ਼ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਝਾਰਖੰਡ ਕ੍ਰਿਕਟ ਐਸੋਸੀਏਸ਼ਨ (ਜੇ. ਐੱਸ. ਸੀ. ਏ.) ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦੇ ਕੰਪਲੈਕਸ ਵਿਚ ਬਣੇ ਸੋਰੇਨ ਪਾਵਰ ਸਹੂਲਤ, ਸੀ. ਥ੍ਰੀ. ਫਿੱਟਨੈਸ ਹਬ ਅਤੇ ਦਿ ਅਪਟਾਊਨ ਕੈਫੇ ਦਾ ਉਦਘਾਟਨ ਕਰਨ ਲਈ ਝਾਰਖੰਡ ਦੇ ਸੀ. ਐੱਮ. ਅਤੇ ਧੋਨੀ ਮੁੱਖ ਮਹਿਮਾਨ ਦੇ ਰੂਪ 'ਚ ਆਏ ਸੀ। ਇਸ  ਉਦਘਾਟਨ ਸਮਾਗਮ ਤੋਂ ਬਾਅਦ ਦੋਵੇਂ ਇਕੱਠੇ ਕੌਫੀ ਪੀਣ ਗਏ ਜਿੱਥੇ ਧੋਨੀ ਅਤੇ ਸੋਰੇਨ ਨੇ ਪੱਤੇ ਨਾਲ ਸੀ. ਟੀ. ਵਜਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਲੋਕਾਂ ਨੇ ਧੋਨੀ ਦੇ ਨਾਂ ਦੇ ਨਾਅਰੇ ਲਗਾਏ ਅਤੇ ਉਸ ਨੂੰ ਖੂਬ ਚੀਅਰ ਕੀਤਾ। ਦੱਸ ਦਈਏ ਕਿ ਧੋਨੀ ਨੂੰ ਹਾਲ ਹੀ 'ਚ ਬੀ. ਸੀ. ਸੀ. ਆਈ. ਨੇ ਆਪਣੇ ਸਾਲਾਨਾ ਕਰਾਰ ਸੂਚੀ ਵਿਚੋਂ ਬਾਹਰ ਕਰ ਦਿੱਤਾ ਹੈ। ਧੋਨੀ ਦੇ ਸੰਨਿਆਸ ਨੂੰ ਲੈ ਕੇ ਚਰਚਾਵਾਂ ਕਾਫੀ ਦੇਰ ਤੋਂ ਹੋ ਰਹੀਆਂ ਹਨ ਪਰ ਇਸ 'ਤੇ ਨਾ ਹੀ ਧੋਨੀ ਨੇ ਅਤੇ ਨਾ ਹੀ ਬੀ. ਸੀ. ਸੀ. ਆਈ. ਨੇ ਕੋਈ ਪੁਸ਼ਟੀ ਕੀਤੀ ਹੈ।


Related News