14 ਸਾਲਾ ਨਾਬਾਲਗ ਨਾਲ ਕਈ ਵਾਰ ਜਬਰ-ਜ਼ਨਾਹ, ਇੰਝ ਸਾਹਮਣੇ ਆਇਆ ਮਾਮਲਾ

Thursday, Jul 30, 2026 - 05:43 PM (IST)

14 ਸਾਲਾ ਨਾਬਾਲਗ ਨਾਲ ਕਈ ਵਾਰ ਜਬਰ-ਜ਼ਨਾਹ, ਇੰਝ ਸਾਹਮਣੇ ਆਇਆ ਮਾਮਲਾ

ਅਬੋਹਰ (ਸੁਨੀਲ) : ਸਦਰ ਪੁਲਸ ਸਟੇਸ਼ਨ ਅਤੇ ਹਲਕਾ ਬੱਲੂਆਣਾ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਇਕ ਪਿੰਡ ਦੀ 14 ਸਾਲਾ ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ ਦਾ ਕਥਿਤ ਮਾਮਲਾ ਸਾਹਮਣੇ ਆਇਆ ਹੈ। ਪੁਲਸ ਵੱਲੋਂ ਅੱਜ ਨਾਬਾਲਗ ਲੜਕੀ ਅਤੇ ਲੜਕੇ ਨੂੰ ਹਸਪਤਾਲ ਵਿਚ ਲਿਆ ਕੇ ਮੈਡੀਕਲ ਕਰਵਾਇਆ ਗਿਆ ਹੈ। ਲੜਕੇ ਨੂੰ ਹੁਣ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਸਖ਼ਤ ਪੁੱਛਗਿੱਛ ਲਈ ਪੁਲਸ ਰਿਮਾਂਡ ’ਤੇ ਲਿਆ ਜਾਵੇਗਾ, ਜਦੋਂ ਕਿ ਲੜਕੀ ਨੂੰ ਬਾਲ ਸੁਰੱਖਿਆ ਵਿਭਾਗ ਦੇ ਹਵਾਲੇ ਕਰ ਦਿੱਤਾ ਜਾਵੇਗਾ। ਜਾਣਕਾਰੀ ਅਨੁਸਾਰ 14 ਸਾਲਾ ਨਾਬਾਲਗਾ ਦੇ ਪਰਿਵਾਰ ਨੇ 15 ਜੂਨ ਨੂੰ ਪੁਲਸ ਰਿਪੋਰਟ ਦਰਜ ਕਰਵਾਈ ਕਿ ਉਹ ਇੱਟ ਭੱਠੇ ਤੇ ਕੰਮ ਕਰਦੇ ਹਨ ਅਤੇ ਉਥੇ ਹੀ ਕੰਮ ਕਰਨ ਵਾਲਾ ਸੋਨੂੰ ਜਿਹੜਾ ਕਿ ਇਕ ਬੱਚੇ ਦਾ ਪਿਤਾ ਹੈ। ਉਨ੍ਹਾਂ ਦੀ ਲੜਕੀ ਨੂੰ ਵਰਗਲਾ ਕੇ ਆਪਣੇ ਨਾਲ ਕਿਥੇ ਭੱਜਾ ਲੈ ਗਿਆ ਸੀ।

ਇਸ ਤੋਂ ਬਾਅਦ ਸਦਰ ਪੁਲਸ ਨੇ ਉਕਤ ਸੋਨੂੰ ਵਿਰੁੱਧ ਲੜਕੀ ਨੂੰ ਭਜਾਉਣ ਦੇ ਦੋਸ਼ ਵਿਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਅਤੇ ਉਸਦੀ ਭਾਲ ਸ਼ੁਰੂ ਕਰ ਦਿੱਤੀ। ਅੱਜ ਪੁਲਸ ਨੇ ਉਕਤ ਸੋਨੂੰ ਅਤੇ ਨਾਬਾਲਗਾ ਨੂੰ ਪਿੰਡ ਰਾਜਪੁਰਾ ਤੋਂ ਕਾਬੂ ਕਰ ਲਿਆ। ਜਿਨ੍ਹਾਂ ਨੂੰ ਹਸਪਤਾਲ ਵਿਚ ਲਿਆ ਕੇ ਦੋਵਾਂ ਦਾ ਮੈਡੀਕਲ ਕਰਵਾਇਆ ਗਿਆ ਹੈ। ਨਾਬਾਲਗ ਲੜਕੀ ਨੇ ਪੁਲਸ ਨੂੰ ਦੱਸਿਆ ਕਿ ਲੜਕੇ ਨੇ ਪਿਛਲੇ ਡੇਢ ਮਹੀਨੇ ਦੌਰਾਨ ਉਸ ਨਾਲ ਕਈ ਵਾਰ ਜਬਰ ਜ਼ਨਾਹ ਕੀਤਾ ਹੈ। ਲੜਕੇ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ’ਤੇ ਲਿਆ ਜਾਵੇਗਾ, ਜਦੋਂ ਕਿ ਲੜਕੀ ਨੂੰ ਬਾਲ ਸੁਰੱਖਿਆ ਵਿਭਾਗ ਦੇ ਹਵਾਲੇ ਕਰਕੇ ਕਾਉਂਸਲਿੰਗ ਕੀਤੀ ਜਾਵੇਗੀ। ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਸਦਰ ਪੁਲਸ ਸਟੇਸ਼ਨ ਦੇ ਸਹਾਇਕ ਸਬ-ਇੰਸਪੈਕਟਰ ਓਮ ਪ੍ਰਕਾਸ਼ ਮਾਮਲੇ ਦੀ ਜਾਂਚ ਕਰ ਰਹੇ ਹਨ।


author

Gurminder Singh

Content Editor

Related News