ਬੁਲਟ 'ਤੇ ਪਟਾਕੇ ਵਜਾਉਣ ਵਾਲੇ ਸਾਵਧਾਨ! SHO ਨੇ ਫਿਲਮੀ ਅੰਦਾਜ਼ 'ਚ ਖ਼ੁਦ ਦੌੜ ਕੇ ਹੀ ਮੁੰਡਿਆਂ ਨੂੰ...
Thursday, Aug 06, 2026 - 01:44 PM (IST)
ਅਬੋਹਰ (ਸੁਨੀਲ ਨਾਗਪਾਲ) : ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ 'ਚ ਮਹਾਰਾਜਾ ਅਗਰਸੇਨ ਚੌਂਕ 'ਤੇ ਪੁਲਸ ਵਲੋਂ ਲਾਏ ਨਾਕੇ ਦੌਰਾਨ ਇਕ ਅਨੋਖੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ। ਨਾਕੇ ਕੋਲ ਬੁਲਟ ਮੋਟਰਸਾਈਕਲ 'ਤੇ ਤੇਜ਼ ਪਟਾਕੇ ਵਜਾਉਂਦੇ ਹੋਏ 2 ਨੌਜਵਾਨ ਪਹੁੰਚੇ। ਪਟਾਕਿਆਂ ਦੀ ਆਵਾਜ਼ ਸੁਣ ਕੇ ਮੌਕੇ 'ਤੇ ਮੌਜੂਦਾ ਸਿਟੀ-1 ਥਾਣਾ ਇੰਚਾਰਜ (ਐੱਸ. ਐੱਚ. ਓ.) ਮਨਿੰਦਰ ਸਿੰਘ ਅਲਰਟ ਹੋ ਗਏ।
ਜਿਵੇਂ ਹੀ ਨੌਜਵਾਨਾਂ ਨੇ ਅੱਗੇ ਪੁਲਸ ਦਾ ਨਾਕਾ ਦੇਖਿਆ ਤਾਂ ਉਨ੍ਹਾਂ ਨੇ ਮੋਟਰਸਾਈਕਲ ਮੋੜ ਕੇ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਐੱਸ. ਐੱਚ. ਓ. ਮਨਿੰਦਰ ਸਿੰਘ ਖ਼ੁਦ ਪੈਦਲ ਹੀ ਉਨ੍ਹਾਂ ਪਿੱਛੇ ਦੌੜ ਪਏ ਅਤੇ ਕੁੱਝ ਹੀ ਦੂਰੀ 'ਤੇ ਦੋਹਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ। ਪੁਲਸ ਨੇ ਦੋਹਾਂ ਨੌਜਵਾਨਾਂ ਨੂੰ ਹਿਰਾਸਤ 'ਚ ਲੈ ਕੇ ਸਰਕਾਰੀ ਵਾਹਨ 'ਚ ਬਿਠਾਇਆ ਅਤੇ ਉਨ੍ਹਾਂ ਦੇ ਬੁਲਟ ਮੋਟਰਸਾਈਕਲ ਨੂੰ ਵੀ ਥਾਣੇ ਭੇਜ ਦਿੱਤਾ।
ਪੁਲਸ ਨੇ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸ. ਐੱਚ. ਓ. ਮਨਿੰਦਰ ਸਿੰਘ ਨੇ ਕਿਹਾ ਕਿ ਬੁਲਟ ਮੋਟਰਸਾਈਕਲਾਂ 'ਤੇ ਪਟਾਕੇ ਵਜਾ ਕੇ ਹੁੜਦੰਗ ਮਚਾਉਣ ਵਾਲਿਆਂ ਨੂੰ ਕਿਸੇ ਵੀ ਸੂਰਤ 'ਚ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੁਲਸ ਦੇ ਸਾਹਮਣੇ ਇਸ ਤਰ੍ਹਾਂ ਦੀ ਹਰਕਤ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗੀ ਅਤੇ ਅਜਿਹੇ ਲੋਕਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
