ਧੋਨੀ ਕੋਲ ਤਾਕਤ ਹੈ, ਉਸ ਨੂੰ ਵਿਸ਼ਵ ਕੱਪ ਟੀਮ 'ਚ ਸ਼ਾਮਲ ਕਰਨਾ ਚਾਹੀਦੈ : ਫਲੇਮਿੰਗ

Saturday, Dec 01, 2018 - 05:59 PM (IST)

ਨਵੀਂ ਦਿੱਲੀ—ਭਾਰਤੀ ਕ੍ਰਿਕਟ ਟੀਮ ਦੇ ਅਨੁਭਵੀ ਖਿਡਾਰੀ ਮਹਿੰਦਰ ਸਿੰਘ ਧੋਨੀ ਨੂੰ ਵਿੰਡੀਜ਼ ਅਤੇ ਆਸਟਰੇਲੀਆ ਸੀਰੀਜ਼ ਲਈ ਟੀ-20 ਰਾਸ਼ਟਰੀ ਟੀਮ ਤੋਂ ਬਾਹਰ ਰੱਖਿਆ ਗਿਆ ਹੈ ਪਰ ਆਈ.ਪੀ.ਐੱਲ. ਟੀਮ ਚੇਨਈ ਸੁਪਰਕਿੰਗਸ 'ਚ ਕੋਚ ਰਹੇ ਸਟੀਫਨ ਫਲੇਮਿੰਗ ਦਾ ਮੰਨਣਾ ਹੈ ਕਿ 2019 ਵਿਸ਼ਵ ਕੱਪ 'ਚ ਧੋਨੀ ਭਾਰਤ ਲਈ ਅਹਿਮ ਸਾਬਿਤ ਹੋ ਸਕਦੇ ਹਨ ਅਤੇ ਉਨ੍ਹਾਂ ਨੂੰ ਟੀਮ 'ਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।
ਸਾਬਕਾ ਭਾਰਤੀ ਕਪਤਾਨ ਧੋਨੀ ਦਾ ਸਮਰਥਨ ਕਰਦੇ ਹੋਏ ਫਲੇਮਿੰਗ ਨੇ ਕਿਹਾ ਕਿ ਭਾਰਤੀ ਟੀਮ ਪ੍ਰਬੰਧਨ ਕੋਲ ਧੋਨੀ ਨੂੰ ਵਿਸ਼ਵ ਕੱਪ 'ਚ ਸ਼ਾਮਲ ਕਰਨ ਦੇ ਕਈ ਕਾਰਨ ਹਨ। ਉਨ੍ਹਾਂ ਨੇ ਧੋਨੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਭਾਰਤ ਕੋਲ ਧੋਨੀ ਨੂੰ ਵਿਸ਼ਵ ਕੱਪ ਟੀਮ 'ਚ ਸ਼ਾਮਲ ਕਰਨ ਦੇ ਕਈ ਕਾਰਨ ਮੌਜੂਦ ਹਨ।
ਧੋਨੀ ਦੀ ਤਾਕਤ ਅਤੇ ਪ੍ਰਤਿਭਾ ਕਮਾਲ ਦੀ ਹੈ ਅਤੇ ਉਹ ਵੱਡੇ ਮੰਚ 'ਤੇ ਖੇਡਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਸਾਬਕਾ ਨਿਊਜ਼ੀਲੈਂਡ ਕਪਤਾਨ ਨੇ ਕਿਹਾ ਕਿ ਮੈਂ ਆਖਰੀ ਆਈ.ਪੀ.ਐੱਲ. ਸੈਸ਼ਨ 'ਚ ਵੀ ਧੋਨੀ ਨੂੰ ਦੇਖਿਆ ਹੈ ਅਤੇ ਉਨ੍ਹਾਂ ਦੀ ਬੱਲੇਬਾਜ਼ੀ ਅੱਜ ਵੀ ਪਹਿਲਾਂ ਹੀ ਤਰ੍ਹਾਂ ਦੀ ਹੈ। ਉਨ੍ਹਾਂ ਕੋਲ ਆਤਮਵਿਸ਼ਵਾਸ ਹੋਣਾ ਚਾਹੀਦਾ ਹੈ ਅਤੇ ਵਨਡੇ 'ਚ ਜਿਵੇਂ ਖੇਡਦੇ ਹਨ ਉਂਝ ਹੀ ਖੇਡਣ। ਉਹ ਅੰਤਰਰਾਸ਼ਟਰੀ ਟੂਰਨਾਮੈਂਟ 'ਚ ਹਮੇਸ਼ਾ ਬਿਹਤਰ ਪ੍ਰਦਰਸ਼ਨ ਕਰਦੇ ਹਨ।


Hardeep kumar

Content Editor

Related News