ਧੋਨੀ ਨੇ ਕਿਹਾ ਸੀ ਕਿ ਉਹ ਮੇਰੀ ਕੁਮੈਂਟਰੀ ਦਾ ਆਨੰਦ ਮਾਣਦੇ ਹਨ : ਦਿਨੇਸ਼ ਕਾਰਤਿਕ

Saturday, Mar 04, 2023 - 02:34 PM (IST)

ਧੋਨੀ ਨੇ ਕਿਹਾ ਸੀ ਕਿ ਉਹ ਮੇਰੀ ਕੁਮੈਂਟਰੀ ਦਾ ਆਨੰਦ ਮਾਣਦੇ ਹਨ : ਦਿਨੇਸ਼ ਕਾਰਤਿਕ

ਬੈਂਗਲੁਰੂ  (ਭਾਸ਼ਾ)– ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਵਿਕਟਕੀਪਰ-ਬੱਲੇਬਾਜ਼ ਦਿਨੇਸ਼ ਕਾਰਤਿਕ ਨੇ ਕਿਹਾ ਕਿ ਵਿਸ਼ਵ ਕੱਪ ਜੇਤੂ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਉਸਦੀ ਕੁਮੈਂਟਰੀ ਦਾ ‘ਕਾਫੀ ਆਨੰਦ ਮਾਣਦਾ ਹੈ। ਭਾਰਤ-ਆਸਟਰੇਲੀਆ ਟੈਸਟ ਲੜੀ ’ਚ ਫਿਲਹਾਲ ਕੁਮੈਂਟਰੀ ਕਰ ਰਿਹਾ 37 ਸਾਲਾ ਕਾਰਤਿਕ ਆਗਾਮੀ ਆਈ. ਪੀ. ਐੱਲ. ’ਚ ਮੈਦਾਨ ’ਤੇ ਆਰ. ਸੀ. ਬੀ. ਦੀ ਪ੍ਰਤੀਨਿਧਤਾ ਕਰਦਾ ਹੋਇਆ ਦਿਸੇਗਾ।

ਕਾਰਤਿਕ ਨੇ ਕਿਹਾ ਕਿ ਧੋਨੀ ਤੋਂ ਮਿਲੀ ਸ਼ਲਾਘਾ ਦੇ ਇਕ-ਇਕ ਸ਼ਬਦ ਨੇ ਉਸਦੇ ਲਈ ਕੁਮੈਂਟਰੀ ਨੂੰ ਹੋਰ ਖਾਸ ਬਣਾ ਦਿੱਤਾ। ਕਾਰਤਿਕ ਨੇ ਕਿਹਾ, ‘‘ਮੈਨੂੰ ਕੁਮੈਂਟਰੀ ਦੇ ਜਿਹੜੇ ਥੋੜ੍ਹੇ-ਬਹੁਤੇ ਮੌਕੇ ਮਿਲੇ ਹਨ, ਮੈਂ ਉਸਦਾ ਆਨਦ ਮਾਣਿਆ।  ਮੈਨੂੰ ਲੱਗਦਾ ਹੈ ਕਿ ਮੈਨੂੰ ਖੇਡ ਦੇ ਬਾਰੇ ਵਿਚ ਬੋਲਣ, ਵਿਸ਼ਲੇਸ਼ਣ ਕਰਨ ’ਚ ਬਹੁਤ ਮਜ਼ਾ ਆ ਰਿਹਾ ਹੈ। ਮੈਂ ਇਸ ਤਰ੍ਹਾਂ ਨਾਲ ਵਰਣਨ ਕਰਨਾ ਚਾਹੁੰਦਾ ਹਾਂ ਕਿ ਇਸ ਖੇਡ ਨੂੰ ਦੇਖਣ ਵਾਲੇ ਹਰ ਵਿਅਕਤੀ ਲਈ ਕੁਝ ਸਾਰਥਕ ਹੋਵੇ।’’

ਕਾਰਤਿਕ ਨੇ ਕਿਹਾ, ‘‘ਮੈਨੂੰ ਸਭ ਤੋਂ ਵੱਡੀ ਪ੍ਰਸ਼ੰਸਾ ਉਸ ਵਿਅਕਤੀ ਤੋਂ ਮਿਲੀ, ਜਿਸ ਦੀ ਮੈਨੂੰ ਸਭ ਤੋਂ ਘੱਟ ਉਮੀਦ ਸੀ। ਮੈਂ ਧੋਨੀ ਦੀ ਗੱਲ ਕਰ ਰਿਹਾ ਹਾਂ। ਉਸ ਨੇ ਮੈਨੂੰ ਕਿਹਾ ਸੀ, ‘‘ਮੈਂ ਅਸਲ ’ਚ ਕੁਮੈਂਟਰੀ ਦਾ ਮਜ਼ਾ ਲਿਆ। ਬਹੁਤ-ਬਹੁਤ ਚੰਗਾ। ਤੁਸੀਂ ਸ਼ਾਨਦਾਰ ਕਰ ਰਹੇ ਹੋ।’’


author

Tarsem Singh

Content Editor

Related News