ਮਾਨਸਿਕ ਤੰਦਰੁਸਤੀ ''ਤੇ ਬੋਲਿਆ ਧੋਨੀ, ਮੈਂ ਵੀ ਡਰਦਾ ਤੇ ਦਬਾਅ ਮਹਿਸੂਸ ਕਰਦਾ ਹਾਂ

Friday, May 08, 2020 - 01:39 PM (IST)

ਮਾਨਸਿਕ ਤੰਦਰੁਸਤੀ ''ਤੇ ਬੋਲਿਆ ਧੋਨੀ, ਮੈਂ ਵੀ ਡਰਦਾ ਤੇ ਦਬਾਅ ਮਹਿਸੂਸ ਕਰਦਾ ਹਾਂ

ਚੇਨਈ : ਮਹਿੰਦਰ ਸਿੰਘ ਧੋਨੀ ਦਾ ਵਿਰੋਧੀ ਹਾਲਾਤ 'ਚ ਵੀ ਸਬਰ ਬਰਕਰਾਰ ਰੱਖਣਾ, ਉਸ ਨੂੰ ਮਹਾਨ ਖਿਡਾਰੀਆਂ ਵਿਚ ਜਗ੍ਹਾ ਦਿਵਾਉਂਦਾ ਹੈ ਪਰ ਇਸ ਸਾਬਕਾ ਭਾਰਤੀ ਕਪਤਾਨ ਨੂੰ ਇਹ ਸਵੀਕਾਰ ਕਰਨ ਵਿਚ ਕੋਈ ਮੁਸ਼ਕਿਲ ਨਹੀਂ ਹੈ ਕਿ ਉਸ 'ਤੇ ਵੀ ਦਬਾਅ ਤੇ ਡਰ ਦਾ ਅਸਰ ਹੁੰਦਾ ਹੈ। ਖੇਡਾਂ ਵਿਚ ਚੋਟੀ ਦਾ ਪ੍ਰਦਰਸ਼ਨ ਹਾਸਲ ਕਰਨ ਲਈ ਮਾਨਸਿਕ ਅਨੁਕੂਲ ਪ੍ਰੋਗਰਾਮ ਪੇਸ਼ ਕਰ ਰਹੀ ਪਹਿਲ ਐੱਮ. ਫੋਰ ਦਾ ਸਮਰਥਨ ਕਰਦੇ ਹੋਏ ਧੋਨੀ ਨੇ ਮਾਨਸਿਕ ਸਿਹਤ ਦੇ ਮੁੱਦੇ ਤੇ ਆਪਣਾ ਨਜ਼ਰੀਆ ਰੱਖਿਆ। ਐੱਮ. ਫੋਰ ਵੱਲੋਂ ਜਾਰੀ ਪ੍ਰੈੱਸ ਬਿਆਨ ਵਿਚ ਧੋਨੀ ਦੇ ਹਵਾਲੇ ਨਾਲ ਕਿਹਾ ਗਿਆ ਕਿ ਮੈਨੂੰ ਲਗਦਾ ਹੈ ਕਿ ਭਾਰਤ ਵਿਚ ਅਜੇ ਵੀ ਇਹ ਸਵੀਕਾਰ ਕਰਨਾ ਵੱਡਾ ਮੁੱਦਾ ਹੈ ਕਿ ਮਾਨਸਿਕ ਪਹਿਲੂ ਨੂੰ ਲੈ ਕੇ ਕੋਈ ਕਮਜ਼ੋਰੀ ਹੈ ਪਰ ਆਮ ਤੌਰ 'ਤੇ ਅਸੀਂ ਇਸ ਨੂੰ ਮਾਨਸਿਕ ਬੀਮਾਰੀ ਕਹਿੰਦੇ ਹਾਂ।''

PunjabKesari

ਐੱਮ. ਫੋਰ ਨੇ ਕਿਹਾ ਕਿ ਧੋਨੀ ਨੇ ਵੱਖ-ਵੱਖ ਖੇਡਾਂ ਦੇ ਕੋਚਾਂ ਨਾਲ ਗੱਲਬਾਤ ਦੌਰਾਨ ਇਹ ਟਿੱਪਣੀ ਕੀਤੀ। ਕੋਵਿਡ-19 ਮਹਾਮਾਰੀ ਕਾਰਨ ਦੇਸ਼ ਵਿਚ ਲਾਕਡਾਊਨ ਲਾਗੂ ਕੀਤੇ ਜਾਣ ਤੋਂ ਪਹਿਲਾਂ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਪਿਛਲੇ ਸਾਲ ਜੁਲਾਈ ਵਿਚ ਵਿਸ਼ਵ ਕੱਪ ਸੈਮਾਫਾਈਨਲ ਵਿਚ ਭਾਰਤ ਦੀ ਹਾਰ ਤੋਂ ਬਾਅਧ ਕੌਮਾਂਤਰੀ ਕ੍ਰਿਕਟ ਤੋਂ ਦੂਰ ਧੋਨੀ ਨੇ ਕਿਹਾ, ''ਜਦੋਂ ਮੈਂ ਬੱਲੇਬਾਜ਼ੀ ਲਈ ਜਾਂਦਾ ਹਾਂ ਤਾਂ ਪਹਿਲਾਂ 5 ਤੋਂ 10 ਗੇਂਦਾਂ ਤਕ ਮੇਰੇ ਦਿਲ ਦੀ ਧੜਕਣ ਵਧੀ ਹੁੰਦੀ ਹੈ, ਮੈਂ ਦਬਾਅ ਮਹਿਸੂਸ ਕਰਦਾ ਹਾਂ, ਮੈਂ ਥੋੜਾ ਮਹਿਸੂਸ ਕਰਦੇ ਹਨ। ਉਸ ਨੇ ਕਿਹਾ ਇਹ ਛੋਟੀ ਜਿਹੀ ਸਮੱਸਿਆ ਹੈ ਪਰ ਕਾਫੀ ਵਾਰ ਅਸੀਂ ਕੋਚ ਨੂੰ ਇਹ ਵੀ ਕਹਿਣ ਤੋਂ ਘਬਰਾਊਂਦਾ ਹਾਂ ਤੇ ਇਹ ਹੀ ਕਾਰਨ ਹੈ ਕਿ ਕਿਸੇ ਵੀ ਖੇਡ ਵਿਚ ਕੋਚ ਤੇ ਖਿਡਾਰੀ ਦਾ ਰਿਸ਼ਤਾ ਕਾਫੀ ਮਹੱਤਵਪੂਰਨ ਹੁੰਦਾ ਹੈ।


author

Ranjit

Content Editor

Related News