'ਮੈਂ ਕੋਰਟ 'ਚ ਰੋ ਰਹੀ ਸੀ...'; ਕ੍ਰਿਕਟਰ ਚਾਹਲ ਨਾਲ ਤਲਾਕ ਮਗਰੋਂ ਪਹਿਲੀ ਵਾਰ ਬੋਲੀ ਅਦਾਕਾਰਾ ਧਨਸ਼੍ਰੀ ਵਰਮਾ
Wednesday, Aug 20, 2025 - 11:20 AM (IST)

ਐਂਟਰਟੇਨਮੈਂਟ ਡੈਸਕ- ਕ੍ਰਿਕਟਰ ਯੁਜਵੇਂਦਰ ਚਾਹਲ ਅਤੇ ਯੂਟਿਊਬਰ-ਅਦਾਕਾਰਾ ਧਨਸ਼੍ਰੀ ਵਰਮਾ ਦਾ ਤਲਾਕ ਇਸ ਸਾਲ ਦੇ ਸ਼ੁਰੂ ਵਿੱਚ ਹੋ ਗਿਆ ਸੀ। 5 ਸਾਲਾਂ ਦੀ ਵਿਆਹ ਖ਼ਤਮ ਹੋਣ ਤੋਂ ਬਾਅਦ ਇਹ ਖ਼ਬਰ ਚਰਚਾ ਦਾ ਵੱਡਾ ਵਿਸ਼ਾ ਬਣੀ। ਜਿੱਥੇ ਚਾਹਲ ਕਈ ਇੰਟਰਵਿਊਜ਼ ਵਿੱਚ ਆਪਣੇ ਤਜਰਬੇ ਬਾਰੇ ਗੱਲ ਕਰਦੇ ਰਹੇ, ਉਥੇ ਧਨਸ਼੍ਰੀ ਚੁੱਪ ਰਹੀ। ਹੁਣ ਪਹਿਲੀ ਵਾਰ ਧਨਸ਼੍ਰੀ ਨੇ ਆਪਣਾ ਦੁੱਖ ਸਾਂਝਾ ਕਰਦਿਆਂ ਕੋਰਟ ਦੀ ਕਾਰਵਾਈ ਨੂੰ "ਬਹੁਤ ਭਾਵੁਕ ਪਲ" ਕਿਹਾ।
ਧਨਸ਼੍ਰੀ ਨੇ ਇੱਕ ਪੋਡਕਾਸਟ ਵਿੱਚ ਦੱਸਿਆ ਕਿ ਮੈਨੂੰ ਅਜੇ ਵੀ ਯਾਦ ਹੈ ਜਦੋਂ ਮੈਂ ਉੱਥੇ ਖੜ੍ਹੀ ਸੀ ਅਤੇ ਫੈਸਲਾ ਸੁਣਾਇਆ ਜਾਣ ਵਾਲਾ ਸੀ, ਹਾਲਾਂਕਿ ਅਸੀਂ ਮਾਨਸਿਕ ਤੌਰ 'ਤੇ ਪੂਰੀ ਤਰ੍ਹਾਂ ਤਿਆਰ ਸੀ, ਪਰ ਜਦੋਂ ਇਹ ਹੋ ਰਿਹਾ ਸੀ, ਮੈਂ ਬਹੁਤ ਭਾਵੁਕ ਹੋ ਗਈ ਸੀ। ਮੈਂ ਕੋਰਟ ਵਿਚ ਸਾਰਿਆਂ ਦੇ ਸਾਹਮਣੇ ਰੋ ਰਹੀ ਸੀ ਅਤੇ ਚੀਖ ਰਹੀ ਸੀ। ਮੈਂ ਇਹ ਵੀ ਨਹੀਂ ਦੱਸ ਸਕਦੀ ਕਿ ਮੈਂ ਉਸ ਸਮੇਂ ਕੀ ਮਹਿਸੂਸ ਕਰ ਰਹੀ ਸੀ।'
ਇਹ ਵੀ ਪੜ੍ਹੋ: ਮਨੋਰੰਜਨ ਜਗਤ 'ਚ ਸੋਗ ਦੀ ਲਹਿਰ, ਮਸ਼ਹੂਰ ਅਦਾਕਾਰ ਦੀ ਘਰ 'ਚੋਂ ਮਿਲੀ ਲਾਸ਼
ਪਰ ਸਭ ਤੋਂ ਵੱਧ ਹੈਰਾਨ ਕਰਨ ਵਾਲੀ ਗੱਲ ਚਾਹਲ ਦੀ ਟੀ-ਸ਼ਰਟ ਸੀ। ਉਹ ਕੋਰਟ ਦੇ ਬਾਹਰ “Be your own sugar daddy” ਲਿਖੀ ਟੀ-ਸ਼ਰਟ ਪਹਿਨੇ ਨਜ਼ਰ ਆਏ। ਇਹ ਤਸਵੀਰ ਮੀਡੀਆ ਵਿੱਚ ਵਾਇਰਲ ਹੋਈ, ਜਿਸ ਨੂੰ ਧਨਸ਼੍ਰੀ ਨੇ “ਦਰਦਨਾਕ” ਅਤੇ ਇੱਕ “ਸਟੰਟ” ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ “ਮੈਨੂੰ ਪਤਾ ਸੀ ਕਿ ਲੋਕ ਮੈਨੂੰ ਹੀ ਤਲਾਕ ਲਈ ਦੋਸ਼ੀ ਠਹਿਰਾਉਣਗੇ। ਇਹ ਟੀ-ਸ਼ਰਟ ਦੇਖ ਕੇ ਮੈਂ ਸੋਚਿਆ—ਸੱਚਮੁੱਚ ਉਸ ਨੇ ਇਹ ਕੀਤਾ? ਉਸੇ ਵੇਲੇ ਮੈਂ ਰੋਣ ਦੀ ਬਜਾਏ ਹੱਸਣਾ ਚੁਣਿਆ।”
ਉਹਨਾਂ ਨੇ ਹਾਸੇ ਵਿੱਚ ਕਿਹਾ, “ਅਰੇ ਭਾਈ, Whatsapp ਕਰ ਦਿੰਦਾ, ਟੀ-ਸ਼ਰਟ ਪਹਿਨਣ ਦੀ ਕੀ ਲੋੜ ਸੀ?” ਧਨਸ਼੍ਰੀ ਨੇ ਦੱਸਿਆ ਕਿ ਉਹ ਮੀਡੀਆ ਦੇ ਸ਼ੋਰ-ਸ਼ਰਾਬੇ ਤੋਂ ਬਚਣ ਲਈ ਕੋਰਟ ਦੇ ਪਿਛਲੇ ਦਰਵਾਜ਼ੇ ਤੋਂ ਨਿਕਲੀ, ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਕੈਮਰੇ ਉਸ ਸਮੇਂ ਉਨ੍ਹਾਂ ਦਾ ਚਿਹਰਾ ਕੈਦ ਕਰਨ।
ਧਨਸ਼੍ਰੀ ਨੇ ਸਵੀਕਾਰਿਆ ਕਿ ਤਲਾਕ ਤੋਂ ਬਾਅਦ ਉਸਨੂੰ ਭਾਰੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ। ਸੋਸ਼ਲ ਮੀਡੀਆ ‘ਤੇ ਉਨ੍ਹਾਂ ‘ਤੇ ਬੇਵਫ਼ਾਈ ਦੇ ਦੋਸ਼ ਲਗਾਏ ਗਏ ਅਤੇ ਬੇਬੁਨਿਆਦ ਇਲਜ਼ਾਮਾਂ ਨੇ ਉਨ੍ਹਾਂ ਦੇ ਮੂਡ ਨੂੰ ਪ੍ਰਭਾਵਿਤ ਕੀਤਾ। ਫਿਰ ਵੀ, ਉਨ੍ਹਾਂ ਨੇ ਕਿਹਾ ਕਿ ਉਹ ਹਿੰਮਤ ਨਾਲ ਅੱਗੇ ਵਧ ਰਹੀ ਹੈ।
ਇਸ ਦੇ ਉਲਟ, ਯੁਜ਼ਵਿੰਦਰ ਚਾਹਲ ਨੇ ਇਕ ਪੋਡਕਾਸਟ ਵਿੱਚ ਦੱਸਿਆ ਕਿ ਉਹ ਟੀ-ਸ਼ਰਟ ਜ਼ੁਬਾਨੀ ਸੁਨੇਹਾ ਦੇਣ ਲਈ ਪਹਿਨੀ ਗਈ ਸੀ। ਉਸ ਨੇ ਕਿਹਾ ਕਿ “ਮੇਰੇ ਨਾਲ ਜੋ ਹੋਇਆ, ਉਸ ਤੋਂ ਬਾਅਦ ਮੈਂ ਸੋਚਿਆ ਕਿ ਹੁਣ ਸਭ ਜਾਹਨੰਮ ਵਿੱਚ ਜਾਣ, ਮੈਂ ਆਪਣੀ ਮਰਜ਼ੀ ਨਾਲ ਕਰਾਂਗਾ।”
ਯਾਦ ਰਹੇ ਕਿ ਯੁਜਵੇਂਦਰ ਚਾਹਲ ਅਤੇ ਧਨਸ਼੍ਰੀ ਵਰਮਾ ਨੇ ਫਰਵਰੀ 2024 ਵਿੱਚ ਤਲਾਕ ਲਈ ਅਰਜ਼ੀ ਦਿੱਤੀ ਸੀ, ਜੋ ਇਸ ਸਾਲ ਮੁਕੰਮਲ ਹੋਈ। ਇਸ ਸਮੇਂ ਚਾਹਲ ਬਾਰੇ ਖ਼ਬਰ ਹੈ ਕਿ ਉਹ ਕੰਟੈਂਟ ਕ੍ਰਿਏਟਰ RJ ਮਹਵਸ਼ ਨਾਲ ਰਿਸ਼ਤੇ ਵਿੱਚ ਹਨ। ਧਨਸ਼੍ਰੀ, ਦੂਜੇ ਪਾਸੇ, ਆਪਣੇ ਕੈਰੀਅਰ ਅਤੇ ਨਿੱਜੀ ਜੀਵਨ ‘ਚ ਨਵੀਂ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ: ਇੰਟੀਮੇਟ ਸੀਨ ਦੌਰਾਨ ਬੇਕਾਬੂ ਹੋਈ ਮਸ਼ਹੂਰ ਅਦਾਕਾਰਾ, ਆਪਣੇ ਤੋਂ ਵੱਡੇ ਅਦਾਕਾਰ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8