'ਮੈਂ ਚਾਹੁੰਦਾ ਹਾਂ ਭਾਰਤ T20 WC ਫਾਈਨਲ ਹਾਰ ਜਾਵੇ', ਦਿੱਗਜ ਖਿਡਾਰੀ ਦੇ ਬਿਆਨ ਨੇ ਮਚਾਈ ਖਲਬਲੀ

Saturday, Mar 07, 2026 - 06:05 PM (IST)

'ਮੈਂ ਚਾਹੁੰਦਾ ਹਾਂ ਭਾਰਤ T20 WC ਫਾਈਨਲ ਹਾਰ ਜਾਵੇ', ਦਿੱਗਜ ਖਿਡਾਰੀ ਦੇ ਬਿਆਨ ਨੇ ਮਚਾਈ ਖਲਬਲੀ

ਸਪੋਰਟਸ ਡੈਸਕ- ਟੀ-20 ਵਿਸ਼ਵ ਕੱਪ 2026 ਦੇ ਖ਼ਿਤਾਬੀ ਮੁਕਾਬਲੇ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਦੇ ਮਹਾਨ ਤੇਜ਼ ਗੇਂਦਬਾਜ਼ ਡੇਲ ਸਟੇਨ ਨੇ ਇੱਕ ਬੇਹੱਦ ਹੈਰਾਨੀਜਨਕ ਬਿਆਨ ਦਿੱਤਾ ਹੈ। 8 ਮਾਰਚ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਹੋਣ ਵਾਲੇ ਫਾਈਨਲ ਮੈਚ ਬਾਰੇ ਸਟੇਨ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਭਾਰਤ ਇਹ ਮੈਚ ਹਾਰ ਜਾਵੇ।

ਏਬੀ ਡਿਵਿਲੀਅਰਜ਼ ਦੇ ਯੂਟਿਊਬ ਚੈਨਲ 'ਤੇ ਗੱਲਬਾਤ ਕਰਦਿਆਂ ਸਟੇਨ ਨੇ ਕਿਹਾ, "ਸੱਚ ਦੱਸਾਂ ਤਾਂ ਸਾਰੇ ਦੱਖਣੀ ਅਫ਼ਰੀਕਾ ਨੂੰ 'ਚੋਕਰਸ' ਕਹਿੰਦੇ ਹਨ ਪਰ ਨਿਊਜ਼ੀਲੈਂਡ ਨੇ ਵੀ ਜ਼ਿਆਦਾ ਵਿਸ਼ਵ ਕੱਪ ਨਹੀਂ ਜਿੱਤੇ ਹਨ ਅਤੇ ਉਹ ਸਾਡੇ ਨਾਲੋਂ ਵੱਧ ਵਾਰ ਫਾਈਨਲ ਵਿੱਚ ਪਹੁੰਚੇ ਹਨ"। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਨਿਊਜ਼ੀਲੈਂਡ ਇਹ ਫਾਈਨਲ ਹਾਰਦਾ ਹੈ, ਤਾਂ ਉਹ ਰਸਮੀ ਤੌਰ 'ਤੇ 'ਚੋਕਰਸ' ਦਾ ਕਾਰਡ ਨਿਊਜ਼ੀਲੈਂਡ ਨੂੰ ਸੌਂਪ ਦੇਣਗੇ। ਸਟੇਨ ਅਨੁਸਾਰ ਭਾਵੇਂ ਉਹ ਨਿਊਜ਼ੀਲੈਂਡ ਨੂੰ ਪਿਆਰ ਕਰਦੇ ਹਨ ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਕੀਵੀ ਟੀਮ ਭਾਰਤ ਨੂੰ ਹਰਾਉਣ ਵਿੱਚ ਸਫਲ ਨਹੀਂ ਹੋਵੇਗੀ।

ਇਹ ਵੀ ਪੜ੍ਹੋ- IND vs ENG: ਟੀਮ ਨੂੰ ਲੱਗੀ 74 ਦੌੜਾਂ ਦੀ 'ਪੈਨਲਟੀ'!

ਸਟੇਨ ਨੇ ਮੰਨਿਆ ਕਿ ਇਸ ਫਾਈਨਲ ਵਿੱਚ ਭਾਰਤੀ ਟੀਮ ਦਾ ਪੱਲੜਾ ਭਾਰੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਖ਼ਿਤਾਬ ਗੁਆਉਣ ਲਈ ਇੱਕ 'ਮੋਨੂਮੈਂਟਲ ਚੋਕ' (ਬਹੁਤ ਵੱਡੀ ਗਲਤੀ) ਦੀ ਲੋੜ ਹੋਵੇਗੀ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਯਾਦ ਦਿਵਾਇਆ ਕਿ ਅਹਿਮਦਾਬਾਦ ਵਿੱਚ ਭਾਰਤੀ ਟੀਮ ਦਾ ਪ੍ਰਦਰਸ਼ਨ ਬਹੁਤ ਵਧੀਆ ਨਹੀਂ ਰਿਹਾ ਹੈ। ਭਾਰਤ 2023 ਦਾ ਵਿਸ਼ਵ ਕੱਪ ਫਾਈਨਲ ਇਸੇ ਮੈਦਾਨ 'ਤੇ ਆਸਟ੍ਰੇਲੀਆ ਤੋਂ ਹਾਰਿਆ ਸੀ ਅਤੇ ਮੌਜੂਦਾ ਟੂਰਨਾਮੈਂਟ ਵਿੱਚ ਵੀ ਦੱਖਣੀ ਅਫ਼ਰੀਕਾ ਨੇ ਭਾਰਤ ਨੂੰ ਇਸੇ ਮੈਦਾਨ 'ਤੇ ਹਰਾਇਆ ਸੀ।

ਦੱਸ ਦੇਈਏ ਕਿ ਪਹਿਲੇ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਨੇ ਦੱਖਣੀ ਅਫ਼ਰੀਕਾ ਨੂੰ ਹਰਾ ਕੇ ਫਾਈਨਲ ਦੀ ਟਿਕਟ ਪੱਕੀ ਕੀਤੀ। ਇਸ ਮੈਚ ਵਿੱਚ ਫਿਨ ਐਲਨ ਨੇ ਸਿਰਫ਼ 33 ਗੇਂਦਾਂ ਵਿੱਚ ਨਾਬਾਦ ਸੈਂਕੜਾ ਜੜ ਕੇ ਇਤਿਹਾਸ ਰਚਿਆ ਸੀ। ਓਧਰ ਮੁੰਬਈ ਵਿੱਚ ਖੇਡੇ ਗਏ ਦੂਜੇ ਸੈਮੀਫਾਈਨਲ ਵਿੱਚ ਇੰਗਲੈਂਡ ਨੂੰ 7 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਪਹੁੰਚਿਆ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਨਿਊਜ਼ੀਲੈਂਡ ਇਤਿਹਾਸ ਬਦਲ ਸਕੇਗਾ ਜਾਂ ਫਿਰ ਭਾਰਤ ਆਪਣੇ ਘਰੇਲੂ ਮੈਦਾਨ 'ਤੇ ਦੂਜੀ ਵਾਰ ਵਿਸ਼ਵ ਚੈਂਪੀਅਨ ਬਣੇਗਾ।

ਇਹ ਵੀ ਪੜ੍ਹੋ- IND vs NZ Final: ਸੰਜੂ ਸੈਮਸਨ ਦੇ 26 ਦੌੜਾਂ ਬਣਾਉਂਦਿਆਂ ਹੀ ਚੈਂਪੀਅਨ ਬਣ ਜਾਵੇਗੀ TEAM INDIA!


author

Rakesh

Content Editor

Related News