ਧਾਕੜ ਕ੍ਰਿਕਟਰ ਗ੍ਰਾਹਮ ਥੋਰਪ ਨੇ ਆਤਮਹੱਤਿਆ ਕੀਤੀ : ਅਮਾਂਡਾ
Tuesday, Aug 13, 2024 - 12:55 PM (IST)
ਲੰਡਨ– ਲੰਬੇ ਸਮੇਂ ਤੋਂ ਡਿਪ੍ਰੈਸ਼ਨ ਤੇ ਚਿੰਤਾ ਨਾਲ ਝੂਜਣ ਵਾਲੇ ਇੰਗਲੈਂਡ ਦੇ ਸਾਬਕਾ ਕ੍ਰਿਕਟਰ ਗ੍ਰਾਹਮ ਥੋਰਪ ਨੇ ਆਤਮਹੱਤਿਆ ਕੀਤੀ ਸੀ। ਇਹ ਜਾਣਕਾਰੀ ਥੋਰਪ ਦੇ ਪਰਿਵਾਰ ਨੇ ਇਕ ਇੰਟਰਵਿਊ ਵਿਚ ਸਾਂਝੀ ਕੀਤੀ। ਗ੍ਰਾਹਮ ਥੋਰਪ ਦੀ ਪਤਨੀ ਅਮਾਂਡਾ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਡਿਪ੍ਰੈਸ਼ਨ ਨਾਲ ਜੂਝ ਰਿਹਾ ਸੀ ਤੇ ਡਿਪ੍ਰੈਸ਼ਨ ਕਾਰਨ ਉਸ ਨੇ ਆਤਮਹੱਤਿਆ ਕੀਤੀ ਸੀ। ਉਸ ਨੇ ਦੱਸਿਆ ਕਿ ਉਹ ਅਫਗਾਨਿਸਤਾਨ ਦੇ ਮੁੱਖ ਕੋਚ ਦੇ ਰੂਪ ਵਿਚ ਕੰਮ ਕਰ ਰਿਹਾ ਸੀ ਪਰ ਮਈ 2022 ਵਿਚ ਆਪਣੀ ਜਾਨ ਲੈਣ ਦੀ ਪਿਛਲੀ ਕੋਸ਼ਿਸ਼ ਤੋਂ ਬਾਅਦ ਉਸ ਨੂੰ ਹਸਪਤਾਲ ਵਿਚ ਰੱਖਿਆ ਗਿਆ ਸੀ। ਥਾਰਪ ਦੀ ਤਬੀਅਤ ਵਿਚ ਸੁਧਾਰ ਹੋ ਰਿਹਾ ਸੀ ਪਰ ਵਿਚਾਲੇ-ਵਿਚਾਲੇ ਉਹ ਡੂੰਘੀ ਡਿਪ੍ਰੈਸ਼ਨ ਵਿਚ ਵੀ ਚਲਿਆ ਜਾ ਰਿਹਾ ਸੀ। ਅਸੀਂ ਇਕ ਪਰਿਵਾਰ ਦੇ ਰੂਪ ਵਿਚ ਉਸਦਾ ਸਮਰਥਨ ਕੀਤਾ ਤੇ ਇਲਾਜ ਦੀ ਪੂਰੀ ਕੋਸ਼ਿਸ਼ ਕੀਤੀ ਪਰ ਮੰਦਭਾਗੀ ਉਸ ਨਾਲ ਕੋਈ ਵੀ ਅਸਲੀਅਤ ਵਿਚ ਕੰਮ ਨਹੀਂ ਕਰ ਰਿਹਾ ਸੀ। ਉਸ ਨੂੰ ਅਸਲੀਅਤ ਵਿਚ ਲੱਗਦਾ ਸੀ ਕਿ ਉਸਦੇ ਬਿਨਾਂ ਅਸੀਂ ਬਿਹਤਰ ਰਹਾਂਗੇ ਤੇ ਅਸੀਂ ਇਸ ਗੱਲ ਤੋਂ ਬਹੁਤ ਦੁਖੀ ਹਾਂ ਕਿ ਉਸ ਨੇ ਇਸ ’ਤੇ ਕੰਮ ਕੀਤਾ ਤੇ ਆਪਣੀ ਜਾਨ ਲੈ ਲਈ।
ਗ੍ਰਾਹਮ ਦੀ ਸਭ ਤੋਂ ਵੱਡੀ ਬੇਟੀ ਕਿੱਟੀ ਨੇ ਕਿਹਾ, ‘‘ਸਾਨੂੰ ਇਸਦੇ ਬਾਰੇ ਵਿਚ ਗੱਲ ਕਰਨ ਵਿਚ ਕੋਈ ਸ਼ਰਮ ਨਹੀਂ ਹੈ ਤੇ ਇਹ ਕੋਈ ਕਲੰਕ ਨਹੀਂ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਇਹ ਖਬਰ ਸਾਂਝੀ ਕਰੀਏ, ਭਾਵੇਂ ਇਹ ਕਿੰਨੀ ਵੀ ਭਿਆਨਕ ਕਿਉਂ ਨਾ ਹੋਵੇ। ਉਹ ਜ਼ਿੰਦਗੀ ਨਾਲ ਪਿਆਰ ਕਰਦੇ ਸਨ ਤੇ ਸਾਡੇ ਨਾਲ ਵੀ ਪਿਆਰ ਕਰਦੇ ਸਨ ਪਰ ਉਨ੍ਹਾਂ ਨੂੰ ਕੋਈ ਰਸਤਾ ਨਹੀਂ ਸੁੱਝ ਰਿਹਾ ਸੀ। ਉਹ ਪਹਿਲਾਂ ਵਰਗੇ ਵਿਅਕਤੀ ਨਹੀਂ ਰਹੇ ਸਨ।’’ ਖੱਬੇ ਹੱਥ ਦੇ ਬੱਲੇਬਾਜ਼ ਥੋਰਪ ਨੇ ਇੰਗਲੈਂਡ ਲਈ 100 ਟੈਸਟ ਮੈਚ ਤੇ 82 ਵਨ ਡੇ ਖੇਡੇ ਸਨ ਤੇ 9000 ਤੋਂ ਵੱਧ ਦੌੜਾਂ ਬਣਾਈਆਂ ਸਨ। ਇਸ ਵਿਚ 16 ਟੈਸਟ ਸੈਂਕੜੇ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਇੰਗਲੈਂਡ ਕ੍ਰਿਕਟ ਬੋਰਡ ਨੇ 55 ਸਾਲਾ ਗ੍ਰਾਹਮ ਥੋਰਪ ਦੇ 5 ਅਗਸਤ ਨੂੰ ਦਿਹਾਂਤ ਹੋਣ ਦੀ ਜਾਣਕਾਰੀ ਦਿੱਤੀ ਸੀ। ਤਦ ਤੋਂ ਇਹ ਪਤਾ ਨਹੀਂ ਲੱਗ ਸਕਿਆ ਸੀ ਕਿ ਉਸਦੀ ਮੌਤ ਕਿਸ ਵਜ੍ਹਾ ਨਾਲ ਹੋਈ ਹੈ।