T20 WC ''ਚ ਖਰਾਬ ਪ੍ਰਦਰਸ਼ਨ ਪਿਆ ਭਾਰੀ ! ਟੀਮ ''ਚੋਂ ਹੀ ਕੱਢ''ਤਾ ਧਾਕੜ ਖਿਡਾਰੀ
Wednesday, Mar 04, 2026 - 08:33 PM (IST)
ਸਪੋਰਟਸ ਡੈਸਕ : ਟੀ-20 ਵਿਸ਼ਵ ਕੱਪ 2026 'ਚ ਪਾਕਿਸਤਾਨੀ ਟੀਮ ਦੇ ਬੇਹੱਦ ਖਰਾਬ ਪ੍ਰਦਰਸ਼ਨ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ (PCB) ਪੂਰੀ ਤਰ੍ਹਾਂ ਐਕਸ਼ਨ ਮੋਡ ਵਿੱਚ ਆ ਗਿਆ ਹੈ। ਬੋਰਡ ਨੇ ਸਖ਼ਤ ਫੈਸਲਾ ਲੈਂਦਿਆਂ ਟੀਮ ਦੇ ਸਟਾਰ ਬੱਲੇਬਾਜ਼ ਬਾਬਰ ਆਜ਼ਮ ਨੂੰ ਬੰਗਲਾਦੇਸ਼ ਖ਼ਿਲਾਫ਼ ਹੋਣ ਵਾਲੀ ਆਗਾਮੀ ਵਨਡੇ ਸੀਰੀਜ਼ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਬਾਬਰ ਆਜ਼ਮ ਲਈ ਹਾਲ ਹੀ 'ਚ ਟੀ-20 ਵਿਸ਼ਵ ਕੱਪ ਕਿਸੇ ਡਰਾਉਣੇ ਸੁਪਨੇ ਤੋਂ ਘੱਟ ਨਹੀਂ ਰਿਹਾ। ਉਹ ਟੂਰਨਾਮੈਂਟ ਦੇ 6 ਮੈਚਾਂ 'ਚ ਸਿਰਫ਼ 91 ਰਨ ਹੀ ਬਣਾ ਸਕੇ ਸਨ। ਉਨ੍ਹਾਂ ਦੀ ਇਸ ਖਰਾਬ ਫਾਰਮ ਕਾਰਨ ਉਨ੍ਹਾਂ ਨੂੰ ਪਲੇਇੰਗ 11 ਤੋਂ ਬਾਅਦ ਹੁਣ ਪੂਰੀ ਵਨਡੇ ਟੀਮ ਵਿੱਚੋਂ ਹੀ ਬਾਹਰ ਕਰ ਦਿੱਤਾ ਗਿਆ ਹੈ। ਬਾਬਰ ਤੋਂ ਇਲਾਵਾ ਸੈਮ ਅਯੂਬ ਅਤੇ ਮੁਹੰਮਦ ਨਵਾਜ਼ ਵਰਗੇ ਵੱਡੇ ਨਾਵਾਂ ਦੀ ਵੀ ਛੁੱਟੀ ਕਰ ਦਿੱਤੀ ਗਈ ਹੈ।
6 ਨਵੇਂ ਚਿਹਰਿਆਂ ਨੂੰ ਮੌਕਾ
ਬੰਗਲਾਦੇਸ਼ ਖ਼ਿਲਾਫ਼ 11, 13 ਅਤੇ 15 ਮਾਰਚ ਨੂੰ ਢਾਕਾ ਵਿੱਚ ਖੇਡੀ ਜਾਣ ਵਾਲੀ 3 ਮੈਚਾਂ ਦੀ ਵਨਡੇ ਸੀਰੀਜ਼ ਲਈ 15 ਮੈਂਬਰੀ ਟੀਮ ਦਾ ਐਲਾਨ ਕੀਤਾ ਗਿਆ ਹੈ। ਇਸ ਟੀਮ ਵਿੱਚ ਛੇ ਨਵੇਂ (uncapped) ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਅਬਦੁਲ ਸਮਦ, ਮਾਜ਼ ਸਦਾਕਤ, ਮੁਹੰਮਦ ਗਾਜ਼ੀ ਗੋਰੀ, ਸਾਦ ਮਸੂਦ, ਸਾਹਿਬਜ਼ਾਦਾ ਫਰਹਾਨ ਤੇ ਸ਼ਮਾਇਲ ਹੁਸੈਨ ਸ਼ਾਮਲ ਹਨ। ਸ਼ਾਹੀਨ ਸ਼ਾਹ ਅਫਰੀਦੀ ਟੀਮ ਦੇ ਕਪਤਾਨ ਬਣੇ ਰਹਿਣਗੇ।
ਪਾਕਿਸਤਾਨ ਦੀ 15 ਮੈਂਬਰੀ ਵਨਡੇ ਟੀਮ: ਸ਼ਾਹੀਨ ਸ਼ਾਹ ਅਫਰੀਦੀ (ਕਪਤਾਨ), ਅਬਦੁਲ ਸਮਦ, ਅਬਰਾਰ ਅਹਿਮਦ, ਫਹੀਮ ਅਸ਼ਰਫ, ਫੈਸਲ ਅਕਰਮ, ਹਾਰਿਸ ਰਊਫ, ਹੁਸੈਨ ਤਲਤ, ਮਾਜ਼ ਸਦਾਕਤ, ਮੁਹੰਮਦ ਰਿਜ਼ਵਾਨ (ਵਿਕਟਕੀਪਰ), ਮੁਹੰਮਦ ਵਸੀਮ ਜੂਨੀਅਰ, ਮੁਹੰਮਦ ਗਾਜ਼ੀ ਗੋਰੀ (ਵਿਕਟਕੀਪਰ), ਸਾਦ ਮਸੂਦ, ਸਾਹਿਬਜ਼ਾਦਾ ਫਰਹਾਨ, ਸਲਮਾਨ ਅਲੀ ਆਗਾ ਅਤੇ ਸ਼ਮੀਲ ਹੁਸੈਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
