ਬੀਮਾਰੀ ਦੇ ਬਾਵਜੂਦ ਪਿਯਰਲਿਗੀ ਕੋਲਿਨਾ ਬਣਿਆ 6 ਵਾਰ ਫੀਫਾ ਦਾ ਬੈਸਟ ਰੈਫਰੀ

7/26/2020 12:33:34 AM

ਨਵੀਂ ਦਿੱਲੀ– ਇਟਲੀ ਦਾ ਪਿਯਰਲਿਗੀ ਕੋਲਿਨਾ ਤਦ 10 ਸਾਲ ਦਾ ਸੀ ਜਦੋਂ ਉਸ ਨੂੰ ਅਜਿਹੀ ਬੀਮਾਰੀ ਹੋ ਗਈ ਸੀ ਜਿਸ ਦੇ ਕਾਰਣ ਉਸਦੇ ਸਿਰ ਦੇ ਬਾਲ 10 ਦਿਨਾਂ ਵਿਚ ਹੀ ਝੜ ਗਏ ਸਨ। ਕੋਲਿਨਾ ਨੇ ਇਸ ਨੂੰ ਚੈਲੰਜ ਦੇ ਤੌਰ 'ਤੇ ਲਿਆ। ਉਹ ਫੁੱਟਬਾਲ ਖੇਡਿਆ ਪਰ ਅੱਗੇ ਨਹੀਂ ਜਾ ਸਕਿਆ। ਆਖਿਰਕਾਰ ਉਸ ਨੇ ਬਤੌਰ ਰੈਫਰੀ ਆਪਣਾ ਕਰੀਅਰ ਅੱਗੇ ਵਧਾਉਣਾ ਦੀ ਕੋਸ਼ਿਸ਼ ਕੀਤੀ ਪਰ ਇਟਾਲੀਅਨ ਫੁੱਟਬਾਲ ਐਸੋਸੀਏਸ਼ਨ ਨੇ ਉਸਦੀ ਮਾਨਤਾ ਰੱਦ ਕਰ ਦਿੱਤੀ। ਐਸੋਸੀਏਸ਼ਨ ਦਾ ਤਰਕ ਸੀ ਕਿ ਕੋਲਿਨਾ ਦੀ ਇਹ ਬੀਮਾਰੀ ਇਟਾਲੀਅਨ ਫੁੱਟਬਾਲ ਦੇ ਅਕਸ 'ਤੇ ਅਸਰ ਪਾ ਸਕਦੀ ਹੈ। ਕੋਲਿਨਾ ਨੇ ਫਿਰ ਖੁਦ ਨੂੰ ਸਾਬਤ ਕੀਤਾ। 373 ਗੇਮ ਵਿਚ ਉਹ ਰੈਫਰੀ ਬਣਿਆ। ਉਸ ਨੇ 1204 ਯੈਲੋ ਕਾਰਡ ਤੇ 111 ਰੈੱਡ ਕਾਰਡ ਦਿਖਾਏ। ਅੱਜ ਉਹ ਫੁੱਟਬਾਲ ਦੇ ਸਭ ਤੋਂ ਮਾਨਯੋਗ ਰੈਫਰੀਆਂ ਵਿਚੋਂ ਇਕ ਹੈ।

PunjabKesari
ਕੋਲਿਨਾ ਅਜਿਹਾ ਪਹਿਲਾ ਨਾਨ ਫੁੱਟਬਾਲ ਖਿਡਾਰੀ ਹੈ, ਜਿਸ ਨੂੰ ਉਸਦੀ ਪ੍ਰਸਿੱਧੀ ਦੇ ਕਾਰਣ ਵੀਡੀਓ ਗੇਮ ਦੇ ਕਵਰ ਪੇਜ਼ 'ਤੇ ਜਗ੍ਹਾ ਮਿਲੀ ਸੀ। 2005 ਵਿਚ ਕੋਲਿਨਾ ਦੇ ਬਾਰੇ ਇਕ ਰੋਮਾਂਚਕ ਤੱਥ ਸਾਹਮਣੇ ਆਇਆ ਸੀ। ਇਟਾਲੀਅਨ ਫੁੱਟਬਾਲ ਵਿਚ ਤਦ ਸਕੈਂਡਲਾਂ ਦੀ ਭਰਮਾਰ ਸੀ। ਫੜੇ ਗਏ ਮੈਚ ਫਿਕਸਰ ਨੇ ਦੱਸਿਆ ਕਿ ਉਹ ਕੋਲਿਨ ਨੂੰ ਸਜਾ ਦੇਣਾ ਚਾਹੁੰਦਾ ਸੀ ਕਿਉਂਕਿ ਉਹ ਮੈਚ ਫਿਕਸ ਕਰਨ ਲਈ ਪੈਸੇ ਨਹੀਂ ਲੈਂਦਾ ਸੀ। ਇਟਲੀ ਦੇ ਇਸ ਵੱਡੇ ਸਕੈਂਡਲ ਵਿਚ ਕੋਲਿਨ ਦੇ ਇਲਾਵਾ ਇਕ ਹੋਰ ਰੈਫਰੀ ਨੂੰ ਕਲੀਨ ਚਿੱਟ ਮਿਲੀ ਸੀ।
ਕੋਲਿਨ ਅਜਿਹਾ ਪਹਿਲਾ ਰੈਫਰੀ ਵੀ ਹੈ, ਜਿਹੜਾ ਚੰਗਾ ਖੇਡਣ ਵਾਲੇ ਖਿਡਾਰੀਆਂ ਦੇ ਨਾਲ ਆਪਣੀ ਟੀ-ਸ਼ਰਟ ਬਦਲਦਾ ਸੀ। 2002 ਦੇ ਵਿਸ਼ਵ ਕੱਪ ਦੌਰਾਨ ਕੋਲਿਨ ਨੇ ਡੇਵਿਡ ਬੈਕਹਮ ਦੇ ਨਾਲ ਆਪਣੀ ਟੀ-ਸ਼ਰਟ ਬਦਲੀ ਸੀ। 2006 ਵਿਚ ਉਸ ਨੇ ਰਿਟਾਇਰਮੈਂਟ ਲੈ ਲਈ। ਇੰਗਲਿਸ਼ ਰੈਫਰੀ ਗ੍ਰਾਹਮ ਪੋਲ ਨੇ ਇਕ ਵਾਰ ਖੁਲਾਸਾ ਕੀਤਾ ਸੀ ਕਿ ਕੋਲਿਨ ਅਜਿਹਾ ਰੈਫਰੀ ਸੀ ਜਿਹੜਾ ਕਿ ਗੇਮ ਤੋਂ ਪਹਿਲਾਂ ਖਿਡਾਰੀਆਂ ਦੇ ਰਵੱਈਏ 'ਤੇ ਨਜ਼ਰ ਰੱਖਦਾ ਸੀ। ਉਹ ਉਨ੍ਹਾਂ ਦੇ ਖੇਡਣ ਦੇ ਸਟਾਇਲ ਤੇ ਗੱਲਬਾਤ 'ਤੇ ਵੀ ਧਿਆਨ ਰੱਖਦਾ ਸੀ ਤਾਂ ਕਿ ਕੋਈ ਅਣਹੋਣੀ ਨਾ ਹੋਵੇ।


Gurdeep Singh

Content Editor Gurdeep Singh