ਲੱਕੀ ਓਬਰਾਏ ਕਤਲ ਕਾਂਡ: ਕਾਤਲ ਦੀ ਪਛਾਣ ਦੇ ਬਾਵਜੂਦ ਪੁਲਸ ਦੇ ਹੱਥ ਖਾਲੀ, ਕਾਨੂੰਨ-ਵਿਵਸਥਾ ’ਤੇ ਵੱਡਾ ਸਵਾਲ

Monday, Feb 09, 2026 - 12:34 PM (IST)

ਲੱਕੀ ਓਬਰਾਏ ਕਤਲ ਕਾਂਡ: ਕਾਤਲ ਦੀ ਪਛਾਣ ਦੇ ਬਾਵਜੂਦ ਪੁਲਸ ਦੇ ਹੱਥ ਖਾਲੀ, ਕਾਨੂੰਨ-ਵਿਵਸਥਾ ’ਤੇ ਵੱਡਾ ਸਵਾਲ

ਜਲੰਧਰ (ਮ੍ਰਿਦੁਲ)- ਆਮ ਆਦਮੀ ਪਾਰਟੀ ਦੇ ਆਗੂ ਸਤਵਿੰਦਰਪਾਲ ਸਿੰਘ ਉਰਫ਼ ਲੱਕੀ ਓਬਰਾਏ ਦੇ ਦਿਨ-ਦਿਹਾੜੇ ਹੋਏ ਸਨਸਨੀਖੇਜ਼ ਕਤਲ ਮਾਮਲੇ ਵਿਚ ਪੰਜਾਬ ਪੁਲਸ ਨੇ ਕਾਤਲ ਦੀ ਪਛਾਣ ਤਾਂ ਕਰ ਲਈ ਹੈ ਪਰ ਹੁਣ ਤੱਕ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। ਇਸ ਨਾਲ ਸੂਬੇ ਦੀ ਕਾਨੂੰਨ-ਵਿਵਸਥਾ ਅਤੇ ਪੁਲਸ ਦੀ ਕਾਰਜਪ੍ਰਣਾਲੀ ’ਤੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ।

ਇਹ ਵੀ ਪੜ੍ਹੋ: ਮੁਅੱਤਲ 2 ਸੀਨੀਅਰ IPS ਅਧਿਕਾਰੀਆਂ ਦੀ ਚਾਰਜਸ਼ੀਟ ਜਨਤਕ ਕਰੇ 'ਆਪ' ਸਰਕਾਰ : ਸੁਖਜਿੰਦਰ ਰੰਧਾਵਾ

ਪੁਲਸ ਸੂਤਰਾਂ ਮੁਤਾਬਕ ਇਸ ਕਤਲ ਕਾਂਡ ਦੇ ਪਿੱਛੇ ਵਿਦੇਸ਼ ਵਿਚ ਬੈਠੇ ਗੈਂਗਸਟਰ ਜੋਗਾ ਫੋਲੜੀਵਾਲ (ਜੋਗਰਾਜ ਸਿੰਘ) ਦਾ ਨਾਂ ਸਾਹਮਣੇ ਆਇਆ ਹੈ, ਜਿਸ ਨੇ ਸੋਸ਼ਲ ਮੀਡੀਆ ਰਾਹੀਂ ਇਸ ਕਤਲ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਵੀ ਕੀਤਾ ਹੈ। ਪੁਲਸ ਨੇ ਇਸ ਮਾਮਲੇ ਵਿਚ ਜੋਗਾ ਫੋਲੜੀਵਾਲ ਅਤੇ ਉਸ ਦੇ ਇਕ ਸਾਥੀ ਖ਼ਿਲਾਫ਼ ਕੇਸ ਦਰਜ ਕੀਤਾ ਹੈ ਪਰ ਅਸਲੀ ਸ਼ੂਟਰ ਅਜੇ ਵੀ ਪੁਲਸ ਦੀ ਪਕੜ ਤੋਂ ਬਾਹਰ ਹੈ।

ਦਿਨ-ਦਿਹਾੜੇ ਗੋਲ਼ੀਆਂ ਨਾਲ ਭੁੰਨ ਦਿੱਤਾ ਗਿਆ 
ਦੱਸ ਦੇਈਏ ਕਿ ਸ਼ੁੱਕਰਵਾਰ ਸਵੇਰੇ ਜਲੰਧਰ ਦੇ ਮਾਡਲ ਟਾਊਨ ਇਲਾਕੇ ਵਿਚ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਜਿਵੇਂ ਹੀ ਲੱਕੀ ਓਬਰਾਏ ਬਾਹਰ ਨਿਕਲੇ ਤਾਂ ਪਹਿਲਾਂ ਤੋਂ ਘਾਤ ਲਾ ਕੇ ਬੈਠੇ ਬਦਮਾਸ਼ਾਂ ਨੇ ਉਨ੍ਹਾਂ ’ਤੇ ਤਾਬੜਤੋੜ ਗੋਲ਼ੀਆਂ ਚਲਾ ਦਿੱਤੀਆਂ। ਇਸ ਹਮਲੇ ਵਿਚ ਉਨ੍ਹਾਂ ਨੂੰ ਕੁੱਲ੍ਹ ਪੰਜ ਗੋਲ਼ੀਆਂ ਲੱਗੀਆਂ, ਜਿਨ੍ਹਾਂ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਵਿਚ ਹੋਈ ਹੈ। ਡਾਕਟਰਾਂ ਨੇ ਉਨ੍ਹਾਂ ਦੇ ਸਰੀਰ ਵਿਚੋਂ ਪੰਜ ਗੋਲ਼ੀਆਂ ਕੱਢੀਆਂ ਹਨ, ਜਦਕਿ ਕੁਝ ਗੋਲ਼ੀਆਂ ਅੰਦਰ ਹੀ ਫਸੀਆਂ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ 'ਚ ਬਦਲਾਅ! 13 ਫਰਵਰੀ ਤੱਕ ਵਿਭਾਗ ਦੀ ਵੱਡੀ ਭਵਿੱਖਬਾਣੀ, ਬਾਰਿਸ਼ ਨੂੰ ਲੈ ਕੇ ਦਿੱਤੇ ਇਹ ਸੰਕੇਤ

ਅੰਦਰੂਨੀ ਸਾਜ਼ਿਸ਼ ਦਾ ਵੀ ਖਦਸ਼ਾ 
ਜਾਂਚ ਵਿਚ ਹੈਰਾਨ ਕਰਨ ਵਾਲਾ ਖ਼ੁਲਾਸਾ ਇਹ ਵੀ ਹੋਇਆ ਹੈ ਕਿ ਲੱਕੀ ਓਬਰਾਏ ਦਾ ਹੀ ਇਕ ਨਜ਼ਦੀਕ ਵਿਅਕਤੀ ਇਸ ਸਾਜ਼ਿਸ਼ ਵਿਚ ਸ਼ਾਮਲ ਹੋ ਸਕਦਾ ਹੈ। ਅੰਮ੍ਰਿਤਸਰ ਦਿਹਾਤੀ ਪੁਲਸ ਨੇ ਇਕ ਮੁਕਾਬਲੇ ਤੋਂ ਬਾਅਦ ਸ਼ਮਿੰਦਰ ਸਿੰਘ ਉਰਫ਼ ਸ਼ਿੰਗਰੀ, ਜੋ ਲੱਕੀ ਓਬਰਾਏ ਦੀ ਕੰਪਨੀ ਵਿਚ ਡਰਾਈਵਰ ਸੀ, ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਦਾ ਕਹਿਣਾ ਹੈ ਕਿ ਇਸੇ ਸ਼ਖਸ ਨੇ ਸ਼ੂਟਰ ਨੂੰ ਭੱਜਣ ਵਿਚ ਮਦਦ ਕੀਤੀ ਅਤੇ ਲੱਕੀ ਦੀ ਮੂਵਮੈਂਟ (ਆਉਣ-ਜਾਣ) ਦੀ ਜਾਣਕਾਰੀ ਵੀ ਮੁਲਜ਼ਮਾਂ ਤੱਕ ਪਹੁੰਚਾਈ।

ਕਾਤਲ ਦੀ ਪਛਾਣ, ਫਿਰ ਵੀ ਗ੍ਰਿਫ਼ਤਾਰੀ ਨਹੀਂ 
ਹਾਲਾਂਕਿ ਪੁਲਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਮੁੱਖ ਸ਼ੂਟਰ ਦੀ ਪਛਾਣ ਹੋ ਚੁੱਕੀ ਹੈ ਪਰ ਹੁਣ ਤੱਕ ਉਸ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ। ਇਸ ਨਾਲ ਆਮ ਲੋਕਾਂ ਵਿਚ ਇਹ ਸਵਾਲ ਉੱਠ ਰਿਹਾ ਹੈ ਕਿ ਜਦੋਂ ਪੁਲਸ ਨੂੰ ਸਭ ਕੁਝ ਪਤਾ ਹੈ ਤਾਂ ਫਿਰ ਕਾਤਲ ਹੁਣ ਤੱਕ ਪੁਲਸ ਦੀ ਪਕੜ ਤੋਂ ਬਾਹਰ ਕਿਵੇਂ ਹੈ?

ਇਹ ਵੀ ਪੜ੍ਹੋ:ਪੰਜਾਬ ਨੂੰ ਲੁੱਟਣ ਵਾਲੇ CM ਮਾਨ ਨੂੰ ਸਾਥੀਆਂ ਸਣੇ ਕਟਹਿਰੇ 'ਚ ਕਰਾਂਗੇ ਖੜ੍ਹਾ, ਬਾਜਵਾ ਦਾ 'ਆਪ' 'ਤੇ ਤਿੱਖਾ ਹਮਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News