HC ਦਾ ਚੋਣ ਪੈਨਲ ਨੂੰ ਨਿਰਦੇਸ਼ -ਯੋਗਤਾ ਦੇ ਆਧਾਰ ’ਤੇ ਹਾਈ ਜੰਪ ਐਥਲੀਟ ਸ਼ੰਕਰ ਦੇ ਨਾਂ ’ਤੇ ਵਿਚਾਰ ਕਰੇ

Thursday, Jun 23, 2022 - 04:46 PM (IST)

HC ਦਾ ਚੋਣ ਪੈਨਲ ਨੂੰ ਨਿਰਦੇਸ਼ -ਯੋਗਤਾ ਦੇ ਆਧਾਰ ’ਤੇ ਹਾਈ ਜੰਪ ਐਥਲੀਟ ਸ਼ੰਕਰ ਦੇ ਨਾਂ ’ਤੇ ਵਿਚਾਰ ਕਰੇ

ਨਵੀਂ ਦਿੱਲੀ (ਭਾਸ਼ਾ)– ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਚੋਣ ਕਮੇਟੀ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਯੋਗਤਾ ਦੇ ਆਧਾਰ ’ਤੇ ਹਾਈ ਜੰਪ ਦੇ ਐਥਲੀਟ ਤੇਜਸਵਿਨ ਸ਼ੰਕਰ ਦੇ ਨਾਂ ’ਤੇ ਵਿਚਾਰ ਕਰੇ, ਜਿਸ ਨੂੰ 2022 ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਲੈਣ ਵਾਲੀ ਟੀਮ ਵਿਚੋਂ ਬਾਹਰ ਰੱਖਿਆ ਗਿਆ ਹੈ। ਹਾਈ ਕੋਰਟ ਨੇ ਕਿਹਾ ਕਿ ਸ਼ੰਕਰ ਦੇ ਨਾਂ ਨੂੰ ਖਾਰਿਜ ਕਰਨ ਲਈ ਉਸਦਾ ਅੰਤਰਰਾਜੀ ਚੈਂਪੀਅਨਸ਼ਿਪ ਵਿਚ ਹਿੱਸਾ ਲੈਣਾ ਇਕਲੌਤਾ ਮਾਪਦੰਡ ਨਹੀਂ ਹੋਣਾ ਚਾਹੀਦਾ, ਕਿਉਂਕਿ ਉਹ ‘ਤਮਗਾ ਦਾਅਵੇਦਾਰ’ ਹੈ, ਇਸ ਲਈ ਇਸ ਵਿਚ ਹੰਕਾਰ ਦਾ ਮੁੱਦਾ ਨਹੀਂ ਹੋਣਾ ਚਾਹੀਦਾ।


author

cherry

Content Editor

Related News