ਗੋਆ ਨੂੰ ਹਰਾ ਕੇ ਤੀਜੇ ਸਥਾਨ ''ਤੇ ਪਹੁੰਚਿਆ ਚੇਨਈ

02/17/2018 4:58:51 AM

ਫਾਤੋਰਦਾ— ਦੂਜੇ ਸੈਸ਼ਨ ਦੀ ਚੈਂਪੀਅਨ ਐੱਫ. ਸੀ. ਨੇ ਵੀਰਵਾਰ ਰਾਤ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਖੇਡੇ ਗਏ ਆਪਣੇ 15ਵੇਂ ਦੌਰ ਦੇ ਮੁਕਾਬਲੇ ਵਿਚ ਮੇਜ਼ਬਾਨ ਐੱਫ. ਸੀ. ਗੋਆ ਨੂੰ 1-0 ਨਾਲ ਹਰਾ ਕੇ ਹੀਰੋ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਦੇ ਚੌਥੇ ਸੈਸ਼ਨ ਦੀ ਅੰਕ ਸੂਚੀ ਵਿਚ ਤੀਜਾ ਸਥਾਨ ਹਾਸਲ ਕਰ ਲਿਆ।
ਚੇਨਈ ਦੇ ਖਾਤੇ ਵਿਚ ਹੁਣ 27 ਅੰਕ ਹੋ ਗਏ ਹਨ। ਬੈਂਗਲੁਰੂ ਐੱਫ. ਸੀ. 33 ਅੰਕਾਂ ਨਾਲ ਸੈਮੀਫਾਈਨਲ ਲਈ ਕੁਆਲੀਫਾਈ ਕਰ ਚੁੱਕਾ ਹੈ ਜਦਕਿ ਐੱਫ. ਸੀ. ਪੁਣੇ ਸਿਟੀ 28 ਅੰਕਾਂ ਨਾਲ ਅੰਕ ਸੂਚੀ ਵਿਚ ਦੂਜੇ ਸਥਾਨ 'ਤੇ ਹੈ। ਗੋਆ 14 ਮੈਚਾਂ 'ਚੋਂ 20 ਅੰਕਾਂ ਨਾਲ ਹੁਣ ਵੀ ਛੇਵੇਂ ਸਥਾਨ 'ਤੇ ਹੈ। ਘਰ ਵਿਚ ਮਿਲੀ ਇਸ ਤੀਜੀ ਹਾਰ ਨੇ ਅੱਗੇ ਜਾਣ ਲਈ ਗੋਆ ਦੇ ਰਸਤੇ ਨੂੰ ਹੋਰ ਵੀ ਮੁਸ਼ਕਿਲ ਬਣਾ ਦਿੱਤਾ ਹੈ।


Related News