ਸੱਟ ਦੇ ਬਾਅਦ ਆਪਰੇਸ਼ਨ ਤੋਂ ਪਹਿਲਾਂ ਲਗਭਗ ਮਰ ਹੀ ਗਿਆ ਸੀ : ਡੀਨ ਐੱਮਬਰੋਜ਼

Saturday, Sep 15, 2018 - 12:34 PM (IST)

ਸੱਟ ਦੇ ਬਾਅਦ ਆਪਰੇਸ਼ਨ ਤੋਂ ਪਹਿਲਾਂ ਲਗਭਗ ਮਰ ਹੀ ਗਿਆ ਸੀ : ਡੀਨ ਐੱਮਬਰੋਜ਼

ਨਵੀਂ ਦਿੱਲੀ— WWE ਦੇ ਸੁਪਰਸਟਾਰ ਡੀਨ ਐੱਮਬਰੋਜ਼ ਪਿਛਲੇ ਸਾਲ ਟਰਾਈਸੇਪਸ 'ਚ ਗੰਭੀਰ ਸੱਟ ਦੇ ਕਾਰਨ 8 ਮਹੀਨਿਆਂ ਤੱਕ ਰਿੰਗ 'ਚ ਨਹੀਂ ਉਤਰੇ। ਫਿਰ ਉਨ੍ਹਾਂ ਨੇ ਸਮਰਸਲੈਮ 'ਚ ਸ਼ਾਨਦਾਰ ਵਾਪਸੀ ਕਰਕੇ ਆਪਣੇ ਸਾਥੀ ਰਾਲਿੰਸ ਦੀ ਮਦਦ ਕੀਤੀ। ਉਨ੍ਹਾਂ ਹੁਣ ਦੱਸਿਆ ਕਿ ਸੱਟ ਉਨ੍ਹਾਂ ਦੀ ਸੋਚ ਤੋਂ ਵੀ ਬੁਰੀ ਸੀ ਅਤੇ ਨਾਲ ਹੀ ਨਾਲ ਡੀਨ ਨੇ ਇਹ ਵੀ ਦੱਸਿਆ ਕਿ ਸਰਜਰੀ ਤੋਂ ਪਹਿਲਾਂ ਸੱਟ ਇੰਨੀ ਗੰਭੀਰ ਸੀ ਕਿ ਉਹ ਲਗਭਗ ਮਰ ਹੀ ਗਏ ਸਨ।

ਡੀਨ ਨੇ ਕਿਹਾ, '' WWE ਯੂਨੀਵਰਸ ਦੇ ਸਾਹਮਣੇ ਇਕ ਵਾਰ ਫਿਰ ਤੋਂ ਆ ਕੇ ਚੰਗਾ ਲਗ ਰਿਹਾ ਹੈ। 8 ਮਹੀਨਿਆਂ ਦੇ ਸਮੇਂ 'ਚ ਮੈਂ ਪਰੇਸ਼ਾਨ ਹੋ ਗਿਆ ਸੀ। ਉਹ ਮੇਰੇ ਲਈ ਬਹੁਤ ਲੰਬਾ ਸਫਰ ਸੀ।'' ਸੱਟ ਦੇ ਬਾਰੇ 'ਚ ਗੱਲ ਕਰਦੇ ਹੋਏ ਡੀਨ ਨੇ ਕਿਹਾ, ''ਮੇਰੇ ਲਈ ਬੀਤੇ 8 ਮਹੀਨਿਆਂ ਦਾ ਸਮਾਂ ਬਦ ਤੋਂ ਬਦਤਰ ਹੁੰਦਾ ਜਾ ਰਿਹਾ ਸੀ। ਸੱਟ ਨੂੰ ਠੀਕ ਕਰਨ ਲਈ ਮੈਨੂੰ 2 ਸਰਜਰੀ ਕਰਾਉਣੀਆਂ ਪਈਆਂ। ਮੈਨੂੰ MRSA ਅਤੇ ਸਟੈਫ ਇਨਫੈਕਸ਼ਨ ਸੀ, ਮੈਂ ਉਦੋਂ ਲਗਭਗ ਮਰ ਹੀ ਗਿਆ ਸੀ। ਮੈਂ ਹਸਪਤਾਲ 'ਚ ਦਾਖਲ ਸੀ, ਡਾਕਟਰਾਂ ਨੇ ਐਂਟੀਬਾਇਓਟਿਕ ਦੀਆਂ ਬੋਤਲਾਂ ਚੜ੍ਹਾਈਆਂ ਹੋਈਆਂ ਸਨ। ਕੁਝ ਮਹੀਨਿਆਂ ਤੱਕ ਐਂਟੀਬਾਇਓਟਿਕ 'ਤੇ ਹੀ ਜੀ ਰਿਹਾ ਸੀ, ਜਿਸ ਦੀ ਵਜ੍ਹਾ ਨਾਲ ਉਲਟੀ ਆਉਣ ਵਾਲੀ ਹਾਲਤ ਹੁੰਦੀ ਸੀ।''

PunjabKesari
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ ਦੇ ਰਾਅ ਐਪੀਸੋਡ ਦੇ ਦੌਰਾਨ ਡੀਨ ਨੂੰ ਸੱਟ ਲੱਗੀ ਸੀ। ਸੱਟ ਕਾਰਨ ਉਹ ਲੁਨਾਟਿਕ ਫ੍ਰਿੰਜ ਰਾਇਲ ਰੰਬਲ ਅਤੇ ਰੈਸਲਮੇਨੀਆ ਦਾ ਹਿੱਸਾ ਵੀ ਨਹੀਂ ਬਣ ਸਕੇ ਸਨ। ਹੁਣ ਵਾਪਸੀ ਦੇ ਬਾਅਦ ਡੀਨ ਐੱਮਬਰੋਜ਼ ਫਿਰ ਤੋਂ ਟੈਗ ਟੀਮ ਟਾਇਟਲ ਵੱਲ ਵੱਧ ਗਏ ਹਨ। 16 ਸਤੰਬਰ (ਭਾਰਤ 'ਚ 17 ਸਤੰਬਰ) ਨੂੰ ਹੈੱਲ ਇਨ ਏ ਸੈੱਲ ਮੈਚ 'ਚ ਡੀਨ-ਸੈਂਥ ਦਾ ਸਾਹਮਣਾ ਡੂ ਅਤੇ ਜਿਗਲਰ ਨਾਲ ਹੋਵੇਗਾ। WWE ਪ੍ਰਸ਼ੰਸਕ ਇਸ ਫਾਈਟ ਨੂੰ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 


Related News