ਮੁਸ਼ਕਿਲਾਂ 'ਚ ਘਿਰ ਸਕਦੇ ਨੇ ਹਾਰਦਿਕ ਪੰਡਯਾ, ਗੈਂਗਸਟਰ ਦੀ ਪਤਨੀ ਨੇ ਲਾਏ ਗੰਭੀਰ ਇਲਜ਼ਾਮ

Saturday, Nov 13, 2021 - 01:07 PM (IST)

ਮੁਸ਼ਕਿਲਾਂ 'ਚ ਘਿਰ ਸਕਦੇ ਨੇ ਹਾਰਦਿਕ ਪੰਡਯਾ, ਗੈਂਗਸਟਰ ਦੀ ਪਤਨੀ ਨੇ ਲਾਏ ਗੰਭੀਰ ਇਲਜ਼ਾਮ

ਸਪੋਰਟਸ ਡੈਸਕ- ਗੈਂਗਸਟਰ ਦਾਊਦ ਇਬ੍ਰਾਹਿਮ ਦੇ ਸਹਿਯੋਗੀ ਰੀਆਜ਼ ਭਾਟੀ ਦੀ ਪਤਨੀ ਰਹਿਨੁਮਾ ਭਾਟੀ ਨੇ ਦੋਸ਼ ਲਾਇਆ ਹੈ ਕਿ ਉਸ ਦੇ ਪਤੀ ਨੇ ਉਸ ਨੂੰ ਤਲਾਕ ਦੇਣ ਦੇ ਬਾਅਦ ਹਾਈ-ਪ੍ਰੋਫ਼ਾਈਲ ਲੋਕਾਂ ਦੇ ਨਾਲ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕੀਤਾ। ਮੁੰਬਈ ਪੁਲਸ ਨੂੰ ਦਿੱਤੀ ਅਰਜ਼ੀ 'ਚ ਉਨ੍ਹਾਂ ਨੇ ਜਿਨ੍ਹਾਂ ਲੋਕਾਂ 'ਤੇ ਜਬਰ-ਜ਼ਿਨਾਹ ਦਾ ਦੋਸ਼ ਲਾਇਆ ਹੈ, ਉਨ੍ਹਾਂ 'ਚ ਭਾਟੀ ਦੇ ਇਲਾਵਾ ਕ੍ਰਿਕਟਰ ਮੁਨਾਫ਼ ਪਟੇਲ ਤੇ ਹਾਰਦਿਕ ਪੰਡਯਾ, ਕਾਂਗਰਸ ਨੇਤਾ ਰਾਜੀਵ ਸ਼ੁਕਲਾ ਤੇ ਕਿਸੇ ਪ੍ਰਿਥਵੀਰਾਜ ਕੋਠਾਰੀ ਦੇ ਨਾਂ ਵੀ ਸ਼ਾਮਲ ਹਨ। ਰਹਿਨੁਮਾ ਨੇ ਮੁੰਬਈ ਦੇ ਸਾਂਤਾਕਰੂਜ਼ ਪੁਲਸ ਥਾਣੇ 'ਚ 24 ਸਤੰਬਰ ਨੂੰ ਸ਼ਿਕਾਇਤ ਕੀਤੀ ਸੀ। ਸਮਾਚਾਰ ਏਜੰਸੀ ਏ. ਐੱਨ. ਆਈ. ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ।

PunjabKesari

ਇਹ ਵੀ ਪੜ੍ਹੋ : ਸ਼ਾਹੀਨ ਦੀ ਗੇਂਦਬਾਜ਼ੀ 'ਤੇ ਬੋਲੇ ਸ਼ਾਹਿਦ ਅਫਰੀਦੀ- ਇਹ ਵਧੀਆ ਗੇਂਦਬਾਜ਼ੀ ਨਹੀਂ ਸੀ

ਪੁਲਸ ਸੂਤਰਾਂ ਦਾ ਕਹਿਣਾ ਹੈ ਸ਼ਿਕਾਇਤ 'ਚ ਦਰਜ ਲੋਕਾਂ ਦੇ ਨਾਵਾਂ ਦੇ ਨਾਲ ਪਤੇ ਦਾ ਜ਼ਿਕਰ ਨਹੀਂ ਹੈ, ਤੇ ਨਾ ਹੀ ਕੋਈ ਮਿਤੀ ਤੇ ਜੁਰਮ ਕਰਨ ਦੇ ਸਥਾਨ ਦਾ ਜ਼ਿਕਰ ਹੈ। ਪਰ ਪੀੜਤਾ ਨੇ ਆਪਣੇ ਪਤੀ ਸਮੇਤ ਤਮਾਮ ਲੋਕਾਂ 'ਤੇ ਜਬਰ-ਜ਼ਿਨਾਹ ਤੇ ਸ਼ੋਸ਼ਣ ਦਾ ਦੋਸ਼ ਲਾਇਆ ਹੈ। ਹਾਲਾਂਕਿ ਮੁੰਬਈ ਪੁਲਸ ਨੇ ਅਜੇ ਤਕ ਮਾਮਲੇ 'ਚ ਕੋਈ ਐੱਫ. ਆਈ. ਆਰ. ਦਰਜ ਨਹੀਂ ਕੀਤੀ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਅਜੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ, ਫਿਲਹਾਲ ਜਾਂਚ 'ਚ ਅਪਰਾਧ ਦੀ ਪੁਸ਼ਟੀ ਨਹੀਂ ਹੋ ਸਕੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News