ਡੇਵਿਡ ਵਾਰਨਰ ਨੇ ਪੂਰੀਆਂ ਕੀਤੀਆਂ 7 ਹਜ਼ਾਰ ਟੈਸਟ ਦੌੜਾਂ, ਡਾਨ ਬ੍ਰੈਡਮੈਨ ਨੂੰ ਛੱਡਿਆ ਪਿੱਛੇ

12/14/2019 4:22:48 PM

ਸਪੋਰਟਸ ਡੈਸਕ— ਆਸਟਰੇਲੀਆ ਦੇ ਵਿਸਫੋਟਕ ਓਪਨਰ ਡੇਵਿਡ ਵਾਰਨਰ ਨੇ ਟੈਸਟ ਕ੍ਰਿਕਟ 'ਚ ਸਾਬਕਾ ਦਿੱਗਜ ਸਰ ਡਾਨ ਬ੍ਰੈਡਮੈਨ ਤੋਂ ਦੌੜਾਂ ਬਣਾਉਣ ਦੇ ਮਾਮਲੇ 'ਚ ਅੱਗੇ ਨਿਕਲ ਗਏ ਹਨ । ਵਾਰਨਰ ਨੇ ਨਿਊਜ਼ੀਲੈਂਡ ਖਿਲਾਫ ਖੇਡੇ ਜਾ ਰਹੇ ਪਰਥ ਟੈਸਟ 'ਚ ਇਹ ਕਮਾਲ ਕਰ ਵਿਖਾਇਆ। ਸ਼ਨੀਵਾਰ ਨੂੰ ਪਰਥ ਟੈਸਟ ਦੇ ਤੀਜੇ ਦਿਨ ਆਸਟਰੇਲੀਆ ਦੇ ਓਪਨਰ ਵਾਰਨਰ ਨੇ ਟੈਸਟ ਕ੍ਰਿਕਟ 'ਚ 7 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ। ਟੈਸਟ ਕ੍ਰਿਕਟ 'ਚ ਉਹ ਅਜਿਹਾ ਕਰਨ ਵਾਲੇ ਆਸਟਰੇਲੀਆ ਦੇ 12ਵੇਂ ਬੱਲੇਬਾਜ਼ ਹਨ।PunjabKesari
ਡਾਨ ਬ੍ਰੈਡਮੈਨ ਤੋਂ ਅੱਗੇ ਨਿਕਲੇ ਵਾਰਨਰ
ਡੇਵਿਡ ਵਾਰਨਰ ਨੇ ਨਿਊਜੀਲੈਂਡ ਖਿਲਾਫ ਪਰਥ ਟੈਸਟ ਦੇ ਤੀਜੇ ਦਿਨ ਆਪਣੇ 7 ਹਜ਼ਾਰ ਟੈਸਟ ਦੌੜਾਂ ਪੂਰੀਆਂ ਕੀਤੀਆਂ। ਵਾਰਨਰ ਆਸਟਰੇਲੀਆ ਵੱਲੋਂ ਸਭ ਤੋਂ ਤੇਜ਼ 7 ਹਜ਼ਾਰ ਟੈਸਟ ਦੌੜਾਂ ਬਣਾਉਣ ਵਾਲੇ ਓਪਨਰ ਬਣ ਗਏ ਹਨ। ਇਸ ਦੇ ਨਾਲ ਹੀ ਉਨ੍ਹਾ ਨੇ ਟੈਸਟ 'ਚ ਦੌੜਾਂ ਬਣਾਉਣ ਦੇ ਮਾਮਲੇ 'ਚ ਬ੍ਰੈਡਮੈਨ ਨੂੰ ਪਿੱਛੇ ਛੱਡ ਦਿੱਤਾ ਹੈ। ਸਾਬਕਾ ਆਸਟਰੇਲੀਆਈ ਦਿੱਗਜ ਨੇ 52 ਟੈਸਟ ਖੇਡ ਕੇ 6996 ਬਣਾਈਆਂ ਸਨ। 151 ਪਾਰੀਆਂ 'ਚ ਸੱਤ ਵਾਰ ਅਜੇਤੂ ਅਤੇ 45.35 ਦੀ ਔਸਤ ਨਾਲ 7 ਹਜ਼ਾਰ ਟੈਸਟ ਦੌੜਾਂ ਬਣਾ ਕੇ ਉਸ ਨੇ ਸਾਬਕਾ ਗ੍ਰੇਗ ਚੈਪਲ ਦੀ ਬਰਾਬਰੀ ਕਰ ਲਈ ਹੈ।

ਸਭ ਤੋਂ ਤੇਜ਼ 7 ਹਜ਼ਾਰ ਦੌੜਾਂ ਬਣਾਉਣ ਵਾਲੇ ਆਸਟਰੇਲੀਆਈ
ਸਭ ਤੋਂ ਤੇਜ਼ 7 ਹਜ਼ਾਰ ਟੈਸਟ ਦੌੜਾਂ ਬਣਾਉਣ ਦਾ ਰਿਕਾਰਡ ਉਨ੍ਹਾਂ ਦੇ ਸਾਥੀ ਸਟੀਵ ਸਮਿਥ ਦੇ ਨਾਂ ਦਰਜ ਹੈ। ਸਮਿਥ ਨੇ ਸਿਰਫ਼ 126 ਪਾਰੀਆਂ ਖੇਡ ਕੇ ਅਜਿਹਾ ਕੀਤਾ ਸੀ। ਮੈਥਿਊ ਹੇਡਨ ਨੇ 142, ਰਿਕੀ ਪੋਂਟਿੰਗ ਨੇ 145 ਜਦ ਕਿ ਮਾਈਕਲ ਕਲਾਰਕ ਨੇ 149 ਪਾਰੀਆਂ 'ਚ ਆਪਣੇ 7 ਹਜ਼ਾਰ ਟੈਸਟ ਦੌੜਾਂ ਬਣਾਈਆਂ ਸਨ।PunjabKesari
ਵਾਰਨਰ ਬਣੇ 12ਵੇਂ ਆਸਟਰੇਲੀਆਈ ਬੱਲੇਬਾਜ਼
ਟੈਸਟ ਕ੍ਰਿਕਟ 'ਚ 7 ਹਜ਼ਾਰ ਦੌੜਾਂ ਬਣਾਉਣ ਵਾਲੇ ਵਾਰਨਰ 12ਵੇਂ ਆਸਟਰੇਲੀਆਈ ਬੱਲੇਬਾਜ਼ ਹਨ। ਉਨ੍ਹਾਂ ਨੂੰ ਪਹਿਲਾਂ ਐਲਨ ਬਾਰਡਰ, ਮਾਰਕ ਟੇਲਰ, ਡੇਵਿਡ ਬੂਨ, ਗਰੇਗ ਚੈਪਲ, ਸਟੀਵ ਵਾ, ਮਾਰਕ ਵਾ,  ਮੈਥਿਊ ਹੈਡਨ, ਜਸਟਿਨ ਲੈਂਗਰ, ਰਿਕੀ ਪੋਂਟਿੰਗ, ਮਾਈਕਲ ਕਲਾਰਕ, ਸਟੀਵ ਸਮਿਥ ਟੈਸਟ 'ਚ ਅਜਿਹਾ ਕਰ ਚੁੱਕੇ ਹਨ।

 


Related News