ਡੇਵਿਡ ਵਾਰਨਰ ਨੇ ਵਿਸ਼ਵ ਕੱਪ 'ਚ ਹਾਸਲ ਕੀਤੀ ਇਹ ਉਪਲੱਬਧੀ, ਦੇਖੋ ਰਿਕਾਰਡ

Monday, Nov 15, 2021 - 12:16 AM (IST)

ਡੇਵਿਡ ਵਾਰਨਰ ਨੇ ਵਿਸ਼ਵ ਕੱਪ 'ਚ ਹਾਸਲ ਕੀਤੀ ਇਹ ਉਪਲੱਬਧੀ, ਦੇਖੋ ਰਿਕਾਰਡ

ਦੁਬਈ- ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਦੁਬਈ ਦੇ ਮੈਦਾਨ 'ਤੇ ਨਿਊਜ਼ੀਲੈਂਡ ਵਿਰੁੱਧ ਖੇਡੇ ਗਏ ਟੀ-20 ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਵਿਚ ਇਕ ਵਾਰ ਫਿਰ ਤੋਂ ਅਰਧ ਸੈਂਕੜਾ ਲਗਾ ਕੇ ਕ੍ਰਿਕਟ ਫੈਂਸ ਨੂੰ ਆਪਣਾ ਦੀਵਾਨਾ ਬਣਾ ਲਿਆ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 172 ਦੌੜਾਂ ਬਣਾਈਆਂ ਸਨ। ਦੁਬਈ ਦੀ ਪਿੱਚ 'ਤੇ ਇਸ ਵੱਡੇ ਸਕੋਰ ਦਾ ਪਿੱਛਾ ਕਰਦੇ ਹੋਏ ਵਾਰਨਰ ਨੇ ਸਾਥੀ ਫਿੰਚ ਦੇ ਜਲਦ ਆਊਟ ਹੋਣ ਤੋਂ ਬਾਅਦ ਸ਼ਾਨਦਾਰ ਖੇਡ ਦਿਖਾਇਆ। ਉਨ੍ਹਾਂ ਨੇ ਵਿਕਟ ਦੇ ਚਾਰੇ ਪਾਸੇ ਸ਼ਾਟ ਲਗਾਏ ਤੇ ਵਿਸ਼ਵ ਕੱਪ ਟਾਪ ਸਕੋਰਰ ਦੀ ਲਿਸਟ ਵਿਚ ਆਪਣਾ ਦੂਜਾ ਸਥਾਨ ਹਾਸਲ ਕਰ ਲਿਆ। ਦੇਖੋ ਰਿਕਾਰਡ

ਇਹ ਖ਼ਬਰ ਪੜ੍ਹੋ- ਮੈਨੂੰ ਇਸ ਸ਼ਾਨਦਾਰ ਯਾਤਰਾ ਦਾ ਹਿੱਸਾ ਬਣਾਉਣ ਲਈ ਬਹੁਤ-ਬਹੁਤ ਧੰਨਵਾਦ : ਰਵੀ ਸ਼ਾਸਤਰੀ

PunjabKesari
ਟੀ-20 ਵਿਸ਼ਵ ਕੱਪ ਵਿਚ ਸਭ ਤੋਂ ਜ਼ਿਆਦਾ ਦੌੜਾਂ
303- ਬਾਬਰ ਆਜ਼ਮ, ਪਾਕਿਸਤਾਨ
289- ਡੇਵਿਡ ਵਾਰਨਰ, ਆਸਟਰੇਲੀਆ
281- ਮੁਹੰਮਦ ਰਿਜ਼ਵਾਨ, ਪਾਕਿਸਤਾਨ
269- ਜੋਸ ਬਟਲਰ, ਇੰਗਲੈਂਡ
231- ਚਰਿਤ ਅਸਲਾਂਕਾ, ਸ਼੍ਰੀਲੰਕਾ

PunjabKesari
ਵਿਸ਼ਵ ਕੱਪ ਵਿਚ ਵਾਰਨਰ ਦਾ ਪ੍ਰਦਰਸ਼ਨ
14 ਬਨਾਮ ਦੱਖਣੀ ਅਫਰੀਕਾ
65 ਬਨਾਮ ਸ਼੍ਰੀਲੰਕਾ
1 ਬਨਾਮ ਇੰਗਲੈਂਡ
18 ਬਨਾਮ ਬੰਗਲਾਦੇਸ਼
89 ਬਨਾਮ ਵੈਸਟਇੰਡੀਜ਼
89 ਬਨਾਮ ਪਾਕਿਸਤਾਨ
53 ਬਨਾਮ ਨਿਊਜ਼ੀਲੈਂਡ

ਇਹ ਖ਼ਬਰ ਪੜ੍ਹੋ-  ਭਾਰਤ ਦੌਰੇ ਲਈ ਨਿਊਜ਼ੀਲੈਂਡ ਟੈਸਟ ਟੀਮ 'ਚ ਡੇਰਿਲ ਮਿਸ਼ੇਲ ਸ਼ਾਮਲ


ਵਿਸ਼ਵ ਕੱਪ ਵਿਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ
4 ਬਾਬਰ ਆਜ਼ਮ, ਪਾਕਿਤਸਤਾਨ
3 ਪਾਥੁਮ ਨਿਸਾਂਕਾ, ਸ਼੍ਰੀਲੰਕਾ
3 ਡੇਵਿਡ ਵਾਰਨਰ, ਆਸਟਰੇਲੀਆ
3 ਕੇ. ਐੱਲ. ਰਾਹੁਲ, ਭਾਰਤ
3 ਮੁਹੰਮਦ ਰਿਜ਼ਵਾਨ, ਪਾਕਿਸਤਾਨ

ਜ਼ਿਕਰਯੋਗ ਹੈ ਕਿ ਮਿਸ਼ੇਲ ਮਾਰਸ਼ ਦੀਆਂ 50 ਗੇਂਦਾਂ ਵਿਚ ਅਜੇਤੂ 77 ਦੌੜਾਂ ਤੇ ਡੇਵਿਡ ਵਾਰਨਰ ਦੇ ਅਰਧ ਸੈਂਕੜੇ ਦੀ ਮਦਦ ਨਾਲ ਵਨ ਡੇ ਕ੍ਰਿਕਟ ਵਿਚ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਆਸਟਰੇਲੀਆ ਨੇ ਐਤਵਾਰ ਨੂੰ 8 ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰ ਟੀ-20 ਵਿਸ਼ਵ ਕੱਪ ਜਿੱਤ ਲਿਆ। ਪਹਿਲਾਂ ਬੱਲੇਬਾਜ਼ੀ ਦੇ ਲਈ ਭੇਜੀ ਗਈ ਨਿਊਜ਼ੀਲੈਂਡ ਟੀਮ ਦੇ ਕਪਤਾਨ ਕੇਨ ਵਿਲੀਅਮਸਨ ਦੀਆਂ 48 ਗੇਂਦਾਂ ਵਿਚ 85 ਦੌੜਾਂ ਦੀ ਪਾਰੀ ਦੀ ਮਦਦ ਨਾਲ ਚਾਰ ਵਿਕਟਾਂ 'ਤੇ 172 ਦੌੜਾਂ ਬਣਾਈਆਂ। ਜਵਾਬ 'ਚ ਵੱਡੇ ਮੈਚਾਂ ਦੇ ਖਿਡਾਰੀ ਵਾਰਨਰ (38 ਗੇਂਦਾਂ ਵਿਚ 53 ਦੌੜਾਂ) ਤੇ ਮਾਰਸ਼ ਨੇ ਸੱਤ ਗੇਂਦਾਂ ਬਾਕੀ ਰਹਿੰਦੇ ਹੋਏ ਸਿਰਫ 2 ਵਿਕਟਾਂ 'ਤੇ ਜਿੱਤ ਹਾਸਲ ਕੀਤੀ। 2 ਸਾਲ ਪਹਿਲਾਂ 50 ਓਵਰਾਂ ਦੇ ਵਿਸ਼ਵ ਕੱਪ ਵਿਚ ਬਦਕਿਸਮਤੀ ਤਰੀਕੇ ਨਾਲ ਇੰਗਲੈਂਡ ਤੋਂ ਫਾਈਨਲ ਹਾਰਨ ਵਾਲੀ ਨਿਊਜ਼ੀਲੈਂਡ ਟੀਮ ਨੂੰ ਇਕ ਵਾਰ ਫਿਰ ਤੋਂ ਆਈ. ਸੀ. ਸੀ. ਟੂਰਨਾਮੈਂਟ ਵਿਚ ਉਪ ਜੇਤੂ ਰਹਿ ਦੇ ਨਾਲ ਸਬਰ ਕਰਨਾ ਪਿਆ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News